‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾ ਮੁਖੀ ਰਾਮ ਰਹੀਮ ਖਿਲਾਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦੇ ਮਾਮਲੇ ਵਿੱਚ ਫਰੀਦਕੋਟ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਰਾਮ ਰਹੀਮ ਖਿਲਾਫ਼ ਐੱਫਆਈਆਰ ਨੰਬਰ 63 ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਐੱਸਆਈਟੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਰਾਮ ਰਹੀਮ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਚਾਰਜਸ਼ੀਟ ਵਿੱਚ ਕੀ ਕੁੱਝ ਲਿਖਿਆ ਗਿਆ ਹੈ, ਉਸ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਮਿਲੀ ਹੈ ਪਰ ਸੂਤਰਾਂ ਮੁਤਾਬਕ ਚਾਰਜਸ਼ੀਟ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੋ ਸਰੂਪ ਚੋਰੀ ਹੋਇਆ ਸੀ, ਉਸ ਸਬੰਧ ਵਿੱਚ ਥਾਣੇ ਵਿੱਚ 63 ਨੰਬਰ ਐੱਫਆਈਆਰ ਦਰਜ ਸੀ ਜਿਸ ਵਿੱਚ 9 ਦੋਸ਼ੀਆਂ ਖਿਲਾਫ ਤਲਾਨ ਪੇਸ਼ ਹੋ ਚੁੱਕਿਆ ਸੀ।