‘ਦ ਖ਼ਾਲਸ ਬਿਊਰੋ : ਕਰਨਾਟਕ ਹਿਜ਼ਾਬ ਮਸਲੇ ‘ਤੇ ਆਪਣੇ ਟਵੀਟ ‘ਚ ਮਲਾਲਾ ਯੂਸਫਜ਼ਈ ਨੇ ਕੁੜੀਆਂ ਨੂੰ ਹਿਜਾਬ ‘ਚ ਸਕੂਲ ਨਾ ਜਾਣ ਦੇਣ ਨੂੰ ਭਿਆਨਕ ਦਸਿਆ ਹੈ। ਉਹਨਾਂ ਕਿਹਾ ਕਿ ਘੱਟ ਜਾਂ ਵੱਧ ਕਪੜੇ ਪਹਿਨਣ ਲਈ ਔਰਤਾਂ ਤੇ ਇਤਰਾਜ਼ ਜਾਰੀ ਹੈ। ਭਾਰਤੀ ਆਗੂਆਂ ਨੂੰ ਮੁਸਲਿਮ ਔਰਤਾਂ ਨੂੰ ਹਾਸ਼ੀਏ ‘ਤੇ ਰੱਖਣਾ ਬੰਦ ਕਰਨਾ ਚਾਹੀਦਾ ਹੈ।”
ਜਿਕਰਯੋਗ ਹੈ ਕਿ ਕਰਨਾਟਕ ਦੇ ਉਡੁਪੀ ਦੇ ਸਰਕਾਰੀ ਗਰਲਜ਼ ਪੀਯੂ ਕਾਲਜ ਵਿੱਚ ਹਿਜਾਬ ਦਾ ਵਿਰੋ ਧ ਪਿਛਲੇ ਮਹੀਨੇ ਉਦੋਂ ਸ਼ੁਰੂ ਹੋਇਆ ਸੀ ਜਦੋਂ ਛੇ ਵਿਦਿਆਰਥਣਾਂ ਨੇ ਇਲ ਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਹਿਜ਼ਾਬ ਪਾ ਕੇ ਕਲਾਸਾਂ ਵਿੱਚ ਆਉਣ ਤੋਂ ਰੋਕਿਆ ਜਾ ਰਿਹਾ ਹੈ। ਇਹੋ ਵਿਵਾਦ ਫਿਰ ਇੱਕ ਤੋਂ ਇੱਕ,ਕਰਨਾਟਕ ,ਮੱਧ ਪ੍ਰਦੇਸ਼ ਅਤੇ ਪੁਡੂਚੇਰੀ ਵਿੱਚ ਵੀ ਸਾਹਮਣੇ ਆਇਆ।