ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ( Bikram singh majithia) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਘੇਰਿਆ ਹੈ। ਮਜੀਠਿਆ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਕਾਨੂੰਨ ਵਿਵਸਥਾ ਤਬਾਹ ਹੋਈ ਹੈ। 25 ਦਿਨਾਂ ਵਿੱਚ 6 ਪੁਲਿਸ ਸਟੇਸ਼ਨਾਂ ‘ਤੇ ਹਮਲੇ ਹੋ ਚੁੱਕੇ ਹਨ। ਸਰਹੱਦੀ ਸੂਬਾ ਹੋਣ ਕਾਰਨ ਅਜਿਹੇ ਹਮਲੇ ਬਹੁਤ ਚਿੰਤਾਜਨਕ ਹਨ। ਪੁਲਿਸ ਬੰਬ ਫਟਣ ਨੂੰ ਟਾਇਰ ਫਟਣਾ ਕਹਿ ਰਹੀ ਹੈ ਅਤੇ ਮੁੱਖ ਮੰਤਰੀ ਸਾਬ ਕਹਿ ਰਹੇ ਨੇ ਸਭ ਠੀਕ ਹੈ। ਜਿੱਥੇ ਪੁਲਿਸ ਸੁਰੱਖਿਅਤ ਨਹੀਂ ਉੱਥੇ ਆਮ ਨਾਗਰਿਕ ਦੀ ਕੀ ਸੁਰੱਖਿਆ ਹੋਵੇਗੀ। INDO-PAK ਸਰਹੱਦ ਤੇ ਲੱਗਦੇ ਸੂਬੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਠੀਕ ਰੱਖਣੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣੀ ਬਹੁਤ ਜ਼ਰੂਰੀ ਹੈ। ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਜਿਵੇਂ ਕਿ ISI ਦਾ ਨਿਸ਼ਾਨਾ ਵੀ ਹਮੇਸ਼ਾ ਪੰਜਾਬ ਹੀ ਰਿਹਾ ਹੈ। ਮੁੱਖ ਮੰਤਰੀ ਸਾਬ ਜਾਂ ਤਾਂ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਦਰੁਸਤ ਕਰੋ ਜਾਂ ਅਸਤੀਫ਼ਾ ਦਿਓ।
ਇਹ ਵੀ ਪੜ੍ਹੋ – ਰੂਸ ਨੇ ਕੈਂਸਰ ਦੀ ਦਵਾਈ ਬਣਾਉਣ ਦਾ ਕੀਤਾ ਦਾਅਵਾ