ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਇਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਦੀ ਸਿਹਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਵੱਲੋਂ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੀਐੱਮ ਮਾਨ ਦਾ ਰੈਗੂਲਰ ਚੈਕਅੱਪ ਕੀਤਾ ਜਾ ਰਿਹਾ ਹੈ, ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ।
ਮਜੀਠੀਆ ਨੇ ਕਿਹਾ ਕਿ ਜੋ ਭਗਵੰਤ ਮਾਨ ਦੀ ਤਾਜ਼ਾ ਜਾਣਕਾਰੀ ਮੇਰੇ ਕੋਲ ਸੂਤਰਾਂ ਰਾਹੀ ਆਈ ਹੈ ਕਿ LUNG FLUID ਜੋ ਭਰ ਗਿਆ ਸੀ ਉਹ REMOVE ਕਰ ਦਿੱਤਾ ਗਿਆ ਹੈ।
ਇੱਕ ਟਵੀਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਮੇਰੇ ਕੋਲ ਸੂਤਰਾਂ ਰਾਹੀ ਜਾਣਕਾਰੀ ਆਈ ਹੈ ਕਿ LUNG FLUID ਜੋ ਭਰ ਗਿਆ ਸੀ ਉਹ REMOVE ਕਰ ਦਿੱਤਾ ਗਿਆ ਹੈ। ਸਿਹਤ ਪਹਿਲਾ ਨਾਲੋਂ ਬਿਹਤਰ ਅਤੇ ਸਥਿਰ ਹੈ ਅਤੇ ਲੀਵਰ ਸਿਰੋਸਿਸ ਦੀ ਸਮੱਸਿਆ ਹੈ। ਲੀਵਰ ਸਿਰੋਸਿਸ ਦੀ ਸਮੱਸਿਆ ਹੈ। NO DRINKING
LATEST UPDATE ❗️
ਜੋ @BhagwantMann ਦੀ ਮੇਰੇ ਕੋਲ ਸੂਤਰਾਂ ਰਾਹੀ ਆਈ ਹੈ
LUNG FLUID ਜੋ ਭਰ ਗਿਆ ਸੀ ਉਹ REMOVE ਕਰਤਾ❗️
HEALTH ਪਹਿਲਾਂ ਨਾਲੋਂ BETTER ਅਤੇ STABLE ❗️
LIVER CIRRHOSIS ਦੀ PROBLEM ਹੈ❗️
ਖਾਣ ਪੀਣ ਦਾ ਪਰਹੇਜ਼ ਰੱਖਣਾ ਪੈਣਾ❗️
❗️NO DRINKING❗️— Bikram Singh Majithia (@bsmajithia) September 27, 2024
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 24 ਘੰਟਿਆਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਹਨ। ਉਹ ਉੱਥੇ ਰੁਟੀਨ ਚੈਕਅੱਪ ਲਈ ਗਏ ਸਨ। ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ। ਅੱਜ ਉਨ੍ਹਾਂ ਦੇ ਕੱਲ੍ਹ ਕੀਤੇ ਗਏ ਕੁਝ ਹੋਰ ਟੈਸਟਾਂ ਦੀਆਂ ਰਿਪੋਰਟਾਂ ਆਉਣਗੀਆਂ। ਉਸ ਤੋਂ ਬਾਅਦ ਉਨ੍ਹਾਂ ਦੀ ਛੁੱਟੀ ਬਾਰੇ ਫੈਸਲਾ ਲਿਆ ਜਾਵੇਗਾ।
ਸੀਐਮਓ ਵੱਲੋਂ ਜਾਰੀ ਬਿਆਨ ਅਨੁਸਾਰ, “ਸੀਐਮ ਮਾਨ ਦੀ ਸਿਹਤ ਦਾ ਮੁਲਾਂਕਣ ਕਰਨ ਲਈ ਕਈ ਤਰ੍ਹਾਂ ਦੇ ਟੈਸਟ ਕਰਵਾਏ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆ ਰਹੀ ਹੈ।
ਫੇਫੜਿਆਂ ਵਿਚ ਸੋਜ ਦੇ ਮਾਮੂਲੀ ਲੱਛਣ ਮਿਲੇ ਹਨ। ਜਿਸ ਨਾਲ ਦਿਲ ‘ਤੇ ਦਬਾਅ ਪੈ ਰਿਹਾ ਹੈ। ਨਤੀਜੇ ਵਜੋਂ, ਬਲੱਡ ਪ੍ਰੈਸ਼ਰ ਵਿੱਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਇਸ ਸਬੰਧੀ ਕੁਝ ਹੋਰ ਜਾਂਚ ਕੀਤੀ ਜਾਣੀ ਹੈ। ਕੁਝ ਖੂਨ ਦੇ ਟੈਸਟ ਕੀਤੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਮੁੱਖ ਮੰਤਰੀ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਰਿਪੋਰਟ ਦੇਖਣ ਤੋਂ ਬਾਅਦ ਉਨ੍ਹਾਂ ਦੀ ਛੁੱਟੀ ਬਾਰੇ ਫੈਸਲਾ ਲਿਆ ਜਾਵੇਗਾ।