ਬਿਊਰੋ ਰਿਪੋਰਟ : ਕਹਿੰਦੇ ਹਨ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹੈ ਸਿਆਸਤ ਵਿੱਚ ਇਹ ਗੱਲ ਪੂਰੀ ਤਰ੍ਹਾਂ ਨਾਲ ਫਿਟ ਹੁੰਦੀ ਹੈ । ਪੰਜਾਬ ਕਾਂਗਰਸ ਵਿੱਚ ਇਹ ਨਜ਼ਰ ਵੀ ਆ ਰਹੀ ਹੈ । 9 ਮਹੀਨੇ ਬਾਅਦ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਇੱਕ ਵਾਰ ਮੁੜ ਤੋਂ ਸਿਆਸਤ ਵਿੱਚ ਐਕਟਿਵ ਹੋਏ ਹਨ ਅਤੇ ਸਭ ਤੋਂ ਪਹਿਲਾਂ ਉੁਨ੍ਹਾਂ ਨੇ ਜੇਲ੍ਹ ਵਿੱਚ ਨਵਜੋਤ ਸਿੰਘ ਸਿੱਧੂ ਨਾਲ 1 ਤੋਂ ਡੇਢ ਘੰਟੇ ਤੱਕ ਮੁਲਾਕਾਤ ਕੀਤੀ ਹੈ ।
ਰਾਜਾ ਵੜਿੰਗ ਨੇ ਕਾਂਗਰਸ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਮਨਪ੍ਰੀਤ ਬਾਦਲ ਨੂੰ ਪੂਰੀ ਤਰ੍ਹਾਂ ਨਾਲ ਸਾਇਡ ਲਾਈਨ ਕਰ ਦਿੱਤਾ ਹੈ । ਉਨ੍ਹਾਂ ਦੇ ਸਾਰੇ ਹਿਮਾਇਤੀਆਂ ਨੂੰ ਬਠਿੰਡਾ ਕਾਂਗਰਸ ਦੇ ਅਹੁਦਿਆਂ ਤੋਂ ਲਾਮੇ ਕਰ ਦਿੱਤਾ ਗਿਆ ਸੀ । ਸਿਰਫ ਇੰਨਾਂ ਹੀ ਨਹੀਂ ਰਾਜਾ ਵੜਿੰਗ ਨੇ ਕਈ ਵਾਰ ਮਨਪ੍ਰੀਤ ਬਾਦਲ ‘ਤੇ ਤਿੱਖੇ ਹਮਲੇ ਵੀ ਕੀਤੇ ਸਨ । ਇਹ ਲੜਾਈ 2019 ਦੀਆਂ ਲੋਕਸਭਾ ਚੋਣਾ ਦੌਰਾਨ ਸ਼ੁਰੂ ਹੋਈ ਸੀ । ਜਦੋਂ ਹਰਸਿਮਰਤ ਕੌਰ ਬਾਦਲ ਤੋਂ ਥੋੜੇ ਵੋਟਾਂ ਦੇ ਫਰਨ ਨਾਲ ਰਾਜਾ ਵੜਿੰਗ ਹਾਰ ਗਏ ਸਨ । ਉਨ੍ਹਾਂ ਨੇ ਮਨਪ੍ਰੀਤ ਬਾਦਲ ਨੂੰ ਹਾਰ ਦਾ ਜ਼ਿੰਮੇਵਾਰ ਦੱਸਿਆ ਸੀ ਅਤੇ ਦਾਅਵਾ ਕੀਤਾ ਸੀ ਉਨ੍ਹਾਂ ਨੇ ਹਰਸਿਮਰਤ ਨੂੰ ਜਿਤਾਉਣ ਵਿੱਚ ਬਾਦਲਾਂ ਦੀ ਮਦਦ ਕੀਤੀ।
ਕੈਪਟਨ ਸਰਕਾਰ ਵੇਲੇ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਵੜਿੰਗ ਦੀ ਚੰਗੀ ਦੋਸਤੀ ਸੀ ਦੋਵਾਂ ਨੇ ਮਿਲਕੇ ਹੀ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਟਲਿਆ ਸੀ। ਪਰ ਰਾਜਾ ਵੜਿੰਗ ਦੀ ਸਿਆਸੀ ਖਹਿਬਾਜ਼ੀ ਉਸ ਵੇਲੇ ਸ਼ੁਰੂ ਹੋਈ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਵਿਧਾਨਸਭਾ ਚੋਣਾਂ ਹਾਰਨ ਤੋਂ ਬਾਅਦ ਸੂਬਾ ਪ੍ਰਧਾਨ ਤੋਂ ਉਤਾਰ ਦਿੱਤਾ ਗਿਆ ਸੀ,ਅਤੇ ਰਾਜਾ ਵੜਿੰਗ ਨੂੰ ਪ੍ਰਧਾਨਗੀ ਦਿੱਤੀ ਗਈ ਸੀ । ਵੜਿੰਗ ਦੇ 2 ਤੋਂ ਤਿੰਨ ਵਾਰ ਮਿਲਣ ਦੇ ਸੱਦੇ ਦੇ ਬਾਵਜੂਦ ਸਿੱਧੂ ਉਨ੍ਹਾਂ ਨੂੰ ਨਹੀਂ ਮਿਲੇ ਸਨ । ਸਿਰਫ਼ ਇੰਨਾਂ ਹੀ ਨਹੀਂ ਵੜਿੰਗ ਨੇ ਹਾਈਕਮਾਨ ਨੂੰ ਵੀ ਸਿੱਧੂ ਦੀ ਸ਼ਿਕਾਇਤ ਕੀਤੀ ਸੀ । ਹਾਲਾਂਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਮਨਪ੍ਰੀਤ ਸਿੰਘ ਬਾਦਲ ਦਾ ਵੱਡਾ ਹੱਥ ਸੀ ਉਨ੍ਹਾਂ ਨੇ ਵੀ ਹਾਈਕਮਾਨ ਦੇ ਸਾਹਮਣੇ ਚੰਨੀ ਦਾ ਨਾਂ ਅੱਗੇ ਕੀਤਾ ਸੀ ਜਿਸ ਨੂੰ ਲੈਕੇ ਸਿੱਧੂ ਮਨਪ੍ਰੀਤ ਤੋਂ ਕਾਫੀ ਨਰਾਜ਼ ਸਨ । ਪਰ ਕਹਿੰਦੇ ਹਨ ਸਿਆਸਤ ਦਾ ਹਰ ਦਾਅ ਪੇਚ ਭਵਿੱਖ ਨੂੰ ਵੇਖ ਦੇ ਹੋਏ ਤੈਅ ਕੀਤਾ ਜਾਂਦਾ ਹੈ ਜੋ ਬੀਤ ਗਿਆ ਸੋ ਬੀਤ ਗਿਆ। ਇਸੇ ਲਈ ਰਾਜਾ ਵੜਿੰਗ ਦੇ ਖਿਲਾਫ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਨਾਲ ਮਿਲਕੇ ਵੱਡੀ ਸਿਆਸੀ ਗੇਮ ਖੇਡਣਾ ਚਾਉਂਦੇ ਹਨ। ਸਿੱਧੂ ਦੇ ਨਾਲ ਮਨਪ੍ਰੀਤ ਸਿੰਘ ਬਾਦਲ ਵੀ ਰਾਹੁਲ ਦੇ ਕਰੀਬੀ ਹਨ । ਕੁਝ ਹੀ ਮਹੀਨਿਆਂ ਵਿੱਚ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆ ਜਾਣਗੇ ਉਸ ਤੋਂ ਬਾਅਦ ਚਰਚਾਵਾਂ ਹਨ ਕਿ ਪਾਰਟੀ ਹਾਈਕਮਾਨ ਮੁੜ ਤੋਂ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ ਅਜਿਹੇ ਵਿੱਚ ਮਨਪ੍ਰੀਤ ਅਤੇ ਸਿੱਧੂ ਦੀਆਂ ਨਜ਼ਦੀਆਂ ਵੜਿੰਗ ਦਾ ਤਖਤਾ ਪਲਟ ਸਕਦੀ ਹੈ ।