The Khalas Tv Blog Punjab ਪੰਚਾਇਤੀ ਚੋਣਾਂ ਹਿੰਸਕ ਹੋਇਆ ! ਆਪ ਉਮੀਦਵਾਰ ਦਾ ਬੇਦਰਦੀ ਨਾਲ ਕਤਲ
Punjab

ਪੰਚਾਇਤੀ ਚੋਣਾਂ ਹਿੰਸਕ ਹੋਇਆ ! ਆਪ ਉਮੀਦਵਾਰ ਦਾ ਬੇਦਰਦੀ ਨਾਲ ਕਤਲ

ਬਿਉਰੋ ਰਿਪੋਰਟ – ਪੰਜਾਬ ਪੰਚਾਇਤੀ ਚੋਣਾਂ (PUNJAB PANCHAYAT ELECTION 2025) ਵਿੱਚ ਹਿੰਸਾ ਵਿਚਾਲੇ ਹੁਣ ਆਪ ਵਰਕਰ ਦੇ ਕਤਲ ਦੀ ਖ਼ਬਰ ਵੀ ਸਾਹਮਣੇ ਆਈ ਹੈ । ਮਾਨਸਾ ਦੇ ਪਿੰਡ ਖੈਰਾ ਖੁਰਦ ਵਿੱਚ ਆਪ ਵਰਕਰ ਦਾ ਕਤਲ ਕਰ ਦਿੱਤਾ ਗਿਆ ਹੈ । 38 ਸਾਲ ਦੇ ਮ੍ਰਿਤਕ ਰਾਧੇਸ਼ਿਆਮ ਨੇ ਪੰਚਾਇਤੀ ਚੋਣਾਂ ਲੜਨ ਦਾ ਐਲਾਨ ਕੀਤਾ ਸੀ । ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਇਲਜ਼ਾਮ ਸਰਦੂਲਗੜ੍ਹ ਥਾਣਾ ਇੰਚਾਰਜ ਦੇ ਰੀਡਰ ‘ਤੇ ਲੱਗਿਆ ਹੈ ।

ਦੱਸਿਆ ਜਾ ਰਿਹਾ ਹੈ ਕਿ ਰਾਤ 12 ਵਜੇ 9 ਲੋਕਾਂ ਨੇ ਸਰੇਆਮ ਰਾਧੇਸ਼ਾਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਹੁਣ ਤੱਕ ਸਾਹਮਣੇ ਆਇਆ ਹੈ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ । ਪੁਲਿਸ ਵੱਲੋਂ 9 ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ ।

 

 

Exit mobile version