The Khalas Tv Blog International ਯੂਕੇ ਵਿੱਚ ਪੁਲਿਸ ਦੀ ਕਰੂਰਤਾ ਭਰੀ ਵੀਡੀਓ ਆਈ ਸਾਹਮਣੇ! ਹਵਾਈ ਅੱਡੇ ’ਤੇ ਮੁੰਡੇ ਦੇ ਮੂੰਹ ’ਤੇ ਮਾਰੇ ਠੁੱਡ, ਅਧਿਕਾਰੀ ਮੁਅੱਤਲ
International

ਯੂਕੇ ਵਿੱਚ ਪੁਲਿਸ ਦੀ ਕਰੂਰਤਾ ਭਰੀ ਵੀਡੀਓ ਆਈ ਸਾਹਮਣੇ! ਹਵਾਈ ਅੱਡੇ ’ਤੇ ਮੁੰਡੇ ਦੇ ਮੂੰਹ ’ਤੇ ਮਾਰੇ ਠੁੱਡ, ਅਧਿਕਾਰੀ ਮੁਅੱਤਲ

ਬਿਉਰੋ ਰਿਪੋਰਟ: ਇੰਗਲੈਂਡ ਦੇ ਮੈਨਚੈਸਟਰ ਹਵਾਈ ਅੱਡੇ ’ਤੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਸ ਦੇ ਸਿਰ ’ਤੇ ਠੁੱਡੇ ਮਾਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ’ਤੇ ਨਸਲਵਾਦ ਤੇ ਬੇਰਹਿਮੀ ਦੇ ਇਲਜ਼ਾਮ ਲੱਗੇ ਹਨ ਤੇ ਇਸ ਮਾਮਲੇ ਦੀ ਜਾਂਚ ਵੀ ਸ਼ਰੂ ਹੋ ਗਈ ਹੈ।

ਇਹ ਵੀਡੀਓ ਮੰਗਲਵਾਰ ਨੂੰ ਇੱਕ ਯਾਤਰੀ ਦੁਆਰਾ ਬਣਾਈ ਗਈ ਹੈ। ਇਹ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਏਨਾ ਹੰਗਾਮਾ ਮਚਾਇਆ ਕਿ ਬੁੱਧਵਾਰ ਰਾਤ ਨੂੰ ਕਈ ਲੋਕਾਂ ਨੇ ਪੁਲਿਸ ਥਾਣੇ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਫਿਲਹਾਲ ਪੁਲਿਸ ਨੇ ਇਸ ਵਿੱਚ ਸ਼ਾਮਲ ਇੱਕ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਅਤੇ ਕਾਰਵਾਈ ਇੱਕ ਸੁਤੰਤਰ ਪੁਲਿਸ ਸ਼ਿਕਾਇਤ ਨਿਗਰਾਨ ਨੂੰ ਸੌਂਪ ਦਿੱਤੀ ਹੈ।

ਇਸ ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਏਅਰਪੋਰਟ ਕਾਰ ਪਾਰਕ ਵਿੱਚ ਅਫਰਾ-ਤਫਰੀ ਦਾ ਮੌਹਾਲ ਹੈ। ਟੈਸਰ ਨਾਲ ਲੈਸ ਕਈ ਅਫਸਰ ਦੋ ਸ਼ੱਕੀਆਂ ਨੂੰ ਫੜ ਰਹੇ ਹਨ। ਦੋ ਵਿਅਕਤੀਆਂ ਨੂੰ ਐਮਰਜੈਂਸੀ ਕਰਮਚਾਰੀ ’ਤੇ ਹਮਲਾ ਕਰਨ, ਝਗੜਾ ਕਰਨ ਅਤੇ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਦੌਰਾਨ ਇੱਕ ਅਫਸਰ ਨੇ ਇੱਕ ਵਿਅਕਤੀ ਨੂੰ ਲੱਤ ਮਾਰੀ ਤੇ ਪੈਰ ਨਾਲ ਉਸ ਨੂੰ ਠੁੱਡ ਮਾਰਿਆ। ਜਦਕਿ ਉਹ ਫਰਸ਼ ’ਤੇ ਆਪਣੇ ਮੁੰਹ ਦੇ ਬਲ ਲੇਟਿਆ ਹੋਇਆ ਸੀ। ਇੱਕ ਔਰਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਅਧਿਕਾਰੀ ਨਹੀਂ ਰੁਕਦਾ। ਇਸੇ ਦੌਰਾਨ ਦੂਜੇ ਵਿਅਕਤੀ ਨੂੰ ਇੱਕ ਅਧਿਕਾਰੀ ਸਿਰ ’ਤੇ ਮਾਰ ਰਿਹਾ ਸੀ।

ਘੱਟੋ-ਘੱਟ ਤਿੰਨ ਪੁਲਿਸ ਅਫ਼ਸਰਾਂ ਨੂੰ ਸੱਟਾਂ ਲੱਗੀਆਂ: GMP

ਇਸ ਮਾਮਲੇ ਸਬੰਧੀ ਗ੍ਰੇਟਰ ਮਾਨਚੈਸਟਰ ਪੁਲਿਸ (GMP) ਨੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੀਡੀਓ “ਇੱਕ ਅਜਿਹੀ ਘਟਨਾ ਦਿਖਾਈ ਗਈ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲੀ ਹੈ ਅਤੇ ਜਿਸ ਬਾਰੇ ਲੋਕ ਸਹੀ ਤੌਰ ’ਤੇ ਚਿੰਤਤ ਹਨ।”

ਬਿਾਨ ਮੁਤਾਬਕਤ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਘੱਟੋ-ਘੱਟ ਤਿੰਨ ਅਧਿਕਾਰੀਆਂ ’ਤੇ ਹਮਲਾ ਕੀਤਾ ਗਿਆ ਸੀ, ਅਤੇ ਪੁਲਿਸ ਹਮਲੇ ਦੀਆਂ ਰਿਪੋਰਟਾਂ ਦੀ ਜਾਂਚ ਕਰ ਰਹੀ ਹੈ।

ਜੀਐਮਪੀ ਦੇ ਅਨੁਸਾਰ, ਜ਼ਖਮੀ ਪੁਲਿਸ ਨੂੰ ਹਸਪਤਾਲ ਵਿੱਚ ਇਲਾਜ ਦੀ ਲੋੜ ਸੀ, ਜਿਸ ਵਿੱਚ ਇੱਕ ਮਹਿਲਾ ਅਧਿਕਾਰੀ ਵੀ ਸ਼ਾਮਲ ਸੀ ਜਿਸਦਾ ਨੱਕ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ।

ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਵੀਡੀਓ ’ਤੇ ਜਤਾਈ ਚਿੰਤਾ

ਕਈ ਬ੍ਰਿਟਿਸ਼ ਸੰਸਦ ਮੈਂਬਰਾਂ ਨੇ ਕੈਮਰੇ ’ਤੇ ਕੈਦ ਹੋਏ ਇਸ ਪੁਲਿਸ ਹਮਲੇ ਦੀ ਨਿੰਦਾ ਕੀਤੀ ਹੈ। ਗ੍ਰੇਟਰ ਮੈਨਚੈਸਟਰ ਦੇ ਮੇਅਰ ਐਂਡੀ ਬਰਨਹੈਮ ਨੇ ਐਕਸ ’ਤੇ ਇੱਕ ਪੋਸਟ ਵਿੱਚ ਵੀਡੀਓ ਨੂੰ ‘ਪ੍ਰੇਸ਼ਾਨ ਕਰਨ ਵਾਲਾ’ ਦੱਸਿਆ ਹੈ। ਐਕਸ ’ਤੇ ਇੱਕ ਪੋਸਟ ਵਿੱਚ, ਰੌਚਡੇਲ ਦੇ ਸਥਾਨਕ ਸੰਸਦ ਮੈਂਬਰ, ਪੌਲ ਵਾ ਨੇ ਵੀ ਲਿਖਿਆ ਹੈ ਕਿ ਉਨ੍ਹਾਂ ਪੁਲਿਸ ਨੂੰ ਆਪਣੀਆਂ ਚਿੰਤਾਵਾਂ ਦੱਸੀਆਂ ਹਨ।

ਇਸੇ ਦੌਰਾਨ, ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਉਹ ਇਸ ਘਟਨਾ ਪਿੱਛੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ।

Exit mobile version