The Khalas Tv Blog Punjab ਮਜੀਠੀਆ ਦੇ ਦਿੱਲੀ ’ਚ ਸੈਨਿਕ ਫਾਰਮ ’ਤੇ ਵੀ ਰੇਡ! ਫਾਰਮ ਦੀ ਕੀਮਤ ਲਗਭਗ 150 ਤੋਂ 200 ਕਰੋੜ ਰੁਪਏ
Punjab

ਮਜੀਠੀਆ ਦੇ ਦਿੱਲੀ ’ਚ ਸੈਨਿਕ ਫਾਰਮ ’ਤੇ ਵੀ ਰੇਡ! ਫਾਰਮ ਦੀ ਕੀਮਤ ਲਗਭਗ 150 ਤੋਂ 200 ਕਰੋੜ ਰੁਪਏ

ਬਿਊਰੋ ਰਿਪੋਰਟ: ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਦਿੱਲੀ ਸਥਿਤ ਸੈਨਿਕ ਫਾਰਮ ’ਤੇ ਵੀ ਵੀਜੀਲੈਂਸ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਜਾਇਦਾਦ ਵੀ ਮਜੀਠੀਆ ਦੀ ਬੇਨਾਮੀ ਸੰਪਤੀਆਂ ਦੀ ਸੂਚੀ ਵਿੱਚ ਦਰਜ ਹੈ।

ਦੱਸਿਆ ਦਾ ਰਿਹਾ ਹੈ ਕਿ ਇਸ ਸੈਨਿਕ ਫਾਰਮ ਦੀ ਕੀਮਤ ਲਗਭਗ 150 ਤੋਂ 200 ਕਰੋੜ ਰੁਪਏ ਦੇ ਕਰੀਬ ਹੈ। ਇਸ ਦੌਰਾਨ ਤਕਨੀਕੀ ਟੀਮ ਵੀ ਮੌਕੇ ’ਤੇ ਮੌਜੂਦ ਹੈ। ਇਸ ਮਾਮਲੇ ਵਿੱਚ ਐਸਆਈਟੀ ਅਤੇ ਵਿਜੀਲੈਂਸ ਵਿਭਾਗ ਸੰਯੁਕਤ ਤੌਰ ’ਤੇ ਕਾਰਵਾਈ ਕਰ ਰਹੇ ਹਨ।

ਇਸ ਜਾਂਚ ਵਿੱਚ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਕਈ ਕੰਪਨੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਸ਼ੈਲ ਕੰਪਨੀਆਂ ਰਾਹੀਂ ਨਸ਼ਾ ਕਾਰੋਬਾਰ ਦੀ ਕਾਲੀ ਕਮਾਈ (ਡਰੱਗ ਮਨੀ) ਨੂੰ ਧੋਇਆ ਜਾਂਦਾ ਸੀ।

ਸੂਤਰਾਂ ਮੁਤਾਬਕ ਇਹ ਛਾਪੇ ਗਵਾਹਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਮਾਰੇ ਜਾ ਰਹੇ ਹਨ। ਜਾਂਚ ਏਜੰਸੀਆਂ ਨੂੰ ਉਮੀਦ ਹੈ ਕਿ ਇਸ ਕਾਰਵਾਈ ਰਾਹੀਂ ਮਜੀਠੀਆ ਦੀ ਬੇਨਾਮੀ ਜਾਇਦਾਦ ਅਤੇ ਨਸ਼ਾ ਮਾਮਲੇ ਨਾਲ ਸਬੰਧਿਤ ਸੱਚ ਸਾਹਮਣੇ ਆਵੇਗਾ।

Exit mobile version