The Khalas Tv Blog India ਦਿਲ ‘ਤੇ ਹੱਥ ਰੱਖਕੇ ਦੇਖਿਓ ਬਾਬੇ ਦਾ ਆਹ ਜੱਗੋਂ ਤੇਰਵਾਂ ਵਿਸ਼ਵ ਰਿਕਾਰਡ
India International Punjab

ਦਿਲ ‘ਤੇ ਹੱਥ ਰੱਖਕੇ ਦੇਖਿਓ ਬਾਬੇ ਦਾ ਆਹ ਜੱਗੋਂ ਤੇਰਵਾਂ ਵਿਸ਼ਵ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੁਨੀਆਂ ਉੱਤੇ ਰਿਕਾਰਡ ਬਣਾਉਣ ਵਾਲੇ ਲੋਕਾਂ ਦੀ ਬੇਸ਼ੱਕ ਘਾਟ ਨਹੀਂ ਹੈ, ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਦੇ ਰਿਕਾਰਡ ਦੇਖ ਕੇ ਤੁਸੀਂ ਤ੍ਰੇਲੋ-ਤ੍ਰੇਲੀ ਹੋ ਜਾਂਦੇ ਹੋ। ਜ਼ਰਾ ਸੋਚ ਕੇ ਦੇਖੋ ਕਿ ਕੋਈ ਵਿਅਕਤੀ 63 ਕਿੱਲੋ ਦੀ ਔਰਤ ਨੂੰ ਆਪਣੀ ਦਾਹੜੀ ਨਾਲ ਚੁੱਕ ਲਵੇ, ਤਾਂ ਦੇਖ ਕੇ ਤੁਹਾਡੀ ਹਾਲਤ ਕਿਹੋ ਜਿਹੀ ਹੋਵੇਗੀ। ਪਰ ਦੁਨੀਆਂ ਦੇ ਇਸ ਵੱਖਰੇ ਇਨਸਾਨ ਨੇ ਇਹ ਕਰਕੇ ਦਿਖਾ ਦਿੱਤਾ ਹੈ। ਇਹ ਰਿਕਾਰਡ ਬਣਾਉਣ ਵਾਲੇ ਵਿਅਕਤੀ ਦਾ ਨਾਂ ਅੰਤਾਨਾਸ ਕੋਂਟ੍ਰੀਮਾਸ ਹੈ।

ਗਿਨੀਜ਼ ਵਰਲਡ ਰਿਕਾਰਡਜ਼ ਵੱਲੋਂ ਇਸ ਵਿਅਕਤੀ ਵੱਲੋਂ ਕੀਤੇ ਇਸ ਕਾਰਨਾਮੇ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਅੰਤਾਨਾਸ ਨੇ ਆਪਣੀ ਦਾੜ੍ਹੀ ਦੇ ਮਜ਼ਬੂਤ ਵਾਲਾਂ ਨਾਲ 63 ਕਿੱਲੋ ਭਾਰੀ ਔਰਤ ਨੂੰ ਬੰਨ੍ਹ ਕੇ ਚੁੱਕਿਆ ਹੈ ਤੇ ਉਸਦੀਆਂ ਅੱਖਾਂ ਵਿੱਚ ਦਰਦ ਵੀ ਸਾਫ ਦਿਸ ਰਿਹਾ ਹੈ।

ਅੰਤਾਨਾਸ ਕੋਨਟ੍ਰੀਮਾਸ ਦੇ ਵੀਡੀਓ ਦੀ ਕੈਪਸ਼ਨ ਦਿੱਤੀ ਗਈ ਹੈ…’ਅੰਤਾਨਾਸ ਕਾਂਟ੍ਰੀਮਸ ਨੇ ਮਨੁੱਖੀ ਦਾੜ੍ਹੀ ਤੋਂ 63.80 ਕਿਲੋਗ੍ਰਾਮ ਦਾ ਸਭ ਤੋਂ ਭਾਰਾ ਭਾਰ ਚੁੱਕਿਆ’। ਵੀਡੀਓ ‘ਚ ਉਸ ਨੂੰ ਲਾਈਵ ਭਾਰ ਚੁੱਕਦੇ ਦੇਖਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਦੇਖ ਕੇ ਇੰਸਟਾਗ੍ਰਾਮ ਯੂਜ਼ਰ ਵੀ ਕਮੈਂਟ ਕਰ ਰਹੇ ਹਨ। ਇਕ ਨੇ ਲਿਖਿਆ ਹੈ, ਪਤਾ ਨਹੀਂ ਉਹ ਕਿਸ ਹੇਅਰ ਪ੍ਰੋਡਕਟ ਦੀ ਵਰਤੋਂ ਕਰਦਾ ਹੈ। ਕਈ ਲੋਕਾਂ ਨੇ ਉਸ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਸ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹਨ। ਇਸਤੋਂ ਪਹਿਲਾਂ ਇੱਕ ਔਰਤ ਨੇ ਆਪਣੇ ਬਾਈਸੈਪਸ ਨਾਲ 10 ਸੇਬਾਂ ਨੂੰ ਕੁਚਲ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਇਸ ਕਾਰਨਾਮੇ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ।

https://www.instagram.com/reel/CWcBdj2oJK6/?utm_source=ig_embed&ig_rid=d286fb8f-2b71-4cc5-8558-5937cdc04d5d

Exit mobile version