The Khalas Tv Blog Punjab ਨਿਆਣਿਆਂ ਵਾਗੂੰ ਲੜ ਰਹੇ ਨੇ ਕਾਂਗਰਸੀ ਆਗੂ – ਤਿਵਾੜੀ
Punjab

ਨਿਆਣਿਆਂ ਵਾਗੂੰ ਲੜ ਰਹੇ ਨੇ ਕਾਂਗਰਸੀ ਆਗੂ – ਤਿਵਾੜੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੀਨੀਅਰ ਕਾਂਗਰਸੀ ਲੀਡਰ ਅਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਕਾਂਗਰਸ ਵਿੱਚ ਜਾਰੀ ਕਲੇਸ਼ ‘ਤੇ ਸਖਤ ਟਿੱਪਣੀ ਕਰਦਿਆਂ ਕਾਂਗਰਸੀ ਆਗੂਆਂ ਨੂੰ ਤਾੜਨਾ ਪਾਉਂਦਿਆਂ ਕਿਹਾ ਕਿ ਕਾਂਗਰਸ ਵਿੱਚ ਅਜਿਹੀ ਲੜਾਈ ਮੈਂ ਕਦੇ ਨਹੀਂ ਵੇਖੀ, ਅਸਲ ਮੁੱਦੇ ਛੱਡ ਕੇ ਆਗੂ ਨਿਆਣਿਆਂ ਵਾਂਗ ਲੜਨ ਲੱਗੇ ਹਨ। ਤਿਵਾੜੀ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਹਫੜਾ-ਦਫੜੀ, ਅਰਾਜਕਤਾ ਜਾਰੀ ਹੈ, ਬਰਗਾੜੀ, ਨਸ਼ਿਆਂ, ਪਾਵਰ ਪੀਪੀਏਜ਼ ਅਤੇ ਰੇਤ ਦੀ ਨਾਜਾਇਜ਼ ਮਾਈਨਿੰਗ ਵਰਗੇ ਮੁੱਖ ਮੁੱਦਿਆਂ ‘ਤੇ ਕੋਈ ਪ੍ਰਗਤੀ ਨਹੀਂ ਹੋਈ। ਤਿਵਾੜੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਇੰਚਾਰਜ ਹਰੀਸ਼ ਰਾਵਤ ‘ਤੇ ਨਿਸ਼ਾਨਾ ਕੱਸਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਅਜੇ ਵੀ ਧਾਰਾਵਾਹਿਕ ਜਾਰੀ ਹੈ। ਉਨ੍ਹਾਂ ਟਵੀਟ ਰਾਹੀਂ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਉਨ੍ਹਾਂ ਟਵੀਟ ਕਰਕੇ ਸਭ ਤੋਂ ਪਹਿਲਾਂ ਹਰੀਸ਼ ਰਾਵਤ ਦਾ ਇੱਕ ਇੰਟਰਵਿਊ ਲਈ ਰੈਫਰ ਕਰਨ ਵਾਸਤੇ ਧੰਨਵਾਦ ਕੀਤਾ ਅਤੇ ਲਿਖਿਆ ਕਿ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਤੇ ਕਾਂਗਰਸ ਦੀ ਅਗਵਾਈ ਤੋਂ ਲੈ ਕੇ ਤੁਹਾਡੇ (ਰਾਵਤ) ਪ੍ਰਤੀ ਮੇਰੇ ਦਿਲ ਵਿੱਚ ਬਹੁਤ ਸਨਮਾਨ ਹੈ, ਹਾਲਾਂਕਿ ਇਨ੍ਹਾਂ 40 ਸਾਲਾਂ ਤੋਂ ਮੈਂ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਕਦੇ ਅਰਾਜਕਤਾ ਨਹੀਂ ਦੇਖੀ। ਅੱਜ ਅਰਾਜਤਕਾ ਦੇ ਰੂਪ ਵਿੱਚ ਕਾਂਗਰਸ ਵਿੱਚ ਕੀ ਚੱਲ ਰਿਹਾ ਹੈ। ਇੱਕ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਵਾਰ-ਵਾਰ ਖੁੱਲ੍ਹੇਆਮ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਨਾਲ ਕੰਮ ਕਰਨ ਵਾਲੇ ਬੱਚਿਆਂ ਵਾਂਗ ਇੱਕ-ਦੂਜੇ ਨਾਲ ਜਨਤਕ ਤੌਰ ‘ਤੇ ਲੜ ਰਹੇ ਹਨ, ਇੱਕ-ਦੂਜੇ ਖਿਲਾਫ ਗਲਤ ਭਾਸ਼ਾ ਵਰਤ ਰਹੇ ਹਨ। ਪਿਛਲੇ ਪੰਜ ਮਹੀਨਿਆਂ ਤੋਂ ਕਾਂਗਰਸ ਵਿੱਚ ਇਹੀ ਚੱਲਦਾ ਆ ਰਿਹਾ ਹੈ।

ਤਿਵਾੜੀ ਨੇ ਕਿਹਾ ਕਿ ਕੀ ਅਸੀਂ ਸੋਚਦੇ ਹਾਂ ਕਿ ਪੰਜਾਬ ਦੇ ਲੋਕਾਂ ਨੂੰ ਇਹ ਡੇਲੀ ਸੋਪ ਪਸੰਦ ਆ ਰਿਹਾ ਹੋਵੇਗਾ। ਦੁਚਿੱਤੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਸਭ ਤੋਂ ਵੱਧ ਉਲੰਘਣਾ ਤੇ ਗੜਬੜੀ ਦੀ ਸ਼ਿਕਾਇਤ ਕੀਤੀ, ਅਸਲ ਵਿੱਚ ਉਹੀ ਬਦਕਿਸਮਤੀ ਨਾਲ ਖੁਦ ਹੀ ਸਭ ਤੋਂ ਵੱਧ ਉਲੰਘਣਾ ਕਰਨ ਵਾਲੇ ਬਣ ਗਏ।

ਉਨ੍ਹਾਂ ਕਿਹਾ ਕਿ ਇਤਿਹਾਸ ਦਰਜ ਕਰਾਏਗਾ ਕਿ ਉਸ ਕਮੇਟੀ ਦੀ ਨਿਯੁਕਤੀ ਜਿਸ ਨੇ ਸਿੱਧੇ ਤੌਰ ‘ਤੇ ਕਥਿਤ ਅਤੇ ਅਸਲ ਸ਼ਿਕਾਇਤਾਂ ਨੂੰ ਸੁਣਿਆ, ਉਸ ਵਿੱਚ ਫੈਸਲਾ ਲੈਣ ਦੀ ਇੱਕ ਗੰਭੀਰ ਕਮੀ ਸੀ। ਮੈਂ ਪੁੱਛਣਾ ਚਾਹੰਦਾ ਹਾਂ ਕਿ ਇਨ੍ਹਾਂ ਵਿਧਾਇਕਾਂ ਤੇ ਹੋਰ ਪਤਵੰਤੇ ਲੋਕਾਂ ਨੂੰ ਉਤੇਜਿਤ ਕਰਨ ਵਾਲੇ ਬਰਗਾੜੀ, ਡਰੱਗਸ, ਪਾਵਰ ਪੀਪੀਏ, ਗੈਰ-ਕਾਨੂੰਨੀ ਮਾਈਨਿੰਗ ਵਾਲੇ ਮੁੱਦਿਆਂ ‘ਤੇ ਪ੍ਰਗਤੀ ਕਿੱਥੇ ਹੈ। ਕੀ ਕੋਈ ਅੰਦੋਲਨ ਅੱਗੇ ਵਧਿਆ ਹੈ।

Exit mobile version