The Khalas Tv Blog Punjab ਗੁਰੂ ਘਰ ਵਿੱਚ ਚੌਕੀ ਇੰਚਾਰਜ ‘ਤੇ ਬੇਅਦਬੀ ਦੇ ਗੰਭੀਰ ਇਲਜ਼ਾਮ ! ਪਿੰਡ ਵਾਲਿਆ ਨੇ ਚੱਕਿਆ ਵੱਡਾ ਕਦਮ
Punjab

ਗੁਰੂ ਘਰ ਵਿੱਚ ਚੌਕੀ ਇੰਚਾਰਜ ‘ਤੇ ਬੇਅਦਬੀ ਦੇ ਗੰਭੀਰ ਇਲਜ਼ਾਮ ! ਪਿੰਡ ਵਾਲਿਆ ਨੇ ਚੱਕਿਆ ਵੱਡਾ ਕਦਮ

ਬਿਉਰੋ ਰਿਪੋਰਟ : ਮਾਨਸਾ ਵਿੱਚ ਬੋਹਾ ਪਿੰਡ ਇੱਕ ਥਾਣੇ ਇੰਚਾਰਜ ‘ਤੇ ਬੇਅਦਬੀ ਦੇ ਗੰਭੀਰ ਇਲਜ਼ਾਮ ਲੱਗੇ ਹਨ । ਦੱਸਿਆ ਜਾ ਰਿਹਾ ਹੈ ਕਿ ਨਸ਼ੇ ਵਿੱਚ ਉਹ ਗੁਰੂ ਘਰ ਦੇ ਅੰਦਰ ਵੜਿਆ ਅਤੇ ਫਿਰ ਸੇਵਾਦਾਰ ਨੂੰ ਗਾਲਾਂ ਕੱਢਿਆਂ ਅਤੇ ਫਿਰ ਕੁੱਟਮਾਰ ਕੀਤੀ । ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ । ਪੇਂਡੂਆਂ ਵੱਲੋਂ ਥਾਣਾ ਪ੍ਰਭਾਰੀ ਦੇ ਖਿਲਾਫ ਕਰੜੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਦੇ ਬਾਅਦ ਪਿੰਡ ਵਾਲਿਆਂ ਨੇ ਇਕੱਠੇ ਹੋਕੇ ਥਾਣਾ ਬੋਹਾ ਦੇ ਸਾਾਹਮਣੇ ਧਰਨਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ । ਪਿੰਡ ਵਾਲਿਆਂ ਦੀ ਮੰਗ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਥਾਣੇ ਇੰਚਾਰਜ ਬੋਹਾ ਨੇ ਦੇਰ ਰਾਤ ਗੁਰਦੁਆਰਾ ਸਾਹਿਬ ਵਿੱਚ ਬੇਅਦਬੀ ਕੀਤੀ ਹੈ । ਇਸ ਪੂਰੀ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ ।

ਉਧਰ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬੋਹਾ ਗੁਰਦੁਆਰਾ ਸਾਹਿਬ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਸੀਂ ਇਸ ਮਾਮਲੇ ਦੀ ਵਿਭਾਗੀ ਜਾਂਚ ਕਰਵਾ ਰਹੇ ਹਾਂ। ਜੇਕਰ ਸਬੂਤ ਮਿਲੇ ਤਾਂ ਮੁਲਜ਼ਮ ਦੇ ਥਾਣਾ ਇੰਚਾਰਚ ਦੇ ਖਿਲਾਫ ਜ਼ਰੂਰ ਕਾਰਵਾਈ ਹੋਵੇਗੀ

Exit mobile version