The Khalas Tv Blog India ਭਾਰਤ ਦੇ ਇਸ ਸੂਬੇ ਤੋਂ ਆਈ ਮਾੜੀ ਖ਼ਬਰਾਂ ! 8 ਜ਼ਿਲ੍ਹਿਆਂ ਵਿੱਚ ਅਸਰ, 9 ਹਜ਼ਾਰ ਲੋਕ ਕੈਂਪ ਵਿੱਚ ਸ਼ਿਫਟ
India

ਭਾਰਤ ਦੇ ਇਸ ਸੂਬੇ ਤੋਂ ਆਈ ਮਾੜੀ ਖ਼ਬਰਾਂ ! 8 ਜ਼ਿਲ੍ਹਿਆਂ ਵਿੱਚ ਅਸਰ, 9 ਹਜ਼ਾਰ ਲੋਕ ਕੈਂਪ ਵਿੱਚ ਸ਼ਿਫਟ

ਬਿਊਰੋ ਰਿਪੋਰਟ : ਮਣੀਪੁਰ ਵਿੱਚ ਸਰਕਾਰ ਨੇ ਹਿੰਸਾ ਕਰਨ ਵਾਲਿਆਂ ਨੂੰ ਵੇਖ ਦੇ ਹੀ ਗੋਲੀਆਂ ਮਾਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ । ਹਿੰਸਾ ਵਾਲੇ ਇਲ਼ਾਕਿਆਂ ਵਿੱਚ ਧਾਰਾ 144 ਲਗਾਈ ਗਈ ਹੈ। 5 ਦਿਨਾਂ ਤੋਂ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ । ਦਰਅਸਲ ਬੁੱਧਵਾਰ ਨੂੰ ਆਦਿਵਾਸੀਆਂ ਦੇ ਪ੍ਰਦਰਸ਼ਨ ਦੇ ਦੌਰਾਨ ਹਿੰਸਾ ਫੈਲੀ ਸੀ । ਇਸ ਦੇ ਬਾਅਦ 8 ਜ਼ਿਲ੍ਹਿਆਂ ਵਿੱਚ ਕਰਫਿਊ ਲੱਗਾ ਦਿੱਤਾ ਗਿਆ ਹੈ। ਫੌਜ ਅਤੇ ਅਸਮ ਰਾਈਫਲ ਦੀਆਂ 55 ਟੁੱਕੜੀਆਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। 9 ਹਜ਼ਾਰ ਲੋਕਾਂ ਨੂੰ ਕੈਂਪ ਵਿੱਚ ਸ਼ਿਫਟ ਕੀਤਾ ਗਿਆ ਹੈ ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਮੁੱਖ ਮੰਤਰੀ ਨੇ ਵੀਡੀਓ ਮੈਸੇਜ ਜਾਰੀ ਕਰਕੇ ਸ਼ਾਂਤੀ ਦੀ ਅਪੀਲ ਕੀਤੀ ਸੀ । ਉਧਰ ਕੇਂਦਰ ਸਰਕਾਰ ਨੇ ਪੂਰਵੀਂ ਸੂਬਿਆਂ ਵਿੱਚ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ RAF ਦੀਆਂ ਟੀਮਾਂ ਭੇਜਿਆਂ ਗਈਆਂ ਹਨ। ਸੂਤਰਾਂ ਦੇ ਮੁਤਾਬਿਕ RAF ਦੀ ਪੰਜ ਕੰਪਨੀਆਂ ਇੰਫਾਲ ਏਅਰ ਲਿਫਟ ਕੀਤੀਆਂ ਗਈਆਂ ਹਨ ।

ਆਦੀਵਾਸੀ ਅਤੇ ਗੈਰ ਆਦੀਵਾਸੀ ਵਿੱਚ ਲੜਾਈ

ਆਲ ਇੰਡੀਆ ਟ੍ਰਾਇਬਲ ਸਟੂਡੈਂਟ ਯੂਨੀਅਨ ਨੇ ਬੁੱਧਵਾਰ ਨੂੰ ਟ੍ਰਾਈਬਲ ਮਾਰਚ ਬੁਲਾਇਆ ਸੀ,ਇਸੇ ਦੌਰਾਨ ਆਦੀਵਾਸੀ ਅਤੇ ਗੈਰ ਆਦੀਵਾਸੀ ਵਿੱਚ ਝੜਪ ਹੋ ਗਈ। ਆਦੀਵਾਸੀ ਇਸ ਮੰਗ ਦਾ ਵਿਰੋਧ ਕਰ ਰਹੇ ਸਨ । ਜਿਸ ਵਿੱਚ ਮੰਗ ਕੀਤੀ ਜਾ ਰਹੀ ਹੈ ਕਿ ਗੈਰ ਆਦੀਵਾਸ ਮੈਤੇਈ ਭਾਈਚਾਰੇ ਨੂੰ ST ਦਾ ਦਰਜਾ ਦਿੱਤਾ ਜਾਵੇਂ। ਮਣੀਪੁਰ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਮੈਤੇਈ ਭਾਈਚਾਰੇ ਦੀ ਮੰਗ ‘ਤੇ ਵਿਚਾਰ ਕਰਨ ਅਤੇ 4 ਮਹੀਨੇ ਦੇ ਅੰਦਰ ਕੇਂਦਰ ਨੂੰ ਸਿਫਾਰਸ਼ ਕਰਨ । ਇਸੇ ਹੁਕਮ ਦੇ ਬਾਅਦ ਆਦੀਵਾਸੀ ਅਤੇ ਗੈਰ ਆਦੀਵਾਸੀ ਆਪਸ ਵਿੱਚ ਲੜ ਪਏ ਅਤੇ ਹਿੰਸਾ ਸ਼ੁਰੂ ਹੋ ਗਈ ।

Exit mobile version