ਪੰਜਾਬ ਦੇ 7 ਸ਼ਹਿਰਾਂ ਚ NIA ਦੀ ਵੱਡੀ ਰੇਡ,ਏਜੰਸੀ ਦੇ ਹੱਥ ਲੱਗੇ ਵੱਡੇ ਸਬੂਤ,’ਬਾਬਾ’ਨਾਂ ਦੇ ਸ਼ਖ਼ਸ ਦੀ ਗ੍ਰਿਫ ਤਾਰੀ
‘ਦ ਖ਼ਾਲਸ ਬਿਊਰੋ : ਕਰਨਾਲ ਵਿੱਚ ਇਸੇ ਸਾਲ 5 ਮਈ ਨੂੰ ਧ ਮਾਕਾ ਖੇਜ਼ ਸਮੱਗਰੀ ਨਾਲ ਗ੍ਰਿ ਫ਼ਤਾਰ 4 ਲੋਕਾਂ ਦੀ ਜਾਂਚ ਕਰ ਰਹੀ NIA ਨੇ ਪੰਜਾਬ ਵਿੱਚ ਵੱਡੀ ਰੇਡ ਕੀਤੀ। ਸੂਬੇ ਦੀਆਂ 7 ਥਾਵਾਂ ‘ਤੇ NIA ਦੀਆਂ ਵੱਖ-ਵੱਖ ਟੀਮਾਂ ਵੱਲੋਂ ਰੇਡ ਦੌਰਾਨ ਕਈ ਅਹਿਮ ਸਬੂਤ ਹੱਥ ਲੱਗਣ ਦਾ ਏਜੰਸੀ ਵੱਲੋਂ ਦਾਅਵਾ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਮਾਮਲੇ ਵਿੱਚ ਗੁਰਦਾਸਪੁਰ ਦੇ ਪਿੰਡ ਪੀਰਾਬਾਗ ਤੋਂ NIA ਨੇ ਗੁਰਵਿੰਦਰ ਸਿੰਘ ਉਰਫ ਬਾਬਾ ਨਾਂ ਦੇ ਸ਼ਖ਼ਸ਼ ਨੂੰ ਗ੍ਰਿਫ਼ ਤਾਰ ਕੀਤਾ ਹੈ। ਬਾਬਾ ਖਿ ਲਾਫ਼ ਪਹਿਲਾਂ ਤੋਂ ਕਈ ਮਾਮ ਲੇ ਦਰਜ ਸਨ। ਰੇਡ ਦੌਰਾਨ NIA ਨੇ DIGTAL DEVICE ਅਤੇ ਸ਼ੱਕੀ ਲੈਣ-ਦੇਣ ਦੀਆਂ ਟਰਾਂਸਜੈਸ਼ਨਾਂ ਵੀ ਫੜੀਆ ਨੇ ਇਸ ਤੋਂ ਇਲਾਵਾ ਹੋਰ ਸ਼ੱਕੀ ਚੀਜ਼ਾ ਵੀ ਬਰਾਮਦ ਕੀਤੀਆਂ ਹਨ। ਕਰਨਾਲ ਵਿੱਚ ਧਮਾਕਾਖੇਜ ਸਮਗਰੀ ਨਾਲ ਜਿੰਨਾਂ 4 ਲੋਕਾਂ ਨੂੰ ਗ੍ਰਿਫ ਤਾਰ ਕੀਤਾ ਗਿਆ ਸੀ ਉਨ੍ਹਾਂ ਦਾ ਲਿੰਕ ਪਾਕਿ ਸਤਾਨ ਵਿੱਚ ਬੈਠੇ ਹਰਵਿੰਦਰ ਸਿੰਘ ਰਿੰਦਾ ਨਾਲ ਦੱਸਿਆ ਗਿਆ ਸੀ। ਇਸ ਤੋਂ ਪਹਿਲਾਂ ਕਰਨਾਲ ਮਾਮਲੇ ਵਿੱਚ ਫਿਰੋਜ਼ਪੁਰ ਤੋਂ ਕਈ ਗ੍ਰਿ ਫ਼ਤਾ ਰੀਆਂ ਹੋ ਚੁੱਕਿਆ ਹਨ।
ਕਰਨਾਲ ਦਾ ਫਿਰੋਜ਼ਪੁਰ ਕੁਨੈਸ਼ਨ
5 ਮਈ ਨੂੰ ਕਰਨਾਲ ਵਿੱਚ ਹੋਇਆ 4 ਗ੍ਰਿਫ਼ ਤਾਰੀ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਅਕਾਸ਼ਦੀਪ ਅਤੇ ਜਸ਼ਨਪ੍ਰੀਤ ਨੂੰ ਗ੍ਰਿਫ਼ ਤਾਰੀ ਕੀਤਾ ਗਿਆ ਸੀ। ਪੁਲਿਸ ਮੁਤਾਬਿਕ ਅਕਾਸ਼ਦੀਪ ਨੇ ਪੁੱਛ-ਗਿੱਛ ਦੌਰਾਨ ਮੰਨਿਆ ਸੀ ਕੀ ਪਾਕਿਸਤਾਨ ਤੋਂ ਡ੍ਰੋਨ ਦੇ ਜ਼ਰੀਏ ਉਸ ਦੀ ਦਾਦੀ ਦੇ ਮੁਥਿਆਨਵਾਲੀ ਪਿੰਡ ਦੇ ਖੇਤਾਂ ਵਿੱਚ ਹੀ ਹਥਿ ਆਰ ਸੁੱਟੇ ਗਏ ਸਨ। ਇਸ ਦੇ ਲਈ ਉਨ੍ਹਾਂ ਵੱਲੋਂ ਪਾਕਿਸਤਾਨ ਵਿੱਚ ਮੌਜੂਦ ਹਰਿੰਦਰ ਸਿੰਘ ਰਿੰਦਾ ਨੂੰ ਲੋਕੇਸ਼ਨ ਭੇਜੀ ਗਈ ਸੀ ਅਤੇ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਸੀ ਅਕਾਸ਼ਦੀਪ ਹਰਿੰਦਰ ਸਿੰਘ ਰਿੰਦਾ ਲਈ ਹਥਿ ਆਰਾ ਦੇ ਕੋਰੀਅਰ ਦਾ ਕੰਮ ਕਰਦਾ ਸੀ। ਪੁਲਿ ਸ ਨੇ ਅਕਾਸ਼ਦੀਪ ਤੋਂ 2 ਪਿ ਸਤੌ ਲ , 78 ਜ਼ਿੰਦਾ ਕਾਰਤੂ ਸ ,ਇੱਕ ਲੈਪਟੋਪ ਵੀ ਬਰਾਮਦ ਹੋਇਆ ਸੀ। ਇਸ ਤੋਂ ਇਲਾਵਾ ਅਕਾਸ਼ਦੀਪ ਦੀ ਜਾਂਚ ਤੋਂ ਖੁਲਾਸਾ ਹੋਇਆ ਸੀ ਕੀ ਉਸ ਨੇ ਜ਼ੀਰਾ ਬਲਾਕ ਦੇ ਪਿੰਡ ਸੇਖਵਾਂ ਵਿੱਚ P-86 ਗ੍ਰੇ ਨੇਡ ਲੁਕਾਇਆ ਸੀ।