The Khalas Tv Blog India ਹੈਰਾਨ ਕਰ ਦੇਵੇਗੀ ਇਸ ਬੰਦੇ ਦੇ ‘ਦਿਲ ਦੀ ਕਹਾਣੀ’
India International

ਹੈਰਾਨ ਕਰ ਦੇਵੇਗੀ ਇਸ ਬੰਦੇ ਦੇ ‘ਦਿਲ ਦੀ ਕਹਾਣੀ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿਲ ਤੋਂ ਬਗੈਕ ਜਿੰਦਗੀ ਦੀ ਕਲਪਨਾਂ ਕਰਨੀ ਵੀ ਮੁਸ਼ਕਿਲ ਹੈ, ਪਰ ਇਸੇ ਦੁਨੀਆਂ ਵਿੱਚ ਇਕ ਅਜਿਹਾ ਸਖਸ਼ ਵੀ ਹੈ ਜਿਸਨੇ 555 ਦਿਨ ਬਿਨਾਂ ਦਿਲ ਦੇ ਕੱਟੇ ਹਨ। ਅਮਰੀਕਾ ਦੇ ਮਿਸ਼ੀਗਨ ਦੇ ਨਿਵਾਸੀ ਨੇ ਇਹ ਕਾਰਨਾਮਾਂ ਨਕਲੀ ਦਿਲ ਰਾਹੀਂ ਸੰਭਵ ਕੀਤਾ ਹੈ।

ਜਾਣਕਾਰੀ ਅਨੁਸਾਰ ਸਟੈਨ ਲਾਰਕਿਨ ਨਾਂ ਦਾ ਇਹ ਨੌਜਵਾਨ 25 ਸਾਲਾਂ ਤੋਂ ਦਿਲ ਦੀ ਗੰਭੀਰ ਬਿਮਾਰੀ ਨਾਲ ਪੀੜਤ ਸੀ। ਹਾਲਾਂਕਿ ਇਸਨੂੰ ਨਵਾਂ ਦਿਲ 2016 ਵਿੱਚ ਮਿਲਿਆ ਸੀ, ਪਰ ਇਸਤੋਂ ਪਹਿਲਾਂ ਉਹ ਸਿੰਕਆਰਕਾਡੀਆ ਡਿਵਾਈਸ, ਇੱਕ ਨਕਲੀ ਦਿਲ ਦੇ ਆਸਰੇ ਹੀ ਜੀ ਰਿਹਾ ਸੀ।

ਸਾਇੰਸ ਡੇਲੀ ਦੀ ਰਿਪੋਰਟ ਦੇ ਅਨੁਸਾਰ ਇਸ ਨਕਲੀ ਦਿਲ ਨੂੰ ਸਟੈਨ ਲਾਰਕਿਨ ਨੇ 555 ਦਿਨਾਂ ਤੱਕ ਪਿੱਠ ਉੱਤੇ ਬੰਨ੍ਹ ਕੇ ਰੱਖਿਆ।

ਦੱਸ ਦੇਈਏ ਕਿ ਲਾਰਕਿਨ ਤੋਂ ਇਲਾਵਾ ਉਸ ਦਾ ਵੱਡਾ ਭਰਾ ਡੋਮਿਨਿਕ ਕਾਰਡੀਓਮਾਇਓਪੈਥੀ ਤੋਂ ਪੀੜਤ ਹੈ।ਇਹ ਦਿਲ ਦੀਆਂ ਮਾਸਪੇਸ਼ੀਆਂ ਦੀ ਇੱਕ ਪ੍ਰਾਪਤ ਕੀਤੀ ਜਾਂ ਖ਼ਾਨਦਾਨੀ ਬਿਮਾਰੀ ਹੈ, ਜਿਸ ਨਾਲ ਦਿਲ ਲਈ ਸਰੀਰ ਨੂੰ ਖੂਨ ਪਹੁੰਚਾਉਣਾ ਮੁਸ਼ਕਲ ਹੁੰਦਾ ਹੈ। ਇਸ ਨਾਲ ਦਿਲ ਦੀ ਧੜਕਣ ਨੂੰ ਰੁਕ ਸਕਦੀ ਹੈ।

Exit mobile version