The Khalas Tv Blog India ਵਿਆਹ ਤੋਂ ਬਾਅਦ ਘਰਵਾਲੀ ਦੀ ਪਤਾ ਲੱਗੀ ਆਹ ਗੱਲ ਤਾਂ ਚੁੱਕਿਆ ਖੌਫਨਾਕ ਕਦਮ
India

ਵਿਆਹ ਤੋਂ ਬਾਅਦ ਘਰਵਾਲੀ ਦੀ ਪਤਾ ਲੱਗੀ ਆਹ ਗੱਲ ਤਾਂ ਚੁੱਕਿਆ ਖੌਫਨਾਕ ਕਦਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਆਹ ਦੇ ਦੋ ਦਿਨ ਬਾਅਦ ਹੀ ਤਮਿਲਨਾਡੂ ਦੇ ਮਦੂਰਾਈ ਦੇ ਰਹਿਣ ਵਾਲੇ ਇਕ 20 ਸਾਲ ਦੇ ਨੌਜਵਾਨ ਨੇ ਆਪਣੀ ਘਰਵਾਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਥੀਮਨੀ ਨਾਂ ਦੇ ਇਸ ਨੌਜਵਾਨ ਨੇ ਇਹ ਜੁਰਮ ਮੰਨ ਲਿਆ ਹੈ। ਜਾਣਕਾਰੀ ਅਨੁਸਾਰ ਔਰਤ ਦੀ ਅੰਸ਼ਕ ਤੌਰ ‘ਤੇ ਸੜੀ ਹੋਈ ਲਾਸ਼ ਮਦੂਰਈ ਦੇ ਬਾਹਰੀ ਰਿੰਗ ਰੋਡ ਦੇ ਕੋਲ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਿਸ ਲਾਸ਼ ਦੇ ਜਲੇ ਹੋਣ ਤੋਂ ਇਹ ਅੰਦਾਜਾ ਵੀ ਲਾ ਰਹੀ ਹੈ ਕਿ ਇਸ ਅਪਰਾਧ ਵਿੱਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਹਨ।


ਦੱਸਿਆ ਗਿਆ ਹੈ ਕਿ ਜੋਥੀਮਨੀ ਮ੍ਰਿਤਕ ਮਹਿਲਾ ਰਾਣੀ ਦੇ ਘਰਵਾਲਿਆਂ ਨੂੰ ਇਹ ਦੱਸਿਆ ਸੀ ਕਿ ਉਹ ਕਿਸੇ ਦੋਸਤ ਨੂੰ ਮਿਲਣ ਗਈ ਹੈ, ਪਰ ਘਰ ਨਹੀਂ ਆਈ ਹੈ।ਉਸਦੇ ਮਾਪਿਆਂ ਨੇ ਵੀ ਰਾਣੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ, ਤੇ 7 ਅਗਸਤ ਨੂੰ ਪੁਲਿਸ ਨੂੰ ਰਾਣੀ ਦੀ ਅੰਸ਼ਕ ਤੌਰ ਤੇ ਜਲੀ ਹੋਈ ਲਾਸ਼ ਬਰਾਮਦ ਹੋ ਗਈ।

ਜੋਥੀਮਨੀ ਨੇ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਸਦੀ ਘਰਵਾਲੀ ਵਿਆਹ ਤੋਂ ਪਹਿਲਾਂ ਚਾਰ ਮਹੀਨੇ ਦੀ ਗਰਭਵਤੀ ਸੀ ਤੇ ਉਸਨੇ ਕਿਹਾ ਕਿ ਬੇਸ਼ੱਕ ਉਹ ਆਪਣੀ ਪਤਨੀ ਰਾਣੀ ਨਾਲ ਵਿਆਹ ਤੋਂ ਪਹਿਲਾਂ ਰਿਸ਼ਤੇ ਵਿੱਚ ਸੀ, ਪਰ ਉਹ ਇਸ ਪ੍ਰੈਗਨੈਂਸੀ ਲਈ ਜਿੰਮੇਦਾਰ ਨਹੀਂ ਹੈ। ਉਸਨੇ ਦੱਸਿਆ ਕਿ 4 ਅਗਸਤ ਨੂੰ ਰਾਣੀ ਤੋਂ ਜਦੋਂ ਉਸਨੇ ਇਸ ਗਰਭ ਅਵਸਥਾ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੋਹਾਂ ਵਿਚਾਲੇ ਤਿੱਖੀ ਬਹਿਸ ਹੋ ਗਈ ਤੇ ਉਸਨੇ ਗੁੱਸੇ ਵਿੱਚ ਆ ਕੇ ਪਤਨੀ ਦਾ ਗਲਾ ਘੁੱਟ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Exit mobile version