ਸੰਗਰੂਰ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਡੀਆਈਜੀ ਬਣਨ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨਾਲ ਮੁਲਾਕਾਤ ਹੋਈ | ਇਸ ਦੌਰਾਨ ਐਸਐਸਪੀ ਮਨਦੀਪ ਸਿੰਘ ਸਿੱਧੂ ਦੇ ਡੀਆਈਜੀ ਵਜੋਂ ਪਦ ਉੱਨਤ ਹੋਣ ‘ਤੇ ਡੀਜੀਪੀ ਨੇ ਸਟਾਰ ਲਗਾਏ ਹਨ| ਮਨਦੀਪ ਸਿੰਘ ਸਿੱਧੂ 2008 ਬੈਚ ਦੇ ਆਈਪੀਐੱਸ ਅਧਿਕਾਰੀ ਹਨ ਤੇ ਪੰਜਾਬ ’ਚ ਕਈ ਸ਼ਹਿਰਾਂ ’ਚ ਅਹਿਮ ਅਹੁਦਿਆਂ ’ਤੇ ਉਹ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। IPS ਮਨਦੀਪ ਸਿੰਘ ਸਿੱਧੂ ਦੀ ਪ੍ਰਮੋਸ਼ਨ ਕਰਕੇ ਡੀਆਈਜੀ ਬਣਾਇਆ ਗਿਆ ਹੈ। ਪੰਜਾਬ ਦੇ DGP ਗੌਰਵ ਯਾਦਵ ਨੇ ਸਟਾਰ ਲਗਾ ਕੇ ਉਨ੍ਹਾਂ ਨੂੰ ਪ੍ਰਮੋਸ਼ਨ ਦਿੱਤੀ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ (Punjab Government) ਵਲੋਂ ਹੁਕਮ ਜਾਰੀ ਕਰਦਿਆਂ ਚਾਰ ਆਈਪੀਐਸ ਅਧਿਕਾਰੀਆਂ ਨੂੰ ਡੀ.ਆਈ.ਜੀ. ਵਜੋਂ ਤਰੱਕੀ ਦਿੱਤੀ ਸੀ, ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ‘ਚ ਨਰਿੰਦਰ ਭਾਰਗਵ, ਰਣਜੀਤ ਸਿੰਘ, ਮਨਦੀਪ ਸਿੰਘ ਸਿੱਧੂ ਅਤੇ ਗੁਰਦਿਆਲ ਸਿੰਘ ਸ਼ਾਮਲ ਹਨ।