The Khalas Tv Blog Punjab ਮਜੀਠੀਆ ਕੇਸ ਮਹਿਜ਼ ਇਕ ਇਲੈਕਸ਼ਨ ਸਟੰਟ- ਰਾਘਵ ਚੱਢਾ
Punjab

ਮਜੀਠੀਆ ਕੇਸ ਮਹਿਜ਼ ਇਕ ਇਲੈਕਸ਼ਨ ਸਟੰਟ- ਰਾਘਵ ਚੱਢਾ

‘ਦ ਖਾਲਸ ਬਿਓਰੋ : ਆਮ ਆਦਮੀ ਪਾਰਟੀ ਲੀਡਰ ਰਾਘਵ ਚੱਢਾ ਨੇ ਇਕ ਪ੍ਰੈਸ ਕਾਨਫ੍ਰੰਸ ਵਿੱਚ ਬਿਕਰਮ ਸਿੰਘ ਮਜੀਠੀਆ ਕੇਸ ਦੇ ਮਹਿਜ ਇਕ ਇਲੈਕਸ਼ਨ ਸਟੰਟ ਹੋਣ ਦਾ ਦਾਅਵਾ ਕੀਤਾ ਹੈ।ਇਸ ਬਾਰੇ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਇਹ ਐਫਆਈਆਰ ਬਾਦਲ ਅਤੇ ਚੰਨੀ ਸਰਕਾਰ ਦਾ ਇਕ ਨਾਟਕ ਸੀ।ਅਸੀਂ ਇਹ ਪਹਿਲਾਂ ਹੀ ਕਿਹਾ ਸੀ ਕਿ ਚੰਨੀ ਸਰਕਾਰ ਹੀ ਮਜੀਠੀਏ ਤੇ ਕੇਸ ਕਰੇਗੀ ਤੇ ਫਿਰ ਓਹੀ ਉਸ ਨੂੰ ਜਮਾਨਤ ਲਈ ਵੀ ਮਦਦ ਕਰੇਗੀ ਤੇ ਓਹੀ ਹੋਇਆ।ਬਿਕਰਮ ਸਿੰਘ ਮਜੀਠੀਆ ਨੇ ਆਪਣੀ ਪ੍ਰੈਸ ਕਾਨਫ੍ਰੰਸ ਵਿੱਚ ਇਹ ਦਾਅਵਾ ਵੀ ਕੀਤਾ ਹੈ ਕਿ ਚੰਨੀ ਤੇ ਹੋਰ ਕਈ ਕਾਂਗਰਸੀ ਆਗੂਆਂ ਨੂੰ ਪਤਾ ਸੀ ਕਿ ਉਹ ਕਿਥੇ ਸੀ।

ਪਟਿਆਲਾ ਏਰੀਆ ਵਿੱਚ,ਅਖਬਾਰਾਂ ਵਿੱਚ ਪਾਏ ਗਏ ਪੈਂਫਲੇਟਾਂ ਬਾਰੇ ਉਹਨਾਂ ਕਿਹਾ ਕਿ ਇਹ ਆਪ ਦਾ ਕੰਮ ਬਿਲਕੁਲ ਵੀ ਨਹੀਂ ਹੈ।ਇਹ ਲੋਕਾਂ ਦੀ ਆਵਾਜ਼ ਹੈ ਤੇ ਸਾਰੇ ਪੰਜਾਬ ਦੇ ਲੋਕਾਂ ਵਿੱਚ ਪਿਛਲੀਆਂ ਸਰਕਾਰਾਂ ਪ੍ਰਤੀ ਬਹੁਤ ਗੁੱਸਾ ਹੈ ਤੇ ਹੁਣ ਉਹ ਆਪ ਨੂੰ ਮੌਕਾ ਦੇਣਾ ਚਾਹੁੰਦੇ ਹਨ ।ਉਹਨਾਂ ਸ਼ੰਕਾ ਜਾਹਿਰ ਕੀਤਾ ਕਿ ਅਕਾਲੀ ਦਲ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਇਸ ਲਈ ਕੀਤੀ ਹੈ ਕਿਉਂਕਿ ਇਹਨਾਂ ਪੈਂਫਲੇਟਾਂ ਵਿੱਚ ਛਪੀ ਸ਼ਬਦਾਵਲੀ ਨਾਲ ਅਕਾਲੀ ਦਲ ਦੇ ਲਾਲਚ ਦੇ ਕੇ ਵੋਟਾਂ ਖਰੀਦਣ ਦੇ ਮਨਸੂਬੇ ਨੂੰ ਢਾਅ ਲਗ ਰਹੀ ਸੀ।

Exit mobile version