The Khalas Tv Blog India ਬੰਗਾਲ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ! ਮੁੱਖ ਸਕੱਤਰ ਤੇ DGP ਸਮੇਤ 6 ਉੱਚ ਅਧਿਕਾਰੀ ਕੀਤੇ ਲਾਂਭੇ
India

ਬੰਗਾਲ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ! ਮੁੱਖ ਸਕੱਤਰ ਤੇ DGP ਸਮੇਤ 6 ਉੱਚ ਅਧਿਕਾਰੀ ਕੀਤੇ ਲਾਂਭੇ

ਕੋਲਕਾਤਾ (16 ਮਾਰਚ, 2026): ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਪ੍ਰਸ਼ਾਸਨ ਵਿੱਚ ਵੱਡਾ ਫੇਰਬਦਲ ਕੀਤਾ ਹੈ। ਕਮਿਸ਼ਨ ਨੇ ਸੂਬੇ ਦੀ ਮੁੱਖ ਸਕੱਤਰ ਨੰਦਿਨੀ ਚੱਕਰਵਰਤੀ ਅਤੇ ਡੀਜੀਪੀ ਪੀਯੂਸ਼ ਪਾਂਡੇ ਸਮੇਤ 6 ਸੀਨੀਅਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਹਟਾ ਦਿੱਤਾ ਹੈ।

ਚੋਣ ਕਮਿਸ਼ਨ ਨੇ ਸਿੱਧਨਾਥ ਗੁਪਤਾ ਨੂੰ ਨਵਾਂ ਡੀਜੀਪੀ ਨਿਯੁਕਤ ਕੀਤਾ ਹੈ, ਜਦੋਂ ਕਿ 1993 ਬੈਚ ਦੇ ਆਈਏਐਸ ਅਧਿਕਾਰੀ ਦੁਸ਼ਮੰਤ ਨਾਰੀਆਲਾ ਨੂੰ ਨਵਾਂ ਮੁੱਖ ਸਕੱਤਰ ਬਣਾਇਆ ਗਿਆ ਹੈ। ਕੋਲਕਾਤਾ ਦੇ ਪੁਲਿਸ ਕਮਿਸ਼ਨਰ ਸੁਪ੍ਰਤੀਮ ਸਰਕਾਰ ਦੀ ਥਾਂ ਹੁਣ ਅਜੈ ਕੁਮਾਰ ਨੰਦ ਇਹ ਜ਼ਿੰਮੇਵਾਰੀ ਸੰਭਾਲਣਗੇ। ਇਸ ਤੋਂ ਇਲਾਵਾ ਸੰਘਮਿੱਤਰਾ ਘੋਸ਼ ਨੂੰ ਨਵੀਂ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਚੋਣ ਕਮਿਸ਼ਨ ਅਨੁਸਾਰ ਇਹ ਫੈਸਲਾ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਪਾਰਦਰਸ਼ੀ ਬਣਾਉਣ ਲਈ ਲਿਆ ਗਿਆ ਹੈ। ਹਟਾਏ ਗਏ ਅਧਿਕਾਰੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਕਿਸੇ ਵੀ ਚੋਣ ਡਿਊਟੀ ’ਤੇ ਤਾਇਨਾਤ ਨਹੀਂ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਬੰਗਾਲ ਦੀਆਂ 294 ਸੀਟਾਂ ’ਤੇ ਦੋ ਪੜਾਵਾਂ (23 ਅਤੇ 29 ਅਪ੍ਰੈਲ) ਵਿੱਚ ਵੋਟਿੰਗ ਹੋਣੀ ਹੈ ਅਤੇ ਨਤੀਜੇ 4 ਮਈ ਨੂੰ ਆਉਣਗੇ।

ਸੂਬੇ ਵਿੱਚ ਰਾਜਪਾਲ ਸੀਵੀ ਆਨੰਦ ਬੋਸ ਦੇ ਅਸਤੀਫੇ ਤੋਂ ਬਾਅਦ ਆਰਐਨ ਰਵੀ ਨੂੰ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਮੁੱਖ ਮੰਤਰੀ ਮਮਤਾ ਬਨਰਜੀ ਨੇ ਇਨ੍ਹਾਂ ਤਬਦੀਲੀਆਂ ’ਤੇ ਹੈਰਾਨੀ ਜਤਾਈ ਹੈ। ਜੇਕਰ ਮਮਤਾ ਬਨਰਜੀ ਇਸ ਵਾਰ ਜਿੱਤਦੀ ਹੈ, ਤਾਂ ਉਹ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਬਣ ਕੇ ਦੇਸ਼ ਵਿੱਚ ਇੱਕ ਨਵਾਂ ਇਤਿਹਾਸ ਸਿਰਜੇਗੀ।

Exit mobile version