The Khalas Tv Blog Punjab ਮਜੀਠੀਆ ਨੇ ਕੀਤੀ SIT ਵਿੱਚ CM ਮਾਨ , ਧਾਲੀਵਾਲ ਅਤੇ ਕਟਾਰੂਚੱਕ ਨੂੰ ਸ਼ਾਮਲ ਕਰਨ ਦੀ ਮੰਗ…
Punjab

ਮਜੀਠੀਆ ਨੇ ਕੀਤੀ SIT ਵਿੱਚ CM ਮਾਨ , ਧਾਲੀਵਾਲ ਅਤੇ ਕਟਾਰੂਚੱਕ ਨੂੰ ਸ਼ਾਮਲ ਕਰਨ ਦੀ ਮੰਗ…

Majithia's demand for inclusion of CM Mann, Dhaliwal and Kataruchak in SIT...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ( Bikram Singh Majithia)  ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੰਨੀ ਵਾਂਗ ਪੀਐੱਚਡੀ ਕਰਨ ਦੀ ਸਲਾਹ ਦਿੱਤੀ ਹੈ। ਮਜੀਠੀਆ ਨੇ ਮਾਨ ਦੀ ਤੁਲਨਾ ਚੰਨੀ ਨਾਲ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਮਾਨ ਨੇ ਚੰਨੀ ਨੂੰ ਆਪਣਾ ਗੁਰੂ ਧਾਰ ਲਿਆ ਹੈ। ਮਜੀਠੀਆ ਨੇ ਮਾਨ ‘ਤੇ ਦੋਸ਼ ਲਾਇਆ ਕਿ ਉਹ ਹਰ ਇਕ ਗੱਲ ਨੂੰ ਕਿਸੇ ਨਾ ਕਿਸੇ ਤੋਂ ਕਾਪੀ ਕਰਦੇ ਹਨ। ਮਜੀਠੀਆ ਨੇ ਬਹੁ-ਕਰੋੜੀ ਡਰੱਗ ਘੁਟਾਲੇ ਵਿੱਚ ਮੁੜ ਬਣੀ ਸਿੱਟ ਦਾ ਵੀ ਜ਼ਿਕਰ ਕੀਤਾ। ਮਜੀਠੀਆ ਨੇ ਕਿਹਾ ਕਿ 2013 ਤੋਂ ਮੇਰੇ ਖਿਲਾਫ਼ ਡਰਾਮਾ ਸ਼ੁਰੂ ਹੋਇਆ, ਜਿਸ ਨੂੰ ਅੱਜ 10 ਸਾਲ ਪੂਰੇ ਹੋ ਗਏ ਹਨ, ਉਸ ਹਿਸਾਬ ਨਾਲ ਅੱਜ ਮੇਰੇ ਕੇਸ ਦੀ 10ਵੀਂ ਵਰ੍ਹੇਗੰਢ ਹੈ।

ਮਜੀਠੀਆ ਨੇ ਸੂਬਾ ਸਰਕਾਰ ਨੂੰ ਵੱਡਾ ਸਵਾਲ ਕੀਤਾ ਕਿ ਜਿਨ੍ਹਾਂ ਦੀ ਰਿਟਾਇਰਮੈਂਟ ਵਿੱਚ 4 ਜਾਂ 6 ਮਹੀਨੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਹੀ ਕਿਉਂ ਇਸ ਕੇਸ ਦੀ ਜਾਂਚ ਕਰਨ ਵਿੱਚ ਲਗਾਇਆ ਜਾਂਦਾ ਹੈ। ਇਸ ਕੇਸ ਦੀ ਅਗਵਾਈ ਹੁਣ ਨਵੇਂ ਅਫ਼ਸਰ ਆਈਜੀ ਮੁਖਵਿੰਦਰ ਸਿੰਘ ਛੀਨਾ ਕਰਨ ਜਾ ਰਹੇ ਹਨ, ਜਿਨ੍ਹਾਂ ਦੀ ਸਿਰਫ 6 ਮਹੀਨੇ ਦੀ ਡਿਊਟੀ ਰਹਿ ਗਈ ਹੈ। ਮਜੀਠੀਆ ਨੇ ਆਪਣੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਨੀ ਸਰਕਾਰ ਵੇਲੇ ਉਨ੍ਹਾਂ ਖਿਲਾਫ਼ ਜਦੋਂ ਕੇਸ ਰਜਿਸਟਰਡ ਹੋਣਾ ਸੀ, ਉਦੋਂ ਤਿੰਨ ਡੀਜੀਪੀ ਨਾਂਹ ਕਰ ਗਏ ਸਨ। ਜਿਨ੍ਹਾਂ ਦੀ ਕਾਂਗਰਸ ਨਾਲ ਨਹੀਂ ਬਣਦੀ, ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਗਈ।

ਮਜੀਠੀਆ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਉਨਾਂ ਖ਼ਿਲਾਫ਼ SIT ਬਣਾਈ ਜਾਵੇ ਪਰ ਉਸ SIT ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਕੁਲਦੀਪ ਧਾਲੀਵਾਲ ਅਤੇ ਮੰਤਰੀ ਲਾਲਚੰਦ ਕਟਾਰੂਚੱਕ ਹੋਣ।

ਆਈਜੀ ਮੁਖਵਿੰਦਰ ਸਿੰਘ ਛੀਨਾ ਬਾਰੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜਿਸ ਨੂੰ ਇਸ ਕੇਸ ਦੀ ਅਗਵਾਈ ਕਰਨ ਵਿੱਚ ਲਗਾਇਆ ਗਿਆ ਹੈ, ਉਸਦੇ ਖ਼ਿਲਾਫ਼ ਖੁਦ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਦੀ ਕਮੇਟੀ ਨੇ ਜਾਂਚ ਦੇ ਹੁਕਮ ਦਿੱਤੇ ਹਨ। ਜੋ ਪ੍ਰਧਾਨ ਮੰਤਰੀ ਮੋਦੀ ਨੂੰ ਸੁਰੱਖਿਆ ਨਹੀਂ ਦੇ ਸਕੇ, ਉਹ ਕਿਵੇਂ ਇਸ ਕੇਸ ਦੀ ਜਾਂਚ ਕਰ ਸਕਦਾ ਹੈ।

ਮੁੱਖ ਮੰਤਰੀ ਦੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ‘ਤੇ ਦਿੱਤੇ ਗਏ ਬਿਆਨ ਬਾਰੇ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸ਼੍ਰੀ ਹਰਿਮੰਦਰ ਸਾਹਿਬ ਤੋਂ live ਗੁਰਬਾਣੀ ਦੇ ਪ੍ਰਸਾਰਣ ਦੀ ਫ਼ਿਕਰ ਛੱਡ ਕੇ ਜੋ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰ ਲਾਈਵ ਹੁੰਦੇ ਹਨ, ਉਨਾਂ ਦੀ ਫ਼ਿਕਰ ਕਰੇ।

Exit mobile version