The Khalas Tv Blog Punjab ਡੇਰੇ ‘ਚ 11 ਸਰੂਪਾਂ ਦੀ ਬੇਅ ਦਬੀ ਦੀ ਵੱਡੀ ਘਟ ਨਾ ! ਬੁਰੀ ਹਾਲਤ ‘ਚ ਮਿਲੇ ਸਰੂਪ,ਪੰਜ ਪਿਆਰੇ ਡੇਰੇ ਪਹੁੰਚੇ
Punjab

ਡੇਰੇ ‘ਚ 11 ਸਰੂਪਾਂ ਦੀ ਬੇਅ ਦਬੀ ਦੀ ਵੱਡੀ ਘਟ ਨਾ ! ਬੁਰੀ ਹਾਲਤ ‘ਚ ਮਿਲੇ ਸਰੂਪ,ਪੰਜ ਪਿਆਰੇ ਡੇਰੇ ਪਹੁੰਚੇ

ਮਾਨਸਾ ਦੇ ਡੇਰੇ ਬਾਬਾ ਮਸਤਾ ਰਾਜ ਜੀ ਉਦਾਸੀਨ ਡੇਰੇ ਵਿੱਚ ਹੋਈ ਬੇਅਦਬੀ ਦੀ ਵਾਰਦਾਤ

ਦ ਖ਼ਾਲਸ ਬਿਊਰੋ : ਮਾਨਸਾ ਦੇ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 11 ਪਾਵਨ ਸਰੂਪਾਂ ਦੀ ਬੇਅਦਬੀ ਦੀ ਵੱਡੀ ਘ ਟਨਾ ਸਾਹਮਣੇ ਆਈ ਹੈ। ਡੇਰੇ ਤੋਂ ਬੁਰੀ ਹਾਲਤ ਵਿੱਚ ਪਾਵਨ ਸਰੂਪ ਮਿਲੇ ਹਨ। ਤਖ਼ਤ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਡੇਰੇ ਵਿੱਚ ਮੌਜੂਦ ਹਨ ਅਤੇ ਹਰ ਇੱਕ ਥਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜਿਸ ਵਿੱਚ ਬੀਬੀਆਂ ਵੀ ਡੇਰੇ ਵਿੱਚ ਹਾਜ਼ਰ ਹਨ । ਡੇਰੇ ਦੀ ਗੱਦੀ ਨੂੰ ਲੈ ਕੇ ਮਹੰਤ ਗੋਪਾਲ ਦਾਸ ਅਤੇ ਮਹੰਤ ਸੁਰਮਰ ਦਾਸ ਦੇ ਵਿਚਾਲੇ ਵਿਵਾਦ ਚੱਲ ਰਿਹਾ ਸੀ ਇਸੇ ਵਿਵਾਦ ਦੌਰਾਨ ਹੀ ਡੇਰੇ ਵਿੱਚ ਬੇਅ ਦਬੀ ਦਾ ਖੁਲਾਸਾ ਹੋਇਆ ਹੈ।

ਇਸ ਤਰ੍ਹਾਂ ਡੇਰੇ ਵਿੱਚ ਬੇਅਦਬੀ ਦਾ ਖੁਲਾਸਾ ਹੋਇਆ

ਮਾਨਸਾ ਦੇ ਪਿੰਡ ਰੱਲਾ ਵਿੱਚ ਬਾਬਾ ਮਸਤ ਰਾਮ ਜੀ ਉਦਾਸੀਨ ਦਾ ਡੇਰਾ ਹੈ। 15 ਮਈ 2020 ਨੂੰ ਸੁਰਮੁਰ ਦਾਸ ਨੂੰ ਗੱਦੀ ਦਿੱਤੀ ਗਈ ਪਰ ਮਹੰਤ ਗੋਪਾਲ ਦਾਸ ਨਾਲ ਵਿਵਾਦ ਹੋਣ ਦੀ ਵਜ੍ਹਾ ਕਰਕੇ ਸੁਰਮੁਰ ਦਾਸ 2 ਜੁਲਾਈ 2020 ਤੋਂ ਬਾਅਦ ਡੇਰੇ ਨਹੀਂ ਆਏ। ਸੁਰਮੁਰ ਦਾਸ ਦੇ ਪੈਰੋਕਾਰਾਂ ਮੁਤਾਬਿਕ 26 ਅਪ੍ਰੈਲ 2022 ਨੂੰ ਸੈਸ਼ਨ ਜੱਜ ਮਨਦੀਪ ਸਿੰਘ ਢਿੱਲੋਂ ਨੇ ਸੁਰਮੁਰ ਦਾਸ ਦੇ ਹੱਕ ਵਿੱਚ ਫੈਸਲਾ ਸੁਣਾਇਆ । ਜਿਸ ਤੋਂ ਬਾਅਦ ਉਹ 27 ਅਪ੍ਰੈਲ 2022 ਨੂੰ ਸੁਰਮੁਰ ਦਾਸ ਡੇਰੇ ਵਿੱਚ ਦਾਖਲ ਹੋਏ ਉਸੇ ਦਿਨ ਮਹੰਤ ਗੋਪਾਲ ਦਾਸ ਦੀ ਮੌ ਤ ਹੋ ਗਈ। 15 ਮਈ 2022 ਨੂੰ ਮਹੰਤ ਗੋਪਾਲ ਦਾਸ ਦੀ ਉਦਾਸੀਨ ਭਾਈਚਾਰੇ ਮੁਤਾਬਿਕ ਅੰਤਿਮ ਅਰਦਾਸ ਹੋਈ ਅਤੇ ਸੁਰਮੁਰ ਦਾਸ ਦੀ ਪੱਗ ਦੀ ਰਸਮ ਅਦਾਇਗੀ ਕਰਕੇ ਉਨ੍ਹਾਂ ਨੂੰ ਅਗਲਾ ਮਹੰਤ ਬਣਾ ਦਿੱਤਾ ਗਿਆ। ਸੁਰਮੁਰ ਦਾਸ ਦੇ ਪੈਰੋਕਾਰਾਂ ਮੁਤਾਬਿਕ ਉਨ੍ਹਾਂ ਨੂੰ ਸ਼ੱਕ ਸੀ ਕਿ ਡੇਰੇ ਵਿੱਚ ਮੌਜੂਦ 11 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਵਿੱਚੋਂ ਇੱਕ ਦੀ ਚੋਰੀ ਹੋਈ ਹੈ।

ਅਲਮਾਰੀ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰੱਖੇ ਸਨ ਉਸ ਦੀ ਚਾਬੀ ਮਹੰਤ ਗੋਪਾਲ ਦਾਸ ਦੇ ਖਾਸ ਗਿਆਨ ਪ੍ਰਕਾਸ਼ ਕੋਲ ਸੀ। ਕਈ ਵਾਰ ਉਸ ਤੋਂ ਅਲਮਾਰੀ ਦੀ ਚਾਬੀ ਮੰਗੀ ਗਈ ਪਰ ਉਸ ਨੇ ਇਨਕਾਰ ਕਰ ਦਿੱਤਾ ਕਿ ਉਸ ਕੋਲ ਚਾਬੀ ਨਹੀਂ ਹੈ ਤਾਂ ਮਹੰਤ ਸੁਰਮੁਰ ਦਾਸ ਜੀ ਦੇ ਪੈਰੋਕਾਰਾਂ ਨੇ ਤਖ਼ਤ ਦਮਦਮਾ ਸਾਹਿਬ ਨੂੰ ਇਤਲਾਹ ਕੀਤੀ ਅਤੇ 5 ਪਿਆਰੇ ਮੌਕੇ ‘ਤੇ ਪਹੁੰਚੇ ਅਤੇ ਪ੍ਰਸ਼ਾਸਨ ਦੇ ਸਾਹਮਣੇ ਅਲਮਾਰੀ ਦਾ ਤਾਲਾ ਜਦੋਂ ਤੋੜਿਆ ਗਿਆ ਤਾਂ ਬੁਰੀ ਹਾਲਤ ਵਿੱਚ ਸਰੂਪ ਮਿਲੇ। ਸਰੂਪ ਅਲਮਾਰੀ ਤੋਂ ਹੇਠਾਂ ਸੁੱਟੇ ਹੋਏ ਸਨ ਅਲਮਾਰੀ ਵਿੱਚ ਕਿਰਲੀਆਂ ਦੇ ਆਂਡੇ ਸਨ। ਸਰੂਪ ਮਿੱਟੀ ਨਾਲ ਭਰੇ ਹੋਏ ਸਨ। ਰੁਮਾਲਿਆਂ ਤੋਂ ਬਦਬੂ ਆ ਰਹੀ ਸੀ, ਸਰੂਪ ਦੇ ਕਈ ਅੰਗ ਫੱਟੇ ਹੋਏ ਸਨ। ਸਬੂਤ ਦੇ ਤੌਰ ‘ਤੇ ਇਸ ਪੂਰੀ ਘਟਨਾ ਦੀ ਵੀਡੀਓ ਗਰਾਫੀ ਵੀ ਕੀਤੀ ਗਈ ਹੈ, ਮੌਕੇ ‘ਤੇ ਮੌਜੂਦ ਲੋਕਾਂ ਨੇ ਮਹੰਤ ਗੋਪਾਲ ਦਾਸ ਦੇ ਖ਼ਾਸ ਗਿਆਨ ਪ੍ਰਕਾਸ਼ ‘ਤੇ ਸ਼ੱਕ ਜ਼ਾਹਿਰ ਕਰਦੇ ਹੋਏ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਗਿਆਨ ਪ੍ਰਕਾਸ਼ ਖਿਲਾਫ਼ ਕਾਰਵਾਈ ਦੀ ਮੰਗ

ਮਹੰਤ ਸੁਰਮੁਰ ਦਾਸ ਦੇ ਪੈਰੋਕਾਰਾਂ ਦਾ ਇਲਜ਼ਾਮ ਹੈ ਕਿ ਬੇ ਅਦਬੀ ਦੇ ਮਾਮਲੇ ਵਿੱਚ ਗਿਆਨ ਪ੍ਰਕਾਸ਼ ਖਿਲਾਫ਼ ਸਖ਼ਤ ਕਾਰਵਾਈ ਕੀਤੀ ਅਤੇ ਉਸ ‘ਤੇ 295 A ਅਧੀਨ ਧਾਰਮਿਕ ਭਾਵਨਾਵਾਂ ਭੜ ਕਾਉਣ ਦਾ ਕੇਸ ਦਰਜ ਕੀਤਾ ਜਾਵੇ। ਸਿੱਖ ਜਥੇਬੰਦੀਆਂ ਮੁਤਾਬਿਕ ਗਿਆਨ ਪ੍ਰਕਾਸ਼ ਨੇ ਜਾਣਬੁੱਝ ਕੇ ਅਲਮਾਰੀ ਦੀ ਚਾਬੀ ਨਹੀਂ ਦੇ ਰਿਹਾ ਸੀ। ਬੇਅ ਦਬੀ ਦੀ ਇਸ ਪੂਰੀ ਘਟ ਨਾ ਵਿੱਚ ਉਸ ਦਾ ਹੱਥ ਨਜ਼ਰ ਆ ਰਿਹਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੀ ਅਤੇ ਇਸ ਨਾਲ ਜੁੜੇ ਕਿਸੇ ਵੀ ਸ਼ਖਸ ਨੂੰ ਨਹੀਂ ਛਡਿਆ ਜਾਣਾ ਚਾਹੀਦਾ ਹੈ।

Exit mobile version