The Khalas Tv Blog Punjab ਕੀ ਬਾਬਾ ਬਘੇਲ ਸਿੰਘ ਨੇ ਮਸਜਿਦ ਢਾਅ ਕੇ ਗੁਰਦੁਆਰਾ ਰਕਾਬ ਗੰਜ ਸਥਾਪਤ ਕੀਤਾ ? ਸਿਰਸਾ ਦੇ ਦਾਅਵੇ ‘ਤੇ ਦਿੱਲੀ ਕਮੇਟੀ ਨੇ SGPC ਨੂੰ ਦੋਸ਼ੀ ਕਿਉਂ ਦੱਸਿਆ
Punjab Religion

ਕੀ ਬਾਬਾ ਬਘੇਲ ਸਿੰਘ ਨੇ ਮਸਜਿਦ ਢਾਅ ਕੇ ਗੁਰਦੁਆਰਾ ਰਕਾਬ ਗੰਜ ਸਥਾਪਤ ਕੀਤਾ ? ਸਿਰਸਾ ਦੇ ਦਾਅਵੇ ‘ਤੇ ਦਿੱਲੀ ਕਮੇਟੀ ਨੇ SGPC ਨੂੰ ਦੋਸ਼ੀ ਕਿਉਂ ਦੱਸਿਆ

 

ਬਿਉਰੋ ਰਿਪੋਰਟ : ਬੀਜੇਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਦੇ ਗੁਰਦੁਆਰਾ ਰਕਾਬ ਗੰਜ ਵਿੱਚ ਬਾਬਾ ਬਘੇਲ ਸਿੰਘ ਵੱਲੋਂ ਮਸਜਿਸ ਢਾਅ ਕੇ ਗੁਰਦੁਆਰਾ ਬਣਾਉਣ ਵਾਲੇ ਬਿਆਨ ‘ਤੇ ਸਿੱਖ ਸਿਆਸਤ ਭੱਖ ਗਈ ਹੈ। ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਨੂੰ ਸਿਰਸਾ ਖਿਲਾਫ ਕਾਰਵਾਈ ਦੀ ਚਿੱਠੀ ਦੇ ਜਵਾਬ ਵਿੱਚ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਸਾ ਦੇ ਬਚਾਅ ਵਿੱਚ ਅੱਗੇ ਆ ਗਈ ਹੈ । ਕਮੇਟੀ ਨੇ ਐੱਸਜੀਪੀਸੀ ਵੱਲੋਂ ਛਾਪੀ ਗਈ ਇੱਕ ਕਿਤਾਬ ਦਾ ਹਵਾਲਾ ਦਿੰਦੇ ਹੋਏ ਸਿਰਸਾ ਦੇ ਦਾਅਵੇ ਨੂੰ ਠੀਕ ਦੱਸਿਆ ਹੈ ਅਤੇ ਉਲਟਾ ਸਰਨਾ ਖਿਲਾਫ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਕੋਲੋ ਕਾਰਵਾਈ ਦੀ ਮੰਗ ਕੀਤੀ ਹੈ।

ਮਨਜਿੰਦਰ ਸਿੰਘ ਦੇ ਇਸ ਬਿਆਨ ‘ਤੇ ਵਿਵਾਦ

ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਸੀ ਜਿਸ ਥਾਂ ਦੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਸਕਾਰ ਕੀਤਾ ਉੱਥੇ ਮਸਜਿਦ ਬਣਾ ਦਿੱਤੀ ਗਈ ਸੀ । ਜਦੋਂ ਸ਼ਾਹ ਆਲਮ 2 ਦਾ ਰਾਜ ਸੀ ਤਾਂ ਬਾਬਾ ਬਘੇਲ ਸਿੰਘ ਨੇ ਕਿਹਾ ਸੀ ਕਿ ਇੱਥੇ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਹੈ ਇੱਥੇ ਮਸਜਿਦ ਹਟਾਕੇ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਬਣਾਇਆ ਜਾਵੇਗਾ । ਉਨ੍ਹਾਂ ਨੇ 1783 ਦੇ ਅੰਦਰ ਮਸਜਿਦ ਨੂੰ ਢਾਅ ਕੇ ਉਥੇ ਮੁੜ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਸਥਾਪਤ ਕੀਤਾ ਸੀ।

ਸਰਨਾ ਤੇ ਜੀਕੇ ਨੇ ਦਿੱਤੀ ਨਸੀਹਤ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 2 ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀਕੇ ਨੇ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਦੀ ਨਿਖੇਦੀ ਕੀਤੀ । ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੇ ਸਿਰਸਾ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ 1469 ਤੋਂ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੁਣ ਤੱਕ ਕਦੇ ਵੀ ਅਜਿਹੀ ਕੋਈ ਘਟਨਾ ਨਹੀਂ ਹੋਈ ਕਿ ਸਿੱਖਾਂ ਨੇ ਦੂਜੇ ਧਾਰਮਿਕ ਅਸਥਾਨ ਢਾਅ ਕੇ ਗੁਰੂਘਰਾਂ ਦੀ ਉਸਾਰੀ ਕੀਤੀ ਹੋਵੇ। ਸਿਰਸਾ ਨੇ ਪਤਾ ਨਹੀਂ ਕਿਹੜਾ ਇਤਿਹਾਸ ਪੜ ਲਿਆ ਹੈ।

ਉਧਰ DSGMC ਦੇ ਸਾਬਕਾ ਮਨਜੀਤ ਸਿੰਘ ਜੀਕੇ ਨੇ ਕਿਹਾ ਸਿਰਸਾ ਨੂੰ ਆਦਤ ਹੈ ਚਾਪਲੂਸੀ ਸੀ ਉਹ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਬੀਜੇਪੀ ਦੀ ਗੁੱਡ ਲਿਸਟ ਵਿੱਚ ਸ਼ਾਮਲ ਹੋਣ ਲਈ ਅਜਿਹਾ ਬਿਆਨ ਦੇ ਰਹੇ ਹਨ । ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਸੀ ਕਿ ਸਿੱਖ ਇਤਿਹਾਸ ਦੇ ਬਾਰੇ ਕੁਝ ਵੀ ਬੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੜ ਲਿਆ ਕਰੋ । ਜੀਕੇ ਨੇ ਸਿਰਸਾ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਤਾਂ ਤੁਹਾਡੀ ਕੱਟਪੁਤਲੀ ਹੈ ਜੇਕਰ ਉਹ ਆਪਣੀ ਗੱਲ ‘ਤੇ ਕਾਇਮ ਹੈ ਤਾਂ ਗੁਰਦੁਆਰਾ ਰਕਾਬ ਗੰਜ ਵਿੱਚ ਜਿਹੜਾ ਗੁਰੂ ਘਰ ਦੇ ਇਤਿਹਾਸ ਵਾਲਾ ਬੋਰਡ ਲਗਿਆ ਉਸ ਨੂੰ ਬਦਲ ਕੇ ਵਿਖਾਏ ਸਿੱਖ ਸੰਗਤ ਆਪ ਉਨ੍ਹਾਂ ਨੂੰ ਜਵਾਬ ਦੇਵੇਗੀ।

ਦਿੱਲੀ ਕਮੇਟੀ ਸਿਰਸਾ ਦੀ ਹਮਾਇਤ ਵਿੱਚ

ਉਧਰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਪ੍ਰਧਾਨ ਹਰਮੀਤ ਸਿੰਘ ਕਾਲਸਾ ਮਨਜਿੰਦਰ ਸਿੰਘ ਸਿਰਸਾ ਦੇ ਬਚਾਅ ਵਿੱਚ ਅੱਗੇ ਆਏ ਹਨ । ਕਾਲਕਾ ਨੇ ਸਿਰਸਾ ਦੇ ਬਿਆਨ ਨੂੰ ਸਹੀ ਦੱਸਦੇ ਹੋਏ ਗੁਰਬਖਸ਼ ਸਿੰਘ ਵੱਲੋਂ ਲਿਖੀ ਕਿਤਾਬ ਸ਼ਹੀਦੀ ਜੀਵਨ ਦੇ ਸਫਾ ਨੰਬਰ 32 ਦਾ ਹਵਾਲਾ ਦਿੱਤਾ ਹੈ, ਜਿਸ ਨੂੰ 2018 ਵਿੱਚ ਸ੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਸ ਵਿੱਚ ਦੱਸਿਆ ਗਿਆ ਹੈ ਕਿ ਦਿੱਲੀ ਦੇ ਕਬਜ਼ਾ ਕਰਨ ਤੋਂ ਬਾਅਦ ਬਾਬਾ ਬਘੇਲ ਸਿੰਘ ਨੇ 1783 ਵਿੱਚ ਮਸਜਿਦ ਨੂੰ ਢਾਅ ਕੇ ਗੁਰੂ ਘਰ ਦੀ ਉਸਾਰੀ ਕੀਤੀ ਸੀ। ਦਿੱਲੀ ਕਮੇਟੀ ਨੇ ਕਿਹਾ ਜੇਕਰ ਕਿਸੇ ਸ਼ਖਸ ਨੇ ਇਤਿਹਾਸ ਦੀ ਕਿਤਾਬ ਪੜ ਕੇ ਦੱਸਿਆ ਹੈ ਤਾਂ ਉਹ ਸ਼ਖਸ ਨਹੀਂ ਦੋਸ਼ੀ ਹੋ ਸਕਦਾ ਹੈ ਜਦਕਿ ਸ਼੍ਰੋਮਣੀ ਕਮੇਟੀ ਜਿਸ ਨੇ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਉਹ ਦੋਸ਼ੀ ਹੈ । ਅਸੀਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਇਹ ਇਤਿਹਾਸ ਠੀਕ ਹੈ ਸਿਰਸਾ ਖਿਲਾਫ ਵਿਰੋਧ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ ਉਨ੍ਹਾਂ ਸ੍ਰੀ ਅਕਾਲ ਤਖਤ ਵੱਲੋਂ ਸਜ਼ਾ ਲਗਾਈ ਜਾਣੀ ਚਾਹੀਦੀ ਹੈ।

 

Exit mobile version