The Khalas Tv Blog India ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਵੱਡਾ ਫ਼ੈਸਲਾ, ਦੋ ਲੱਖ ਪਾਊਂਡ ਦੀ ਗਰਾਂਟ ਮਿਲੀ
India International Religion

ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਬਾਰੇ ਵੱਡਾ ਫ਼ੈਸਲਾ, ਦੋ ਲੱਖ ਪਾਊਂਡ ਦੀ ਗਰਾਂਟ ਮਿਲੀ

Major decision regarding the inheritance of Maharaja Dalip Singh, a grant of two lakh pounds was received

Major decision regarding the inheritance of Maharaja Dalip Singh, a grant of two lakh pounds was received

ਗ੍ਰਾਂਟ ਸਿੱਖ ਸਾਮਰਾਜ ਦੇ ਆਖ਼ਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਵਿਰਾਸਤ ਨੂੰ ਬਰਤਾਨਵੀ ਅਜਾਇਬਘਰ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਦੇ ਲਈ ‘ਨੈਸ਼ਨਲ ਹੈਰੀਟੇਜ ਫੰਡ’ ਤੋਂ ਦੋ ਲੱਖ ਪਾਊਂਡ ਦੀ ਗਰਾਂਟ ਮਿਲੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਨੌਰਫੌਕ ਥੈੱਟਫੋਰਡ ਸਥਿਤ ਅਜਾਇਬਘਰ ਨੂੰ ਇਹ ਰਾਸ਼ੀ ਇਸ ਦੀ 100ਵੀਂ ਵਰ੍ਹੇਗੰਢ ਮੌਕੇ ਮਿਲੀ ਹੈ। ਇਸ ਅਜਾਇਬਘਰ ਦੀ ਸਥਾਪਨਾ 1924 ਵਿਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਰਾਜਕੁਮਾਰ ਫਰੈੱਡਰਿਕ ਦਲੀਪ ਸਿੰਘ ਨੇ ਕੀਤੀ ਸੀ।

ਇਸ ਵਿੱਚ ਐਂਗਲੋ-ਪੰਜਾਬ ਇਤਿਹਾਸ ਦਾ ‘ਇੱਕ ਸ਼ਾਨਦਾਰ ‘ਖ਼ਜ਼ਾਨਾ’, ਐਲਵੇਡਨ ਹਾਲ ਦਾ ਇੱਕ ਮਾਡਲ, ਦਲੀਪ ਸਿੰਘ ਦੀ ਤਸਵੀਰ ਦਾ ਕਰਜ਼ਾ ਅਤੇ ਵਿਸ਼ਵਵਿਆਪੀ ਮਤਾ ਪ੍ਰਾਪਤ ਕਰਨ ਲਈ ਪਰਿਵਾਰ ਦੇ ਯੋਗਦਾਨ ਅਤੇ ਸਰਗਰਮੀ ਨੂੰ ਦਰਸਾਉਂਦੀਆਂ ਡਿਸਪਲੇ ਸ਼ਾਮਲ ਹੋਣਗੇ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ 1,98,059 ਪਾਊਂਡ ਦੀ ਰਾਸ਼ੀ ਪਰਿਵਾਰ ਦੀ ਕਹਾਣੀ ਬਿਆਨਣ ’ਤੇ ਖ਼ਰਚ ਕੀਤੀ ਜਾਵੇਗੀ, ਜਿਸ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ, ਸਿੱਖ ਰਾਜ ਦੀ ਨੀਂਹ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ।

ਪਿਤਾ ਤੇ ਭਰਾ ਦੀ ਮੌਤ ਮਗਰੋਂ ਦਲੀਪ ਸਿੰਘ ਪੰਜ ਸਾਲ ਦੀ ਉਮਰ ਵਿਚ ਹੀ ਸਿੱਖ ਰਾਜ ਦੇ ਸ਼ਾਸਕ ਬਣ ਗਏ ਸਨ ਪਰ 1849 ਵਿਚ ਬਰਤਾਨੀਆ ਨੇ ਪੰਜਾਬ ਦੇ ਰਲਵੇਂ ਮਗਰੋਂ ਉਨ੍ਹਾਂ ਨੂੰ ਗੱਦੀ ਤੋਂ ਲਾਹ ਦਿੱਤਾ ਸੀ। ਪੰਦਰਾਂ ਸਾਲ ਦੀ ਉਮਰ ਵਿਚ ਦਲੀਪ ਸਿੰਘ ਬਰਤਾਨੀਆ ਪਹੁੰਚੇ ਸਨ ਤੇ ਮਗਰੋਂ ਸਫੌਕ ’ਚ ਐਲਵੀਡਨ ਹਾਲ ਵਿਚ ਆਪਣਾ ਘਰ ਬਣਾਇਆ।

ਅਗਲੇ ਕਈ ਸਾਲਾਂ ਤੱਕ ਉਨ੍ਹਾਂ ਦਾ ਪਰਿਵਾਰ ਇਸੇ ਇਲਾਕੇ ਵਿਚ ਰਿਹਾ। ਦਲੀਪ ਸਿੰਘ ਦੇ ਦੂਜੇ ਪੁੱਤਰ ਰਾਜਕੁਮਾਰ ਫਰੈੱਡਰਿਕ ਨੇ ਕਸਬੇ ਦੇ ਲੋਕਾਂ ਨੂੰ ‘ਥੈੱਟਫੋਰਡ ਐਂਸ਼ੀਐਂਟ ਹਾਊਸ ਮਿਊਜ਼ੀਅਮ’ ਦਾਨ ਵਿਚ ਦਿੱਤਾ ਸੀ। ਲਾਟਰੀ ਹੈਰੀਟੇਜ ਫੰਡ ਦੇ ਇੰਗਲੈਂਡ ਤੇ ਮਿਡਲੈਂਡਜ਼ ਲਈ ਡਾਇਰੈਕਟਰ ਨੇ ਕਿਹਾ ਕਿ ਅਜਾਇਬਘਰ ਹੁਣ ਦਲੀਪ ਸਿੰਘ ਦੇ ਪਰਿਵਾਰ ਦੇ ਦਿਲਚਸਪ ਇਤਿਹਾਸ ਨੂੰ ਪ੍ਰਦਰਸ਼ਿਤ ਕਰਨ ਲਈ ਦੋ ਸਾਲਾਂ ਦਾ ਪ੍ਰਾਜੈਕਟ ਸ਼ੁਰੂ ਕਰ ਰਿਹਾ ਹੈ।

ਨੌਰਫੌਕ ਕਾਊਂਟੀ ਕੌਂਸਲ ਨੇ ਕਿਹਾ ਕਿ ਪ੍ਰਦਰਸ਼ਨੀਆਂ ਵਿਚ ਐਂਗਲੋ-ਪੰਜਾਬ ਇਤਿਹਾਸ ਨੂੰ ਦਰਸਾਇਆ ਜਾਵੇਗਾ। ਇਸ ਤੋਂ ਇਲਾਵਾ ਪਰਿਵਾਰ ਦੇ ਯੋਗਦਾਨ ਤੇ ਹੋਰਾਂ ਉੱਦਮਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਅਜਾਇਬਘਰ ਵਿਚ ਪਰਿਵਾਰ ਦੀਆਂ ਕੁਝ ਚੀਜ਼ਾਂ ਜਿਨ੍ਹਾਂ ਵਿਚ ਦਲੀਪ ਸਿੰਘ ਦੀ ‘ਵਾਕਿੰਗ ਸਟਿੱਕ’ ਵੀ ਸ਼ਾਮਲ ਹੈ, ਨੂੰ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਨੂੰ ਇਹ ‘ਸਟਿੱਕ’ ਬਰਤਾਨੀਆ ਦੇ ਮਹਾਰਾਜਾ ਐਵਾਰਡ ਸੱਤਵੇਂ ਨੇ ਉਸ ਵੇਲੇ ਦਿੱਤੀ ਸੀ ਜਦ ਉਹ ਵੇਲਜ਼ ਦੇ ਸ਼ਹਿਜ਼ਾਦੇ ਸਨ।

Exit mobile version