The Khalas Tv Blog Punjab “ਅਗਲਾ ਨੰਬਰ ਤੁਹਾਡਾ ਹੈ”, ਮੰਡ ਨੂੰ ਆਈ ਈ-ਮੇਲ
Punjab

“ਅਗਲਾ ਨੰਬਰ ਤੁਹਾਡਾ ਹੈ”, ਮੰਡ ਨੂੰ ਆਈ ਈ-ਮੇਲ

Mand was detained in Ludhiana

“ਅਗਲਾ ਨੰਬਰ ਤੁਹਾਡਾ ਹੈ”, ਮੰਡ ਨੂੰ ਆਈ ਈ-ਮੇਲ

ਲੁਧਿਆਣਾ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਨੂੰ ਜ਼ਿਲ੍ਹਾ ਪੁਲਿਸ ਨੇ ਕੱਲ੍ਹ ਤੋਂ ਨਜ਼ਰਬੰਦ ਕੀਤਾ ਹੋਇਆ ਹੈ। ਮੰਡ ਨੂੰ ਲਗਾਤਾਰ ਗੈਂਗਸਟਰ ਗੋਲਡੀ ਬਰਾੜ ਦੇ ਨਾਂ ਤੋਂ ਫੋਨ ਕਾਲ ‘ਤੇ ਧਮਕੀਆਂ ਮਿਲ ਰਹੀਆਂ ਹਨ। ਮੰਡ ਨੇ ਇਨ੍ਹਾਂ ਧਮਕੀਆਂ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਹੈ।

ਧਮਕੀਆਂ ਮਿਲਣ ਤੋਂ ਬਾਅਦ ਮੰਡ ਨੂੰ ਉਸ ਦੇ ਘਰ ਵਿਚ ਹੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ। ਦੇਰ ਰਾਤ ਮੰਡ ਨੂੰ ਈ-ਮੇਲ ਆਈ ਸੀ। ਮੰਡ ਦੇ ਘਰ ਦੇ ਬਾਹਰ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਹਨ। ਸਮੇਂ-ਸਮੇਂ ‘ਤੇ ਅਧਿਕਾਰੀ ਅਚਨਚੇਤ ਚੈਕਿੰਗ ਵੀ ਕਰ ਰਹੇ ਹਨ। ਮੰਡ ਨੂੰ ਬੇਵਜ੍ਹਾ ਸੋਸ਼ਲ ਮੀਡੀਆ ਦਾ ਇਸਤੇਮਾਲ ਨਾ ਕਰਨ ਦੀ ਤਾਕੀਦ ਕੀਤੀ ਗਈ ਹੈ।

ਮੰਡ ਨੂੰ ਆਈ ਈ-ਮੇਲ ‘ਚ ਲਿਖਿਆ ਹੋਇਆ ਸੀ ਕਿ ਤੁਸੀਂ ਗਲਤ ਬੋਲਣ ਤੋਂ ਗੁਰੇਜ਼ ਕਰੋ। ਤੁਹਾਡੇ ਨਾਲ ਵੀ ਪ੍ਰਦੀਪ ਵਾਂਗ ਕਰਨਾ ਪਵੇਗਾ। ਅਸੀਂ ਤੁਹਾਨੂੰ ਮਾਫ਼ ਨਹੀਂ ਕਰਾਂਗੇ। ਤੁਸੀਂ ਸਾਡੇ ਸਿੱਖ ਧਰਮ ਦੇ ਦੋਸ਼ੀ ਹੋ। ਮੈਨੂੰ ਇੱਕ ਗੱਲ ਯਾਦ ਹੈ ਕਿ ਮੈਂ ਤੈਨੂੰ ਜ਼ਰੂਰ ਮਾਰਾਂਗਾ। ਇਹ ਤੁਹਾਡੇ ਲਈ ਸਾਡੀ ਚੁਣੌਤੀ ਹੈ।

ਜੋ ਵੀ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਗਲਤ ਬੋਲੇਗਾ ਅਸੀਂ ਉਸ ਨੂੰ ਮਾਰਾਂਗੇ। ਮੰਡ, ਹੁਣ ਤੁਸੀਂ ਵੀ ਤਿਆਰ ਰਹੋ, ਅਗਲਾ ਨੰਬਰ ਤੁਹਾਡਾ ਹੈ।

Exit mobile version