The Khalas Tv Blog Punjab ‘ਮੇਰਾ ਮੂੰਹ ਖੁੱਲਿਆ ਤਾਂ ਪੰਜਾਬ ‘ਚ ਲੁੱਕਣ ਦੀ ਥਾਂ ਨਹੀਂ ਮਿਲਣੀ’!
Punjab

‘ਮੇਰਾ ਮੂੰਹ ਖੁੱਲਿਆ ਤਾਂ ਪੰਜਾਬ ‘ਚ ਲੁੱਕਣ ਦੀ ਥਾਂ ਨਹੀਂ ਮਿਲਣੀ’!

ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਪ੍ਰੀਤ ਸਿੰਘ ਬਾਦਲ ਵਿੱਚ ਸਿਆਸੀ ਬਿਆਨਬਾਜ਼ੀ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ, ਸੁਨਾਮ ਵਿੱਚ ਭਗਵੰਤ ਮਾਨ ਨੇ ਕਿਹਾ ਸੀ ਕਿ ਜੇਕਰ ਮੈਂ ਸਿਆਸਤ ਵਿੱਚ ਲਿਆਉਣ ਵਾਲੇ ਮਨਪ੍ਰੀਤ ਬਾਦਲ ਦੇ ਖਿਲਾਫ ਕਾਰਵਾਈ ਕਰ ਸਕਦਾ ਹਾਂ ਤਾਂ ਮੈਂ ਕਿਸੇ ਨੂੰ ਬਖਸ਼ਾਗਾ ਨਹੀਂ। ਸਿਰਫ ਇਨ੍ਹਾਂ ਹੀ ਨਹੀਂ ਮਾਨ ਨੇ ਇਹ ਵੀ ਕਿਹਾ ਭਗਤ ਸਿੰਘ ਦੀ ਸਹੁੰ ਖਾਣ ਵਾਲਾ ਸ਼ਖਸ ਪਹਿਲਾਂ ਕਾਂਗਰਸ ਅਤੇ ਹੁਣ ਬੀਜੇਪੀ ਵਿੱਚ ਚੱਲਾ ਗਿਆ । ਉਹ ਆਪਣੇ ਆਦਰਸ਼ਾਂ ‘ਤੇ ਖੜੇ ਨਹੀਂ ਰਹੇ । ਜਦਕਿ ਉਹ ਅੱਜ ਵੀ ਆਪਣੇ ਅਸੂਲਾਂ ‘ਤੇ ਕਾਇਮ ਹਨ । ਇਸ ਦੇ ਜਵਾਬ ਵਿੱਚ ਹੁਣ ਮਨਪ੍ਰੀਤ ਸਿੰਘ ਬਾਦਲ ਦਾ ਮੋੜਵਾ ਜਵਾਬ ਆਇਆ ਹੈ ।

ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਸੀਐੱਮ ਸਾਹਬ ਜਿਹੜਾ ਤੁਸੀਂ ਮੈਨੂੰ ਇੱਕ ਸਿਆਸੀ ਜਲਸੇ ਵਿੱਚ ਧਮਕੀ ਦਿੱਤੀ ਹੈ । ਮੈਂ ਤੁਹਾਨੂੰ ਇੱਕ ਗੱਲ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਸ਼ੌਹਰਤ ਅਤੇ ਤਾਕਤ ਆਰਜ਼ੀ ਹੁੰਦੀ ਹੈ,ਕੱਲ ਕਿਸੇ ਹੋਰ ਕੋਲ ਚੱਲੀ ਜਾਵੇਗੀ । ਸਸਤੀ ਸ਼ੌਹਰਤ ਨਾ ਖਰੀਦੋ ਅੰਗਰੇਜ਼ਾ ਅਤੇ ਮੁਗਲਾ ਨਾਲ ਰਲਕੇ,ਤੁਸੀਂ ਕਿਹਾ ਮਨਪ੍ਰੀਤ ਆਪਣੇ ਪੀਪੀਪੀ ਦੇ ਆਦਰਸ਼ਾਂ ‘ਤੇ ਨਹੀਂ ਖੜਾ ਜੇ ਕੋਈ ਆਦਰਸ਼ਾਂ ਤੇ ਖੜਾ ਹੈ ਤਾਂ ਉਹ ਮਨਪ੍ਰੀਤ ਹੈ। ਜੇਕਰ ਨਹੀਂ ਖੜਾ ਤਾਂ ਉਹ ਭਗਵੰਤ ਨਹੀਂ ਖੜਾ। ਅੱਜ ਪੂਰੇ ਦੇਸ਼ ਵਿੱਚ ਹੈਲੀਕਾਪਟਰਾਂ ‘ਤੇ ਟੁਰੇ ਫਿਰ ਦੇ ਹੋ ਜਿਵੇਂ ਕੋਈ ਮੁਗਲੀਆਂ ਸ਼ਹਿਜ਼ਾਦੇ ਫਿਰ ਦੇ ਹਨ । ਤੁਹਾਨੂੰ ਮੇਰੇ ਕਿੰਨੂ ਯਾਦ ਆਉਂਦੇ ਹਨ ਤਾਂ ਮੈਨੂੰ ਵੀ ਯਾਦ ਹੈ ਕਿ ਤੁਸੀਂ ਡਿੱਗੀ ਵਿੱਚ ਰੁੜ ਦੇ ਫਿਰਦੇ ਸੀ,ਮਨਪ੍ਰੀਤ ਦਾ ਮੂ੍ੰਹ ਨਾਲ ਖੁਲਵਾਉ ਜੇਕਰ ਮੇਰੇ ਮੂੰਹ ਖੁੱਲ ਗਿਆ ਤਾਂ ਹੋ ਸਕਦਾ ਹੈ ਕਿ ਪੰਜਾਬ ਵਿੱਚ ਤੁਹਾਨੂੰ ਲੁੱਕਣ ਲਈ ਥਾਂ ਨਾ ਮਿਲੇ । ਧਮਕੀਆਂ ਬੁਜ਼ਦਿਲ ਦਿੰਦੇ ਹਨ ਤੁਸੀਂ ਗਲਤ ਬੰਦਾ ਚੁਣ ਲਿਆ ਮੈਂ ਤੁਹਾਡੀ ਧਮਕੀਆਂ ਤੋਂ ਡਰਨ ਵਾਲਾ ਨਹੀਂ । ਜੇ ਤਾਂ ਸੱਚ ਦੀ ਪਿੱਚ ‘ਤੇ ਖੇਡਣਾ ਹੈ ਮੈਂ ਬੇਦਾਗ ਹੋਕੇ ਨਿਕਲਾਂਗਾ। ਨਹੀਂ ਤਾਂ ਤੁਹਾਡੇ ਕੋਲ ਵਿਜੀਲੈਂਸ ਹੈ ਪੁਲਿਸ ਹੈ। ਮੈਂ ਰੋਜ਼-ਰੋਜ਼ ਤੁਹਾਡੀ ਧਮਕੀਆਂ ਦੀ ਉਡੀਕ ਨਹੀਂ ਕਰਾਂਗਾ ਨਾ ਹੀ ਮੇਰੇ ਕੋਲ ਕੋਈ ਟਾਇਮ ਹੈ। ਜੇ ਮੈਂ ਪੰਜਾਬ ਨਾਲ ਬੇਵਫਾਈ ਕੀਤੀ ਹੈ ਤਾਂ ਜੋ ਮਨ ਕਰਦਾ ਹੈ ਝੂਠਾ ਸੱਚਾ ਕੇਸ ਬਣਾਉ। ਮੈਂ ਇਸ ਗੱਲ ਤੋਂ ਨਹੀਂ ਡਰਦਾ ਹਾਂ,ਪਰਮਾਤਮਾ ਨੇ ਜਿੰਨਾਂ ਦਾ ਨੁਕਸਾਨ ਕਰਨਾ ਹੁੰਦਾ ਹੈ ਪਹਿਲਾਂ ਉਨ੍ਹਾਂ ਦੀ ਅਕਲ ‘ਤੇ ਪਰਦਾ ਪਾਉਂਦਾ ਹੈ। ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ ਜੋ ਤੁਹਾਡਾ ਦਿਲ ਕਰਦਾ ਹੈ ਕਰੋ

Exit mobile version