The Khalas Tv Blog Others ਪੰਜਾਬ ‘ਚ ਖਿਡਾਰੀਆਂ ਨੂੰ ਮੈਡਲ ਤੇ ਟੂਰਨਾਮੈਂਟ ਮੁਤਾਬਿਕ ਮਿਲੇਗੀ ਨੌਕਰੀ,ਪਰ ਇਹ ਸ਼ਰਤ ਸਭ ‘ਤੇ ਲਾਗੂ
Others Punjab Sports

ਪੰਜਾਬ ‘ਚ ਖਿਡਾਰੀਆਂ ਨੂੰ ਮੈਡਲ ਤੇ ਟੂਰਨਾਮੈਂਟ ਮੁਤਾਬਿਕ ਮਿਲੇਗੀ ਨੌਕਰੀ,ਪਰ ਇਹ ਸ਼ਰਤ ਸਭ ‘ਤੇ ਲਾਗੂ

ਗੋਲਡ ਮੈਡਲ ਜੇਤੂ ਨੂੰ ਬਣਾਇਆ ਜਾਵੇਗਾ ਕਲਾਸ ਵਨ ਅਫਸਰ

ਦ ਖ਼ਾਲਸ ਬਿਊਰੋ : Commonwealth game 2022 ਵਿੱਚ ਪੰਜਾਬ ਦੇ 4 ਵੇਟਲਿਫਟਰਾਂ ਨੇ ਭਾਰਤ ਨੂੰ ਤਗਮਾ ਜਿੱਤਾਇਆ ਹੈ ਇਸ ਤੋਂ ਇਲਾਵਾ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮ ਵਿੱਚ ਪੰਜਾਬੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਭਾਰਤੀ ਟੀਮ ਨੇ ਮੈਡਲ ਜਿੱਤੇ।

ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੰਜਾਬ ਸਰਕਾਰ ਕਾਫੀ ਉਤਸ਼ਾਹਿਤ ਹੈ ਅਤੇ ਖਿਡਾਰੀਆਂ ਦੇ ਭਵਿੱਖ ਲਈ ਸੂਬਾ ਸਰਕਾਰ ਨਵੀਂ ਪਾਲਿਸੀ ਤਿਆਰ ਕਰ ਰਹੀ ਹੈ। ਜਿਸ ਵਿੱਚ ਖਿਡਾਰੀਆਂ ਦੀ ਪਰਫਾਰਮੈਂਸ ਦੇ ਅਧਾਰ ‘ਤੇ ਉਨ੍ਹਾਂ ਨੂੰ ਨੌਕਰਿਆਂ ਦਿੱਤੀਆਂ ਜਾਣਗੀਆਂ ਅਤੇ ਗ੍ਰੇਡ ਤੈਅ ਹੋਵੇਗਾ।

ਖਿਡਾਰੀਆਂ ਨੂੰ ਤਿੰਨ ਕੈਟਾਗਿਰੀ ਵਿੱਚ ਨੌਕਰੀ ਮਿਲੇਗੀ

ਜਿਹੜਾ ਖਿਡਾਰੀ ਓਲੰਪਿਕਸ ਗੇਮਸ ਵਿੱਚ ਹਿੱਸਾ ਲਏਗਾ ਉਸ ਨੂੰ ਕਲਾਸ ਵਨ ਅਫਸਰ ਨਿਯੁਕਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕਾਮਨਵੈਲਥ ਅਤੇ ਏਸ਼ੀਅਨ ਗੇਮਸ ਵਿੱਚ ਮੈਡਲ ਜੇਤੂ ਨੂੰ ਵੀ ਸਰਕਾਰ ਕਲਾਸ ਵਨ ਅਫਸਰ ਦੀ ਨੌਕਰੀ ਦੇਵੇਗੀ। ਕੌਮੀ ਖੇਡਾਂ ਵਿੱਚ ਰਿਕਾਰਡ ਬਣਾਉਣ ਵਾਲੇ ਖਿਡਾਰੀ ਨੂੰ ਵੀ ਉਤਸ਼ਾਹਿਤ ਕਰਨ ਦੇ ਲਈ ਕਲਾਸ 2 ਅਤੇ ਕਲਾਸ -3 ਦੀ ਨੌਕਰੀ ਦਿੱਤੀ ਜਾਵੇਗੀ।

ਖਿਡਾਰੀਆਂ ਨੂੰ ਮਿਲਣ ਵਾਲੀ ਤਿੰਨ ਕੈਟਾਗਰੀ ਦੀਆਂ ਨੌਕਰੀਆਂ ਵਿੱਚ ਪੜਾਈ ਨੂੰ ਅਹਿਮ ਥਾਂ ਦਿੱਤੀ ਗਈ ਹੈ। ਕਲਾਸ ਵਨ ਅਫਸਰ ਬਣਨ ਦੇ ਲਈ ਗ੍ਰੈਜੁਏਸ਼ਨ ਜ਼ਰੂਰ ਹੋਵੇਗੀ ਜੇਕਰ ਤੈਅ ਸਮੇਂ ਵਿੱਚ ਖਿਡਾਰੀ ਇਹ ਪੂਰੀ ਨਹੀਂ ਕਰਦਾ ਹੈ ਤਾਂ ਉਸ ਨੂੰ ਕਲਾਸ-2 ਵਿੱਚ ਡਿਮੋਟ ਵੀ ਕੀਤਾ ਜਾਵੇਗਾ,ਕਲਾਸ -3 ਦੇ ਲਈ 12ਵੀਂ ਪਾਸ ਹੋਣਾ ਜ਼ਰੂਰੀ ਹੈ। ਖਿਡਾਰੀਆਂ ਦੀ ਨੌਕਰੀ ਨੂੰ ਲੈਕੇ ਜਲਦ ਹੀ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਮੋਹਰ ਲੱਗ ਜਾਵੇਗੀ।

ਹਰਿਆਣਾ ਸਰਕਾਰ ਦਿੰਦੀ ਹੈ ਸਭ ਤੋਂ ਵਧ ਇਨਾਮ

ਪੰਜਾਬ ਸਰਕਾਰ ਦੀ ਨਵੀਂ ਖੇਡ ਪਾਲਿਸੀ ਵਿੱਚ ਕੌਮੀ ਪੱਧਰ ‘ਤੇ ਮੈਡਲ ਜੇਤੂ, ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ,ਵਰਲਡ ਟੂਰਨਾਮੈਂਟ, ਓਲੰਪਿਕ ਗੇਮਸ ਵਿੱਚ ਹਿੱਸਾ ਲੈਣ ਅਤੇ ਮੈਡਲ ਜੇਤੂ ਸਰਕਾਰੀ ਨੌਕਰੀ ਲੈਣ ਦੇ ਹੱਕਦਾਰ ਹੋਣਗੇ।

ਹਰਿਆਣਾ ਵਿੱਚ ਖਿਡਾਰੀਆਂ ਨੂੰ ਇਸ ਵਕਤ ਸਭ ਤੋਂ ਵੱਧ ਇਨਾਮ ਅਤੇ ਸਰਕਾਰੀ ਨੌਕਰੀ ਦਿੱਤੀ ਜਾਂਦੀ ਹੈ। ਓਲੰਪਿਕ ਗੋਲਡ ਮੈਲਡ ਜੇਤੂ ਨੂੰ 6 ਕਰੋੜ, ਸਿਲਵਰ ਮੈਡਲ ਜੇਤੂ ਨੂੰ 4 ਕਰੋੜ,ਕਾਂਸੇ ਦਾ ਮੈਡਲ ਹਾਸਲ ਕਰਨ ਵਾਲੇ ਖਿਡਾਰੀ ਨੂੰ 2.5 ਕਰੋੜ ਦਿੱਤੇ ਜਾਂਦੇ ਹਨ। ਇਸ ਵਾਰ ਕਾਮਨਵੈਲਥ ਖੇਡਾਂ ਤੋਂ ਪਹਿਲਾਂ ਹੀ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 5-5 ਲੱਖ ਦਿੱਤੇ ਗਏ ਸਨ।

Exit mobile version