The Khalas Tv Blog Punjab ਮਾਨਸਾ ਵਿੱਚ ਡਬਲ ਮਰਡਰ !
Punjab

ਮਾਨਸਾ ਵਿੱਚ ਡਬਲ ਮਰਡਰ !

ਬਿਉਰੋ ਰਿਪੋਰਟ : ਮਾਨਸਾ ਦੇ ਬੁਢਲਾਡਾ ਦੇ ਪਿੰਡ ਅਹਿਮਦਪੁਰ ਵਿੱਚ ਦਿਉਰ ਅਤੇ ਭਾਬੀ ਦਾ ਬੇਰਹਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਕੁਝ ਅਣਪਛਾਤੇ ਲੋਕ ਘਰ ਵਿੱਚ ਵੜੇ ਅਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮ੍ਰਿਤਕ ਦੀ ਪਛਾਣ 62 ਸਾਲ ਦੇ ਜਹਾਗੀਰ ਸਿੰਘ ਅਤੇ 60 ਸਾਲ ਦੇ ਰਣਜੀਤ ਕੌਰ ਦੇ ਰੂਪ ਵਿੱਚ ਹੋਈ ਹੈ । ਦੋਵੇ ਆਪੋ ਆਪਣੇ ਕਮਰੇ ਵਿੱਚ ਸੁੱਤੇ ਸਨ । ਸਵੇਰ ਵੇਲੇ ਦੋਵੇ ਮ੍ਰਿਤਕ ਹਾਲਤ ਵਿੱਚ ਮਿਲੇ। ਬੁਢਲਾਡਾ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।

ਬੁਢਲਾਡਾ ਦੇ ਡੀਐੱਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਹਰ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ । ਮੌਕੇ ‘ਤੇ ਫਾਰੈਂਸਿਕ ਟੀਮ ਵੀ ਪਹੁੰਚ ਗਈ ਹੈ। ਡਬਲ ਮਰਡਰ ਦੇ ਪਿੱਛੇ ਇਰਾਦਾ ਕੀ ਸੀ ? ਪਰਿਵਾਰ ਅਤੇ ਆਲੇ-ਦੁਆਲੇ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਕੀ ਲੁੱਟ ਦੇ ਇਰਾਦੇ ਨਾਲ ਕਤਲ ਕੀਤਾ ਗਿਆ ਹੈ ? ਜਾਂ ਪਰਿਵਾਰਕ ਦੁਸ਼ਮਣੀ ਡਬਲ ਮਰਡਨ ਦੇ ਪਿੱਛੇ ਵਜ੍ਹਾ ਹੈ ? ਪੁਲਿਸ ਨੂੰ ਆਲੇ ਦੁਆਲੇ ਲੱਗੇ ਸੀਸੀਟੀਵੀ ਕੁਝ ਸਬੂਤ ਹੱਥ ਲੱਗੇ ਹਨ । ਡੀਐੱਸਪੀ ਮਨਜੀਤ ਸਿੰਘ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਫੜਿਆ ਜਾਵੇਗਾ ।

Exit mobile version