ਬਿਉਰੋ ਰਿਪੋਰਟ: ਜਗਰਾਉਂ ਵਿੱਚ ਡੇਰਾ ਬਣਾ ਕੇ ਰਹਿ ਰਹੇ ਗੁਰਦੁਆਰਾ ਠਾਠਾ ਚਰਣਘਾਟ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ‘ਤੇ ਜ਼ਬਰਜਨਾਹ ਦਾ ਗੰਭੀਰ ਇਲਜ਼ਾਮ ਲੱਗਿਆ ਹੈ। ਇੱਕ ਔਰਤ ਨੇ ਬਾਬਾ ਬਲਜਿੰਦਰ ਸਿੰਘ ’ਤੇ ਇਲਜ਼ਾਮ ਲਗਾਇਆ ਕਿ 2 ਸਾਲ ਪਹਿਲਾਂ ਉਸ ਦੇ ਨਾਲ ਸਰੀਰਕ ਸਬੰਧ ਰੱਖੇ। ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਬਾਬੇ ਨੇ ਸਰੀਰਕ ਸਬੰਧ ਬਣਾਏ। ਉਸ ਨੇ ਜਦੋਂ ਵਿਆਹ ਕਰਨ ਲਈ ਕਿਹਾ ਤਾਂ ਬਾਬੇ ਨੇ ਧਮਕਾਇਆ। ਸੂਤਰਾਂ ਦੇ ਮੁਤਾਬਿਕ ਪੁਲਿਸ ਨੇ ਬਾਬੇ ਨੂੰ ਫੜ ਲਿਆ ਹੈ ਪਰ ਹੁਣ ਤੱਕ ਅਧਿਕਾਰਿਕ ਐਲਾਨ ਨਹੀਂ ਕੀਤਾ ਹੈ।
ਪੀੜ੍ਹਤਾ ਨੇ ਕਿਹਾ ਬਾਬੇ ਕੋਲ ਕਈ ਕੁੜੀਆਂ ਅਤੇ ਔਰਤਾਂ ਸੰਗਤ ਦੇ ਰੂਪ ਵਿੱਚ ਆਉਂਦੀਆਂ ਹਨ। ਇਸ ਮਾਮਲੇ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਬਾਬੇ ਨੇ ਹੁਣ ਤੱਕ ਕਿੰਨੀਆਂ ਔਰਤਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਜਾਣਕਾਰੀ ਦਿੰਦੇ ਹੋਏ ਸਿੱਖ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਮੇਹਰਾ ਨੇ ਕਿਹਾ ਉਸ ਦੇ ਘਰ ਪੀੜ੍ਹਤ ਮਹਿਲਾ ਆਈ ਉਸ ਨੇ ਦੱਸਿਆ ਕਿ ਗੁਰਦੁਆਰਾ ਠਾਠ ਚਰਣਘਾਟ ਦਾ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਨੇ ਉਸ ਨਾਲ ਜ਼ਬਰਜਨਾਹ ਕੀਤਾ ਹੈ। ਬਾਬੇ ਨੇ ਉਸਨੂੰ ਵਿਆਹ ਦਾ ਝਾਂਸਾ ਦਿੱਤਾ ਅਤੇ 2 ਸਾਲ ਤੱਕ ਜ਼ਬਰਜਨਾਹ ਕੀਤਾ।
ਅਮ੍ਰਿਤਪਾਲ ਸਿੰਘ ਮੇਹਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਕੋਲ ਇੱਕ ਵੀਡੀਓ ਵੀ ਹੈ ਜਿਸ ਵਿੱਚ ਬਾਬਾ ਨੇ ਆਪ ਮੰਨਿਆ ਹੈ ਕਿ ਉਸ ਦੇ ਔਰਤ ਦੇ ਨਾਲ ਸਬੰਧ ਹਨ। ਅੰਮ੍ਰਿਤਪਾਲ ਸਿੰਘ ਮੇਹਰਾ ਨੇ ਕਿਹਾ ਕਿ ਬਾਬਾ ਬਲਜਿੰਦਰ ਨੇ ਉਸ ਨੂੰ 10 ਲੱਖ ਲੈ ਕੇ ਸ਼ਾਂਤ ਰਹਿਣ ਲਈ ਕਿਹਾ ਸੀ। ਉਸ ਦੇ ਕੋਲ ਉਹ ਵੀਡੀਓ ਵੀ ਹੈ ਜਦੋਂ ਬਾਬਾ ਔਰਤ ਦੇ ਨਾਲ ਰਾਜ਼ੀਨਾਮਾ ਕਰਨ ਪਹੁੰਚਿਆ ਸੀ।
ਇਸ ਕੇਸ ਵਿੱਚ ਥਾਣਾ ਸਿੱਟੀ ਜਗਰਾਓ ਦੇ SHO ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਬਾਬਾ ਬਲਜਿੰਦਰ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਜਾਰੀ ਹੈ।