‘ਦ ਖਾਲਸ ਬਿਉਰੋ:ਐਨਡਪੀਐਸ ਮਾਮਲੇ ਵਿਚ ਫਸੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਹੁਣ ਹਾਈ ਕੋਰਟ ਦਾ ਦਰਵਾਜਾ ਖੱੜਕਾਇਆ ਹੈ।ਉਹਨਾਂ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰਕੇ ਪੇਸ਼ਗੀ ਜਮਾਨਤ ਦੀ ਮੰਗ ਕੀਤੀ ਹੈ।ਇਸ ਤੋਂ ਪਹਿਲਾਂ ਮਜੀਠੀਆ ਦੀ,ਮੋਹਾਲੀ ਕੋਰਟ ਵਿਚ,ਜਮਾਨਤ ਦੀ ਅਰਜੀ ਪਹਿਲਾਂ ਹੀ ਰੱਦ ਹੋ ਚੁੱਕੀ ਹੈ।ਹਾਈ ਕੋਰਟ ਵਿਚ ਲਾਈ ਗਈ ਜਮਾਨਤ ਦੀ ਅਰਜੀ ਵਿਚ ਵੀ ਕੁਛ ਤਕਨੀਕੀ ਖਾਮੀਆਂ ਸਨ,ਜਿਸ ਕਰਕੇ ਹੁਣ ਸੋਧਾਂ ਮਗਰੋਂ ਇਸ ਜਮਾਨਤ ਅਰਜੀ ਤੇ ਦੋਬਾਰਾ ਸੁਣਵਾਈ ਹੋਵੇਗੀ।ਉਹ ਹਾਲੇ ਤੱਕ ਰੂਪੋਸ਼ ਚੱਲ ਰਹੇ ਹਨ।ਦੂਜੇ ਬੰਨੇ ਪੁਲਸ ਵਲੋਂ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਮਜੀਠੀਆ ਨੇ ਹਾਈ ਕੋਰਟ’ਚ ਲਾਈ ਪੇਸ਼ਗੀ ਜ਼ਮਾਨਤ ਦੀ ਅਰਜੀ,ਅਦਾਲਤ ਨੇ ਖਾਮੀਆਂ ਦੱਸ ਕੇ ਕੀਤੀ ਵਾਪਸ
