ਬਿਉਰੋ ਰਿਪੋਰਟ – ਪੰਜਾਬ ‘ਚ ਥਾਣਿਆ ਤੇ ਹੋ ਰਹੇ ਧਮਾਕਿਆਂ ਨੂੰ ਲੈ ਕੇ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੂਬਾ ਸਰਕਾਰ ਨੂੰ ਘੇਰਿਆ ਹੈ। ਮਜੀਠੀਆ ਨੇ ਕਿਹਾ ਅੱਜ ਫਿਰ ਜ਼ਿਲ੍ਹਾ ਗੁਰਦਾਸਪੁਰ ਦੇ INDO-PAK ਸਰਹੱਦ ਨਾਲ ਲੱਗਦੇ ਥਾਣਾ ਕਲਾਨੌਰ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ਹੋਇਆ ਹੈ। ਪਿਛਲੇ 26 ਦਿਨਾਂ ਵਿੱਚ ਇਹ ਸੱਤਵਾਂ ਹਮਲਾ ਹੈ ਜੋ ਪੁਲਿਸ ‘ਤੇ ਹੋਇਆ ਹੈ। ਕੀ ਹੁਣ ਵੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਬ ਇਸ ਨੂੰ ਟਾਇਰ ਫਟਣ ਦੀ ਘਟਨਾ ਹੀ ਦੱਸੇਗੇ। ਅਜਿਹੇ ਹਮਲੇ ਗਵਾਹ ਹਨ ਕਿ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬੇਕਾਬੂ ਹੈ ਅਤੇ ਸ਼ਰਾਰਤੀ ਆਨਸਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਮੁੱਖ ਮੰਤਰੀ ਸਾਬ ਤੁਹਾਨੂੰ ਟਾਇਰ ਫਟੇ ਦੀ ਆਵਾਜ਼ ਸੁਣਦੀ ਹੈ ਜਾਂ ਨਹੀਂ ਮੁੱਖ ਮੰਤਰੀ। ਸਾਬ ਪੰਜਾਬ ਦੇ LAW & ORDER ਨੂੰ ਦਰੁੱਸਤ ਕਰੋ ਜਾਂ ਅਸਤੀਫ਼ਾ ਦਿਓ ਨਹੀਂ ਤਾਂ ਤੁਹਾਡੀ ਲਾਪਰਵਾਹੀ ਕਿਤੇ ਪੰਜਾਬ ਨੂੰ ਫਿਰ ਤੋਂ ਉਸ ਕਾਲੇ ਦੌਰ ਵੱਲ ਨਾ ਲੈ ਜਾਵੇ।
ਇਹ ਵੀ ਪੜ੍ਹੋ – ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ‘ਚ 3 ਮੈਂਬਰੀ ਕਮੇਟੀ ਦਾ ਗਠਨ