The Khalas Tv Blog Punjab ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੰਗਲ ਸਿੰਘ ਢਿੱਲੋਂ ਨਹੀਂ ਰਹੇ ! ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ! ਪੰਜਾਬ ‘ਚ ਹੋਇਆ ਦੇਹਾਂਤ
Punjab

ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਮੰਗਲ ਸਿੰਘ ਢਿੱਲੋਂ ਨਹੀਂ ਰਹੇ ! ਇਸ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ ! ਪੰਜਾਬ ‘ਚ ਹੋਇਆ ਦੇਹਾਂਤ

ਬਿਊਰੋ ਰਿਪੋਰਟ : ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਮੰਗਲ ਸਿੰਘ ਢਿੱਲੋਂ ਇਸ ਦੁਨੀਆ ਵਿੱਚ ਨਹੀਂ ਰਹੇ । ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ,ਲੰਮੇ ਵਕਤ ਤੋਂ ਉਹ ਕੈਂਸਰ ਦੀ ਬਿਮਾਰੀ ਨਾਲ ਪੀੜਤ ਸਨ ਅਤੇ ਲੁਧਿਆਣਾ ਦੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਕਾਫੀ ਦਿਨਾਂ ਤੋਂ ਮੰਗਲ ਸਿੰਘ ਢਿੱਲੋਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਹ ਜਾਣਕਾਰੀ ਅਦਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ ਹੈ ।

ਮੰਗਲ ਸਿੰਘ ਢਿੱਲੋਂ ਫਰੀਦਕੋਟ ਦੇ ਰਹਿਣ ਵਾਲੇ ਸਨ । ਬੁਲੰਦ ਆਵਾਜ਼ ਦੇ ਮਾਲਿਕ ਮੰਗਲ ਸਿੰਘ ਢਿੱਲੋਂ ਨੇ ਪੰਜਾਬ ਦੇ ਨਾਲ ਹਿੰਦੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਕਈ ਟੀਵੀ ਸੀਰੀਅਲ ਵਿੱਚ ਵੀ ਨਜ਼ਰ ਆਏ। ਅਦਾਕਾਰ ਹੋਣ ਦੇ ਨਾਲ ਉਹ ਮੰਗਲ ਸਿੰਘ ਢਿੱਲੋਂ ਲੇਖਕ,ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ ਉਨ੍ਹਾਂ ਨੇ ਕਈ ਫਿਲਮਾਂ ਦੀ ਸਕ੍ਰਿਪਟ ਲਿਖੀ ਅਤੇ ਫਿਲਮਾਂ ਦੇ ਨਾਲ ਟੀਵੀ ਸੀਰੀਅਲ ਵੀ ਡਾਇਰੈਕਟ ਕੀਤੇ ਸਨ । ਮੰਗਲ ਢਿੱਲੋਂ ਨੇ ਮੁਕਤਸਰ ਦੇ ਸਰਕਾਰੀ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜਾਈ ਕੀਤੀ ਸੀ ।

ਮੰਗਲ ਸਿੰਘ ਢਿੱਲੋਂ ਨੇ ‘ਮੌਲਾਨਾ ਆਜ਼ਾਦ’,’ਯੁੱਗ’,’ਨੂਰ ਜਹਾਂ’,’ਬੁਨੀਆਦ’,’ਕਥਾ ਸਾਗਰ’ ਵਰਗੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਇਸ ਤੋਂ ਇਲਾਵਾ ਉਨ੍ਹਾਂ ਨੇ ਬਾਲੀਵੁੱਡ ਦੀ ਫਿਲਮ ‘ਭਰਸ਼ਟਾਚਾਰ’,’ਦਯਾਵਾਨ’, ‘ਖੂਨ ਭਰੀ ਮਾਂਗ’,’ਵਿਸ਼ਵਤਾਮਾ’,’ਅਕੇਲਾ’, ‘ਦਿਲ ਤੇਰਾ ਆਸ਼ਿਕ’ , ‘ਤੂਫਾਨ ਸਿੰਘ’, ਵਰਗੀਆਂ ਫਿਲਮਾਂ ਵਿੱਚ ਬਤੌਰ ਅਦਾਕਾਰ ਕੰਮ ਕੀਤਾ । ਇਸ ਤੋਂ ਇਲਾਵਾ ਨੇ ਸਿੱਖ ਧਰਮ ‘ਤੇ ਕਈ ਡਾਕੂਮੈਂਟਰੀਆਂ ਵੀ ਬਣਾਇਆ ਸੀ । ਜਿਸ ਵਿੱਚ ਗੁਰੂਆਂ ਅਤੇ ਸਿੱਖਾਂ ਦੇ ਇਤਿਹਾਸ ਨੂੰ ਦਰਸ਼ਾਇਆ ਗਿਆ ਸੀ । ਮੰਗਲ ਢਿੱਲੋਂ ਦੀ ਆਵਾਜ਼ ਇਨ੍ਹੀਂ ਬੁਲੰਦ ਸੀ ਕਿ ਉਨ੍ਹਾਂ ਦੇ ਕਈ ਫਿਮਲਾਂ ਦੇ ਲਈ ਆਪਣੀ ਆਵਾਜ਼ ਵੀ ਦਿੱਤੀ ।

Exit mobile version