The Khalas Tv Blog India ਦੇਸ਼ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਸੋਲਰ ਕੈਮਰਿਆਂ ਰਾਹੀਂ ਹੋ ਰਹੀ ਸੀ ਜਾਸੂਸੀ
India

ਦੇਸ਼ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਸੋਲਰ ਕੈਮਰਿਆਂ ਰਾਹੀਂ ਹੋ ਰਹੀ ਸੀ ਜਾਸੂਸੀ

ਗਾਜ਼ੀਆਬਾਦ (24 ਮਾਰਚ, 2026): ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਵਿੱਚ ਪਾਕਿਸਤਾਨ ਨਾਲ ਜੁੜੇ ਇੱਕ ਜਾਸੂਸੀ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਦੇਸ਼ ਭਰ ਦੇ ਸੀਸੀਟੀਵੀ ਸਿਸਟਮਾਂ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੰਵੇਦਨਸ਼ੀਲ ਇਲਾਕਿਆਂ ਵਿੱਚ ਲੱਗੇ ਕੈਮਰਿਆਂ ਦੀ ਲਾਈਵ ਫੁਟੇਜ ਸਰਹੱਦ ਪਾਰ ਪਾਕਿਸਤਾਨ ਭੇਜੀ ਜਾ ਰਹੀ ਸੀ।

ਇਸ ਗੰਭੀਰ ਮਾਮਲੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਸੀਸੀਟੀਵੀ ਨੈੱਟਵਰਕ ਦਾ ਆਡਿਟ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਗ੍ਰਹਿ ਮੰਤਰਾਲਾ ਆਈਬੀ (IB) ਅਤੇ ਹੋਰ ਏਜੰਸੀਆਂ ਨਾਲ ਮਿਲ ਕੇ ਇਸ ਦੀ ਜਾਂਚ ਕਰੇਗਾ। 

ਇਸ ਦੇ ਨਾਲ ਹੀ 1 ਅਪ੍ਰੈਲ 2026 ਤੋਂ ਦੇਸ਼ ਵਿੱਚ ਸਿਰਫ਼ ਉਹੀ ਕੈਮਰੇ ਵਿਕਣਗੇ ਜੋ ਸਰਕਾਰੀ ਸੁਰੱਖਿਆ ਜਾਂਚ (STQC ਸਰਟੀਫਿਕੇਸ਼ਨ) ਪਾਸ ਕਰਨਗੇ ਅਤੇ ਹੈਕਿੰਗ ਪਰੂਫ਼ ਹੋਣਗੇ। ਦੱਸਣਯੋਗ ਹੈ ਕਿ ਭਾਰਤ ਵਿੱਚ 80% ਕੈਮਰੇ ਚੀਨ ਦੇ ਹਨ, ਜਿਨ੍ਹਾਂ ਤੋਂ ਡੇਟਾ ਚੋਰੀ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ।

ਕਿਵੇਂ ਭੇਜੀ ਜਾ ਰਹੀ ਸੀ ਫੁਟੇਜ? 

ਗਾਜ਼ੀਆਬਾਦ ਦੇ ਸਾਹਿਬਾਬਾਦ ਇਲਾਕੇ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਸੋਲਰ ਪਾਵਰ ਨਾਲ ਚੱਲਣ ਵਾਲੇ ਛੋਟੇ ਕੈਮਰੇ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ ਲਗਾਏ ਗਏ ਸਨ। ਇਹ ਕੈਮਰੇ ਇੰਟਰਨੈੱਟ ਰਾਹੀਂ ਵਿਦੇਸ਼ੀ ਸਰਵਰਾਂ ਨਾਲ ਜੁੜੇ ਹੋਏ ਸਨ ਅਤੇ ਇਨ੍ਹਾਂ ਦੀ ਲਾਈਵ ਫੀਡ ਸਿੱਧੀ ਪਾਕਿਸਤਾਨ ਜਾ ਰਹੀ ਸੀ। ਇਸ ਮਾਮਲੇ ਵਿੱਚ ਹੁਣ ਤੱਕ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਮਹਿਲਾਵਾਂ ਅਤੇ ਨਾਬਾਲਗ ਵੀ ਸ਼ਾਮਲ ਹਨ।

Exit mobile version