The Khalas Tv Blog India 8 ਜੀਅ ਵੱਢਣ ਵਾਲਾ ਹੈਵਾਨ! ਪਤਨੀ, ਮਾਂ-ਭੈਣ, ਭਰਾ-ਭਰਜਾਈ, ਭਤੀਜਾ-ਭਤੀਜੀਆਂ ਨੂੰ ਵੀ ਨਹੀਂ ਬਖਸ਼ਿਆ!
India

8 ਜੀਅ ਵੱਢਣ ਵਾਲਾ ਹੈਵਾਨ! ਪਤਨੀ, ਮਾਂ-ਭੈਣ, ਭਰਾ-ਭਰਜਾਈ, ਭਤੀਜਾ-ਭਤੀਜੀਆਂ ਨੂੰ ਵੀ ਨਹੀਂ ਬਖਸ਼ਿਆ!

ਮੱਧ ਪ੍ਰਦੇਸ਼ ਦੇ ਛਿੰਦਵਾੜਾ (Chhindwara) ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ 8 ਮੈਂਬਰਾਂ ਦਾ ਕਤਲ ਕਰਕੇ ਫਾਹਾ ਲੈ ਲਿਆ। ਮੁਲਜ਼ਮ ਨੇ ਪਹਿਲਾਂ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢਿਆ, ਫਿਰ ਆਪਣੀ ਮਾਂ-ਭੈਣ, ਭਰਾ-ਭਰਜਾਈ ਅਤੇ ਦੋ ਭਤੀਜਿਆਂ ਤੇ ਭਤੀਜੇ ਦਾ ਕਤਲ ਕਰ ਦਿੱਤਾ। ਆਪਣੇ ਤਾਏ ਦੇ ਘਰ ਜਾ ਕੇ 10 ਸਾਲ ਦੇ ਬੱਚੇ ’ਤੇ ਵੀ ਹਮਲਾ ਕਰ ਦਿੱਤਾ ਪਰ ਉਹ ਆਪਣੀ ਜਾਨ ਬਚਾ ਕੇ ਭੱਜ ਗਿਆ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।

ਇਹ ਘਟਨਾ ਤਾਮੀਆ ਤਹਿਸੀਲ ਦੇ ਮਹੁਲਝੀਰ ਥਾਣੇ ਦੇ ਬੋਦਲ ਕਛਾਰ ਪਿੰਡ ਦੀ ਹੈ। ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ 2.30 ਵਜੇ ਮੁਲਜ਼ਮ ਦਿਨੇਸ਼ ਉਰਫ ਭੂਰਾ ਨੇ ਆਪਣੀ ਪਤਨੀ (23), ਮਾਂ (55), ਭਰਾ (35), ਭਰਜਾਈ (30), ਭੈਣ (16), ਭਤੀਜੇ (5) ਤੇ ਦੋ ਭਤੀਜੀਆਂ (ਸਾਢੇ 4 ਸਾਲ ਤੇ ਡੇਢ ਸਾਲ) ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਪਿੰਡ ਵਿੱਚ ਪੁਲਿਸ ਫੋਰਸ ਤਾਇਨਾਤ ਹੈ।

ਐੱਸਪੀ (SP) ਮਨੀਸ਼ ਖੱਤਰੀ ਮੁਤਾਬਕ ਅਜੇ ਲੰਘੀ 21 ਮਈ ਨੂੰ ਹੀ ਮੁਲਜ਼ਮ ਦਾ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਦਿਨੇਸ਼ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਪਿਛਲੇ ਦਿਨੀਂ ਹੋਸ਼ੰਗਾਬਾਦ (ਨਰਮਦਾਪੁਰਮ) ਵਿੱਚ ਉਸ ਦਾ ਇਲਾਜ ਵੀ ਹੋਇਆ ਹੈ। ਪੁਲਿਸ ਨੂੰ ਸਵੇਰੇ 3 ਵਜੇ ਘਟਨਾ ਦੀ ਸੂਚਨਾ ਮਿਲੀ। ਆਸਪਾਸ ਦੇ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਘਰ ’ਚ ਲਾਸ਼ਾਂ ਪਈਆਂ ਸਨ, ਕੁਝ ਹੀ ਦੂਰੀ ’ਤੇ ਮੁਲਜ਼ਮ ਦੀ ਲਾਸ਼ ਦਰੱਖਤ ਨਾਲ ਲਟਕ ਰਹੀ ਸੀ।

ਐਸਪੀ ਮੁਤਾਬਕ ਪੁਲਿਸ ਨੇ ਜੰਗਲ ਵਿੱਚ ਤਲਾਸ਼ੀ ਲਈ। ਮੁਲਜ਼ਮ ਦੀ ਲਾਸ਼ ਪਿੰਡ ਤੋਂ 150 ਮੀਟਰ ਦੂਰ ਇੱਕ ਨਾਲ਼ੇ ਦੇ ਕੰਢੇ ਇੱਕ ਦਰੱਖ਼ਤ ਨਾਲ ਲਟਕਦੀ ਮਿਲੀ। ਤਾਏ ਦੇ ਬੱਚੇ ਨੂੰ ਇਲਾਜ ਲਈ ਤਾਮੀਆ ਤੋਂ ਛਿੰਦਵਾੜਾ ਲਿਜਾਇਆ ਗਿਆ ਹੈ। ਫੋਰੈਂਸਿਕ ਟੀਮ ਨੇ ਵੀ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਹੈ।

 

ਇਹ ਵੀ ਪੜ੍ਹੋ – ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਈਡੀ ਦੀ ਕਾਰਵਾਈ,13 ਥਾਵਾਂ ‘ਤੇ ਛਾਪੇਮਾਰੀ, 3 ਕਰੋੜ ਰੁਪਏ ਬਰਾਮਦ
Exit mobile version