The Khalas Tv Blog Punjab ਮਨੀਸ਼ ਤਿਵਾੜੀ ਨੇ ਸਿੱਧੂ ਨੂੰ ਸ਼ਾਇਰੀ ਦੇ ਅੰਦਾਜ਼ ‘ਚ ਕਿਹਾ-ਅਰਜ਼ ਕੀਆ ਹੈ…
Punjab

ਮਨੀਸ਼ ਤਿਵਾੜੀ ਨੇ ਸਿੱਧੂ ਨੂੰ ਸ਼ਾਇਰੀ ਦੇ ਅੰਦਾਜ਼ ‘ਚ ਕਿਹਾ-ਅਰਜ਼ ਕੀਆ ਹੈ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਆਪਣੇ ਸ਼ਾਇਰੀ ਵਾਲੇ ਅੰਦਾਜ ਨਾਲ ਦੂਜੇ ਲੀਡਰਾਂ ਉੱਤੇ ਵਿਅੰਗ ਕੱਸਣ ਵਾਲੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਹੀ ਲੀਡਰ ਤੇ ਲੋਕ ਸਭਾ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸ਼ੇਅਰੋ-ਸ਼ਾਇਰੀ ਰਾਹੀਂ ਕੋਝੀ ਚੋਭ ਲਾਈ ਹੈ। ਮਨੀਸ਼ ਤਿਵਾਰੀ ਨੇ ਟਵੀਟ ਕੀਤਾ ਹੈ ਕਿ ‘ਹਮ ਆਹ ਭੀ ਭਰਤੇ ਹੈਂ ਤੋ ਹੋ ਜਾਤੇ ਹੈਂ ਬਦਨਾਮਸ ਵੋ ਕਤਲ ਭੀ ਕਰਤੇ ਹੈਂ ਤੋ ਚਰਚਾ ਨਹੀਂ ਹੋਤਾ।

ਜਾਣਕਾਰੀ ਅਨੁਸਾਰ ਤਿਵਾਰੀ ਨੇ ਇਕ ਟਵੀਟ ਨਾਲ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਸਿੱਧੂ ਕਹਿ ਰਹੇ ਹਨ ਕਿ ਮੈਂ ਹਾਈਕਮਾਂਡ ਨੂੰ ਕਿਹਾ ਹੈ ਕਿ ਉਹ ਮੈਨੂੰ ਫੈਸਲੇ ਲੈਣ ਦੇਣ ਤੇ ਮੈਂ ਯਕੀਨੀ ਬਣਾਵਾਂਗਾ ਕਿ ਸੂਬੇ ਵਿੱਚ ਅਗਲੇ ਦੋ ਦਹਾਕਿਆਂ ਤੱਕ ਕਾਂਗਰਸ ਤਰੱਕੀ ਕਰੇ। ਨਹੀਂ ਤਾਂ ਮੈਂ ਕਿਸੇ ਨੂੰ ਨਹੀਂ ਛੱਡਾਂਗਾ।

ਸਿੱਧੂ ਦੇ ਬਿਆਨ ਉੱਤੇ ਟਿੱਪਣੀ ਕਰਦਿਆਂ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਮੀਡੀਆ ਵਿੱਚ ਲਗਾਏ ਜਾ ਅੰਦਾਜਿਆਂ ਉੱਤੇ ਸਿੱਧੂ ਨੂੰ ਸਵਾਲ ਨਹੀਂ ਕਰਾਂਗੇ।ਉਨ੍ਹਾਂ ਕਿਹਾ ਕਿ ਮੈਂ ਉਸ ਬਿਆਨ ਨੂੰ ਦੇਖਾਂਗਾ। ਉਹ ਪਾਰਟੀ ਪ੍ਰਧਾਨ ਹਨ, ਉਨ੍ਹਾਂ ਤੋਂ ਇਲਾਵਾ ਫੈਸਲੇ ਕੌਣ ਲੈ ਸਕਦਾ ਹੈ।

ਸਿੱਧੂ ਦੇ ਬਿਆਨ ਨੂੰ ਉਨ੍ਹਾਂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਅਸਤੀਫੇ ਨਾਲ ਵੀ ਜੋੜਿਆ ਜਾ ਰਿਹਾ ਹੈ।ਲਗਾਤਾਰ ਵਿਵਾਦਿਤ ਟਿੱਪਣੀਆਂ ਕਰਨ ਕਰਕੇ ਸਿੱਧੂ ਨੂੰ ਕਿਹਾ ਗਿਆ ਸੀ ਕਿ ਮਾਲਵਿੰਦਰ ਮਾਲੀ ਨੂੰ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ।

Exit mobile version