The Khalas Tv Blog India ਗੁਰਮੁਖੀ ਪ੍ਰੀਖਿਆ ‘ਚ ਮਨਜਿੰਦਰ ਸਿੰਘ ਸਿਰਸਾ ਹੋਏ ਫੇਲ੍ਹ, ਨਹੀਂ ਬਣ ਸਕੇ ਕਮੇਟੀ ਮੈਂਬਰ
India Punjab

ਗੁਰਮੁਖੀ ਪ੍ਰੀਖਿਆ ‘ਚ ਮਨਜਿੰਦਰ ਸਿੰਘ ਸਿਰਸਾ ਹੋਏ ਫੇਲ੍ਹ, ਨਹੀਂ ਬਣ ਸਕੇ ਕਮੇਟੀ ਮੈਂਬਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਉੱਤੇ ਲਿਖੀ ਬਾਣੀ ਨਹੀਂ ਪੜ੍ਹ ਸਕੇ। ਉਨ੍ਹਾਂ ਨੂੰ ਅਯੋਗ ਕਰਾਰ ਦਿੰਦਿਆਂ ਡਾਇਰੈਕਟੋਰੇਟ ਆਫ ਗੁਰੂਦੁਆਰਾ ਕਮਿਸ਼ਨ ਨੇ ਫੇਲ੍ਹ ਕਰ ਦਿੱਤਾ ਹੈ।ਕਮਿਸ਼ਨ ਵੱਲੋਂ ਜਾਰੀ ਚਿੱਠੀ ਅਨੁਸਾਰ ਸਿਰਸਾ ਨੇ ਆਪਣੀ ਮਰਜ਼ੀ ਨਾਲ 46 ਸ਼ਬਦ ਲਿਖੇ ਜਿਨ੍ਹਾਂ ਵਿੱਚੋਂ 27 ਅਸ਼ੁੱਧ ਨਿਕਲੇ। ਸਿਰਸਾ ਇਸ ਨਾਲ ਡੀਐੱਸਜੀਐੱਮਸੀ ਐਕਟ ਦੇ ਸੈਕਸ਼ਨ-10 ਵਿੱਚ ਕਮੇਟੀ ਮੈਂਬਰ ਬਣਨ ਤੋਂ ਵੀ ਉਕ ਗਏ ਹਨ।

Exit mobile version