‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਇਹ ਖਬਰਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਕਿ ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਬੁਖਾਰ ਹੋ ਗਿਆ ਜਾਂ ਸ਼ਰੀਰ ਵਿੱਚ ਥਕਾਵਟ ਹੋ ਗਈ। ਪਰ ਨਾਸਿਕ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਬੜਾ ਹੀ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ।
ਅਰਵਿੰਦ ਸੋਨਾਰ ਨੇ ਕਿਹਾ ਹੈ ਕਿ ਵੈਕਸੀਨ ਦੀ ਦੋ ਡੋਜ ਤੋਂ ਬਾਅਦ ਉਸਦਾ ਸ਼ਰੀਰ ਚੁੰਬਕ ਵਾਂਗ ਕੰਮ ਕਰ ਰਿਹਾ ਹੈ।ਪਰ ਮਾਹਿਰਾਂ ਨੇ ਇਹ ਦਾਅਵਾ ਕੀਤਾ ਹੈ ਕਿ ਅਜਿਹਾ ਨਹੀਂ ਹੋ ਸਕਦਾ ਹੈ। ਹਾਲਾਂਕਿ ਸੋਨਾਰ ਨੇ ਆਪਣੇ ਦਾਅਵੇ ਨੂੰ ਪੱਕਾ ਕਰਨ ਲਈ ਮੀਡੀਆ ਉੱਤੇ ਆਪਣੀਆਂ ਤਸਵੀਰਾਂ ਵਾਇਰਲ ਕੀਤੀਆਂ ਹਨ, ਜਿਨ੍ਹਾਂ ਵਿੱਚ ਉਸਦੇ ਸ਼ਰੀਰ ਨਾਲ ਸਿੱਕੇ ਅਤੇ ਲੋਹੇ ਦਾ ਸਮਾਨ ਚਿਪਕ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਆਪਣੇ ਲੜਕੇ ਨਾਲ ਗੱਲ ਕਰ ਰਿਹਾ ਸੀ ਤਾਂ ਉਸਨੇ ਮੈਨੂੰ ਇਕ ਖਬਰ ਦੱਸੀ ਕਿ ਵੈਕਸੀਨ ਲੈਣ ਬਾਅਦ ਸਟੀਲ ਦੀਆਂ ਚੀਜਾਂ ਲੋਕਾਂ ਨਾਲ ਚਿਪਕਣ ਲੱਗ ਗਈਆਂ ਹਨ। ਜਦੋਂ ਮੈਂ ਇਹ ਆਪਣੇ ‘ਤੇ ਅਜ਼ਮਾਇਆ ਤਾਂ ਮੇਰੇ ਨਾਲ ਵੀ ਅਜਿਹਾ ਹੀ ਹੋ ਰਿਹਾ ਸੀ।
ਜਾਣਕਾਰੀ ਅਨੁਸਾਰ ਅਰਵਿੰਦ ਨੇ ਕੋਵਿਡਸ਼ੀਲ ਵੈਕਸੀਨ ਦੀ ਪਹਿਲੀ ਖੁਰਾਕ ਨੌ ਮਾਰਚ ਅਤੇ ਦੂਜੀ ਖੁਰਾਕ ਦੋ ਜੂਨ ਨੂੰ ਲਈ ਸੀ।ਦੋ ਸਾਲ ਪਹਿਲਾਂ ਬਾਈਪਾਸ ਸਰਜਰੀ ਵੀ ਹੋ ਚੁੱਕੀ ਹੈ ਤੇ ਡਾਇਬਟੀਜ਼ ਦਾ ਇਲਾਜ ਵੀ ਚੱਲ ਰਿਹਾ ਹੈ।
ਇਸ ਮਸਲੇ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਭੌਤਿਕੀ ਨਿਯਮ ਨਾਲ ਬਿਲਕੁਮ ਸਹੀ ਹੈ। ਜੇਕਰ ਚਮੜੀ ਵਿਚ ਨਮੀ ਦੀ ਮਾਤਰਾ ਜਿਆਦਾ ਹੈ ਤੇ ਚਿਪਕਣ ਵਾਲੀਆਂ ਥਾਵਾਂ ਉੱਤੇ ਵੈਕਿਊਮ ਕੈਵਿਟੀ ਹੈ ਤਾਂ ਇਹ ਸੰਭਵ ਹੈ।ਪਰ ਟੀਕਾਕਾਰਣ ਨਾਲ ਇਸਦਾ ਕੋਈ ਲੈਣ ਦੇਣ ਨਹੀਂ।
ਨਾਸਿਕ ਦੇ ਜਿਲ੍ਹਾ ਮੈਡੀਕਲ ਅਫਸਰ ਡਾ. ਅਸ਼ੋਕ ਥੋਰਾਟ ਨੇ ਕਿਹਾ ਕਿ ਮੀਡੀਆ ਤੋਂ ਇਹ ਜਾਣਕਾਰੀ ਮਿਲੀ ਹੈ। ਇਸ ਦਾਅਵੇ ਦੀ ਜਾਂਚ ਕੀਤੀ ਜਾਵੇਗੀ।