The Khalas Tv Blog India ਇਸ ਸਨਕੀ ਨੇ ਤਾਂ ਕਬਰ ‘ਚ ਦੱਬੀ ਕੁੜੀ ਵੀ ਨਾ ਬਖਸ਼ੀ
India International Punjab

ਇਸ ਸਨਕੀ ਨੇ ਤਾਂ ਕਬਰ ‘ਚ ਦੱਬੀ ਕੁੜੀ ਵੀ ਨਾ ਬਖਸ਼ੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਾੜਾ ਜ਼ਿਹਨ ਤੇ ਸਨਕਪੁਣਾ ਇਨਸਾਨ ਤੋਂ ਕੀ ਨਹੀਂ ਕਰਵਾ ਦਿੰਦਾ, ਇਸਦੀ ਤਾਜ਼ਾ ਉਦਾਹਰਣ ਪਾਕਿਸਤਾਨ ਵਿੱਚ ਵਾਪਰੀ ਇਸ ਘਟਨਾ ਤਂ ਮਿਲਦੀ ਹੈ, ਜਿੱਥੇ ਇਕ ਦਰਿੰਦੇ ਨੇ ਕਬਰ ‘ਚ ਦੱਬੀ ਪਈ ਕੁੜੀ ਨੂੰ ਬਾਹਰ ਕੱਢ ਕੇ ਆਪਣੀ ਜਿਣਸੀ ਭੁੱਖ ਪੂਰੀ ਕੀਤੀ।ਇਹ ਮਾਮਲਾ ਸਿੰਧ ਦਾ ਦੱਸਿਆ ਜਾ ਰਿਹਾ ਹੈ।ਇੱਥੇ 13 ਅਗਸਤ ਨੂੰ, ਜਦੋਂ ਪਾਕਿਸਤਾਨ ਜਸ਼ਨ-ਏ-ਆਜ਼ਾਦੀ ਮਨਾਉਣ ਦੀ ਤਿਆਰੀ ਕਰ ਰਿਹਾ ਸੀ, ਮੁਲਜ਼ਮ ਨੇ ਸਿੰਧ ਪ੍ਰਾਂਤ ਦੇ ਠੱਟਾ ਜ਼ਿਲ੍ਹੇ ਦੇ ਪਿੰਡ ਆਸਰਾਫ ਚਾਂਦਿਓ ਵਿੱਚ ਦਫ਼ਨ 14 ਸਾਲਾ ਲੜਕੀ ਦੀ ਲਾਸ਼ ਨਾਲ ਇਹ ਕਾਰਾ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਇੱਕ ਦਿਨ ਪਹਿਲਾਂ ਬੁਖਾਰ ਨਾਲ ਮੌਤ ਹੋਈ ਸੀ ਤੇ ਇਸ ਤੋਂ ਬਾਅਦ ਉਸਨੂੰ ਨੇੜਲੇ ਕਬਰਸਤਾਨ ਗੁਲਾਮਉੱਲਾਹ ਵਿੱਚ ਦਫਨਾਇਆ ਗਿਆ ਸੀ। ਉਸੇ ਰਾਤ, ਖੇਤਰ ਦੇ ਇੱਕ ਸਨਕੀ ਵਿਅਕਤੀ ਨੇ ਲੜਕੀ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਅਤੇ ਉਸਨੂੰ ਉੱਥੋਂ ਅੱਧਾ ਕਿਲੋਮੀਟਰ ਦੂਰ ਇੱਕ ਝਾੜੀ ਵਿੱਚ ਲੈ ਕੇ ਉਸ ਨਾਲ ਬਤਾਲਤਾਰ ਕੀਤਾ। ਇਸ ਤੋਂ ਬਾਅਦ ਦਰਿੰਦਾ ਲੜਕੀ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ।

ਦੋਸ਼ੀ ਦਾ ਨਾਂ ਰਫੀਕ ਚੰਡਿਓ ਹੈ, ਜੋ ਉਸ ਇਲਾਕੇ ਦਾ ਹਮੇਸ਼ਾ ਗਲਤ ਕਾਰੇ ਕਰਨ ਵਾਲਾ ਇਨਸਾਨ ਦੱਸਿਆ ਜਾ ਰਿਹਾ ਹੈ।ਲੜਕੀ ਦੀ ਲਾਸ਼ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਮਿਲੀ ਹੈ।ਲੜਕੀ ਦੀ ਲਾਸ਼ ਤੋਂ ਕਫਨ ਗਾਇਬ ਸੀ ਅਤੇ ਕੱਪੜੇ ਵੀ ਖਰਾਬ ਹੋ ਚੁੱਕੇ ਸਨ।ਲਾਸ਼ ਨਾਲ ਰੇਪ ਦੀ ਘਟਨਾ ਵਾਪਰੀ ਹੈ, ਇਸਦੀ ਪੁਸ਼ਟੀ ਲਾਗਲੇ ਹਸਪਤਾਲ ਹੋਈ ਹੈ।ਇਹ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਨੇ ਮਾਰ ਦਿੱਤਾ ਹੈ।

Exit mobile version