The Khalas Tv Blog Punjab ਮਨਪ੍ਰੀਤ ਨੇ ਵੜਿੰਗ ਨੂੰ ਗਿੱਦੜ ਦੱਸਿਆ ! ‘ਯਾਦ ਹੈ ਗਿੱਦੜ ਨੇ ਹੀ ਤੇਰੀ ਪੂਛ ਚੁਕਾਈ ਸੀ’!
Punjab

ਮਨਪ੍ਰੀਤ ਨੇ ਵੜਿੰਗ ਨੂੰ ਗਿੱਦੜ ਦੱਸਿਆ ! ‘ਯਾਦ ਹੈ ਗਿੱਦੜ ਨੇ ਹੀ ਤੇਰੀ ਪੂਛ ਚੁਕਾਈ ਸੀ’!

 

ਬਿਉਰੋ ਰਿਪੋਰਟ – ਗਿੱਦੜਬਾਹਾ ਜ਼ਿਮਨੀ ਚੋਣ ਦਾ ਫਿਲਹਾਲ ਐਲਾਨ ਨਹੀਂ ਹੋਇਆ ਹੈ ਪਰ ਮਨਪ੍ਰੀਤ ਬਾਦਲ (MANPREET SINGH BADAL) ਅਤੇ ਰਾਜਾ ਵੜਿੰਗ (AMRINDER SINGH RAJAWARRING) ਦੇ ਵਿਚਾਲੇ ਤਿੱਖੀ ਤਕਰਾਰ ਸ਼ੁਰੂ ਹੋ ਗਈ ਹੈ । ਮਨਪ੍ਰੀਤ ਸਿੰਘ ਬਾਦਲ ਨੇ ਰਾਜਾ ਵੜਿੰਗ ਨੂੰ ਗਿੱਦੜਾ ਦੱਸਿਆ ਸੀ ਜਿਸ ਦਾ ਜਵਾਬ ਹੁਣ ਵੜਿੰਗ ਦੇ ਵੱਲੋਂ ਦਿੱਤਾ ਗਿਆ ਹੈ ।

ਵੜਿੰਗ ਦਾ ਮਨਪ੍ਰੀਤ ਨੂੰ ਜਵਾਬ

ਵੜਿੰਗ ਨੇ ਕਿਹਾ ਲੋਕ ਦੱਸਣਗੇ ਮੈਂ ਗਿੱਦੜ ਹਾਂ ਸ਼ੇਰ, ਉਨ੍ਹਾਂ ਕਿਹਾ ਗਿੱਦੜ ਨੇ ਹੀ ਮਨਪ੍ਰੀਤ ਵਰਗੇ ਸ਼ੇਰਾਂ ਦੀ ਪੂਛ ਚੁਕਾਈ ਸੀ । ਇਸੇ ਲਈ ਮਨਪ੍ਰੀਤ ਇੱਥੋਂ ਭੱਜ ਕੇ ਬਠਿੰਡਾ ਗਿਆ ਸੀ,ਕਿਉਂਕਿ ਬਾਦਲਾਂ ਦੇ ਨਾਲ ਤੁਸੀਂ ਰਲੇ ਹੋਏ ਸੀ । ਭੁੱਲੇਖੇ ਨਾਲ ਮਨਪ੍ਰੀਤ ਨੂੰ ਬਠਿੰਡਾ ਵਿੱਚ ਲੋਕਾਂ ਨੇ ਜਿੱਤਾ ਦਿੱਤਾ ਫਿਰ ਦੂਜੀ ਵਾਰ 64 ਹਜ਼ਾਰ ਵੋਟਾਂ ਨਾਲ ਹਰਾਇਆ । ਜਦੋਂ ਮੈਦਾਨ ਵਿੱਚ ਆਵੇਗਾ ਤਾਂ ਪੱਤਾ ਚੱਲੇਗਾ ਕਿ ਗਿੱਦੜ ਹੈ ਜਾਂ ਫਿਰ ਸ਼ੇਰ । ਵੜਿੰਗ ਨੇ ਕਿਹਾ ਇੱਕ ਵਾਰ ਤਾਂ ਮੈਂ ਤੈਨੂੰ ਠੋਕਿਆ ਹੈ ਦੂਜੀ ਵਾਰ ਆਵੇਗਾ ਤਾਂ ਵੇਖ ਲਵਾਂਗੇ । ਵੜਿੰਗ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਤੁਸੀਂ ਸਹੁੰ ਖਾ ਕੇ ਕਹੋ ਕਿ ਤੁਸੀਂ ਪਿਛਲੀ ਵਾਰ ਡਿੰਪੀ ਢਿੱਲੋਂ ਦੀ ਮਦਦ ਕੀਤੀ ਜਾਂ ਨਹੀਂ।

ਮਨਪ੍ਰੀਤ ਸਿੰਘ ਬਾਦਲ ਦਾ ਵੜਿੰਗ ‘ਤੇ ਬਿਆਨ

ਮਨਪ੍ਰੀਤ ਬਾਦਲ ਨੇ ਰਾਜਾ ਵੜਿੰਗ ‘ਤੇ ਤੰਜ ਕੱਸ ਦੇ ਹੋਏ ਕਿਹਾ ਸੀ ਕਿ ਕਹਾਵਤ ਹੈ ਕਿ ਜੇਕਰ ਗਿੱਦੜਾਂ ਦਾ ਲੀਡਰ ਸ਼ੇਰ ਹੋਵੇ ਤਾਂ ਉਹ ਵੀ ਸ਼ੇਰ ਬਣ ਜਾਂਦੇ ਹਨ । ਜੇਕਰ ਸ਼ੇਰਾਂ ਦੀ ਲੀਡਰ ਗਿੱਦੜ ਹੋਵੇ ਤਾਂ ਉਹ ਵੀ ਗਿੱਦੜ ਬਣ ਜਾਂਦੇ ਹਨ । ਕਾਂਗਰਸ ਦਾ ਲੀਡਰ ਰਾਜਾ ਵੜਿੰਗ ਹੈ ਜੋ ਗਿੱਦੜ ਹੈ । ਮਨਪ੍ਰੀਤ ਬਾਦਲ ਨੇ ਕਿਹਾ MC ਚੋਣਾਂ ਦੇ ਦੌਰਾਨ ਰਾਜਾ ਵੜਿੰਗ ਨੇ ਉਨ੍ਹਾਂ ਦੀ ਮਿਨਤਾਂ ਕੀਤੀਆਂ ਸਨ ਕਿ ਆਪਣੀ ਗੱਡੀ ਬਿਠਾਂ ਲਿਓ ਨਹੀਂ ਤਾਂ ਡਿੰਪੀ ਅਤੇ ਸੰਨੀ ਢਿੱਲੋਂ ਨੇ ਉਸ ਨੂੰ ਕੁੱਟਣਗੇ । ਗਿੱਦੜਬਾਹਾ ਦੇ ਲੋਕ ਜਾਣ ਦੇ ਹਨ,ਉਨ੍ਹਾਂ ਕਿਹਾ ਜੇਕਰ ਤੁਸੀਂ ਆਸ ਲਾ ਕੇ ਬੈਠੇ ਹੋ ਕਿ ਰਾਜਾ ਵੜਿੰਗ ਤੁਹਾਨੂੰ ਸੰਨੀ ਅਤੇ ਡਿੰਪੀ ਤੋਂ ਬਚਾ ਲਏਗਾ ਤਾਂ ਤੁਸੀਂ ਇਹ ਆਸ ਰੱਖਣਾ ।

Exit mobile version