The Khalas Tv Blog Punjab ਪੰਜਾਬ ਦੇ ਇਸ ਪਿੰਡ ਦੀ ਚਰਚਾ ਪੂਰੇ ਸੂਬੇ ‘ਚ ! ਆਪ ਚੋਣ ਕਮਿਸ਼ਨ ਬਣਿਆ,ਵੋਟਿੰਗ ਕਰਵਾਈ
Punjab

ਪੰਜਾਬ ਦੇ ਇਸ ਪਿੰਡ ਦੀ ਚਰਚਾ ਪੂਰੇ ਸੂਬੇ ‘ਚ ! ਆਪ ਚੋਣ ਕਮਿਸ਼ਨ ਬਣਿਆ,ਵੋਟਿੰਗ ਕਰਵਾਈ

ਬਿਉਰੋ ਰਿਪੋਰਟ – ਪੰਜਾਬ ਦਾ ਇੱਕ ਅਜਿਹਾ ਪਿੰਡ ਵੀ ਹੈ ਜਿਸ ਨੇ 15 ਅਕਤੂਬਰ ਨੂੰ ਵੋਟਿੰਗ ਤੋਂ ਪਹਿਲਾਂ ਹੀ ਆਪ ਵੋਟਿੰਗ ਕਰਵਾ ਕੇ ਪੰਚ ਦੀ ਚੋਣ ਕਰ ਲਈ ਹੈ । ਮਾਨਸਾ ਦੇ ਪਿੰਡ ਦਰਿਆਪੁਰ ਦੀ ਚਰਚਾ ਪੂਰੇ ਪੰਜਾਬ ਵਿੱਚ ਹੋ ਰਹੀ ਹੈ । ਪਿੰਡ ਵਾਲਿਆਂ ਨੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ ਹਾਲਾਂਕਿ ਇੱਕ ਪੰਚ ਦੀ ਚੋਣ ਸਰਬਸੰਮਤੀ ਦੇ ਨਾਲ ਨਹੀਂ ਹੋ ਸਕੀ ਹੈ । ਜਿਸ ਦੇ ਚੱਲਦਿਆ ਪਿੰਡ ਦੇ ਲੋਕਾਂ ਨੇ ਆਬਜ਼ਰਵਰ, ਪੋਲਿੰਗ ਏਜੰਟ ਅਤੇ ਚੋਣ ਅਮਲਾ ਬਣਾਕੇ ਵੋਟਿੰਗ ਕਰਵਾਈ ਅਤੇ ਪੰਚ ਦੀ ਚੋਣ ਵੀ ਆਪ ਹੀ ਕਰ ਲਈ । ਪਿੰਡ ਦਰਿਆਪੁਰ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਜ਼ਰੂਰਤ ਨਹੀਂ ਪਈ ਅਤੇ ਨਾ ਹੀ ਕਿਸੇ ਅਫਸਰ ਦੀ ਲੋੜ ਮਹਿਸੂਸ ਹੋਈ ।

ਪਿੰਡ ਦਰਿਆਪੁਰ ਵੱਲੋਂ ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਸਰਬਸੰਮਤੀ ਦੇ ਨਾਲ ਪੰਚਾਇਤ ਚੁੱਣ ਲਈ ਗਈ ਹੈ । ਜਿਸ ਇੱਕ ਪੰਚ ਦੇ ਲਈ ਸਹਿਮਤੀ ਨਹੀਂ ਬਣੀ ਸੀ ਉਸ ਦੇ ਲਈ ਪਿੰਡ ਵਾਲਿਆਂ ਨੇ ਬੈਲੇਟ ਬਾਕਸ ਦੇ ਰੂਪ ਵਿੱਚ 2 ਪੀਪੇ ਤਿਆਰ ਕੀਤੇ ਅਤੇ ਦੋਵੇਂ ਪੰਚ ਦੇ ਉਮੀਦਵਾਰਾਂ ਦੀ ਫੋਟੋ ਲੱਗਾ ਕੇ ਮਤਦਾਨ ਕਰਵਾਇਆ । ਇਸ ਦੌਰਾਨ 57 ਵੋਟ ਹਰਬੰਸ ਸਿੰਘ ਨੂੰ ਮਿਲੇ ਜਦਕਿ 94 ਵੋਟਾਂ ਦੇ ਨਾਲ ਰਘੁਬੀਰ ਸਿੰਘ ਜੇਤੂ ਐਲਾਨੇ ਗਏ ।

Exit mobile version