‘ਦ ਖ਼ਾਲਸ ਬਿਊਰੋ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਮੁੜ ਤੋਂ ਟੀਐੱਮਸੀ ਦੇ ਚੇਅਰਮੈਨ ਬਣ ਗਏ ਹਨ। ਉਹਨਾਂ ਪਾਰਟੀ ਆਗੂਆਂ ਨੂੰ ਭਾਜਪਾ ਖ਼ਿ ਲਾਫ਼ ਇੱਕਜੁੱਟ ਹੋ ਕੇ ਲੜਨ ਦਾ ਸੱਦਾ ਦਿਤਾ ਤੇ ਪਾਰਟੀ ਵਿਚ ਚਲ ਰਹੇ ਅੰਦਰੂਨੀ ਮਤ ਭੇਦਾਂ ਨੂੰ ਸੁਲਝਾਉਣ ਤੇ ਅੰਦਰੂਨੀ ਕ ਲੇਸ਼ ਤੋਂ ਗੁਰੇਜ਼ ਕਰਨ ਦੀ ਚਿਤਾਵਨੀ ਦਿੱਤੀ।
ਮੁੱਖ ਮੰਤਰੀ ਬੈਨਰਜੀ ਨੇ ਕਿਹਾ,‘ਮੈਂ ਆਪਣੇ ਸਾਰੇ ਪਾਰਟੀ ਆਗੂਆਂ ਤੇ ਕਾਰਕੁਨਾਂ ਤੋਂ ਇਹ ਵਾਅਦਾ ਚਾਹੁੰਦੀ ਹਾਂ ਕਿ ਉਹ ਆਪਸ ’ਚ ਨਹੀਂ ਲੜਨ ਗੇ। ਟੀਐੱਮਸੀ ਵਿੱਚ ਵੱਖੋ-ਵੱਖ ਰੇ ਗਰੁੱਪ ਨਹੀਂ ਹਨ, ਪਾਰਟੀ ਇੱਕ ਇੱਕਜੁਟ ਗੁੱਟ ਹੈ। ਪਾਰਟੀ ਨੂੰ ਸਾਰੀਆਂ 42 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕਰਨ ਲਈ ਸੰਘਰਸ਼ ਕਰਨਾ ਪਵੇਗਾ। ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ।“
ਮਮਤਾ ਬੈਨਰਜੀ ਮੁੜ ਚੁਣੀ ਗਈ ਟੀਐੱਮਸੀ ਦੀ ਚੇਅਰਪਰਸਨ
