The Khalas Tv Blog Punjab ਖੰਨਾ ‘ਚ ਵਾਪਰਿਆ ਭਿਆਨਕ ਹਾਦਸਾ, ਇਕ ਪਰਿਵਾਰ ‘ਚ ਛਇਆ ਮਾਤਮ
Punjab

ਖੰਨਾ ‘ਚ ਵਾਪਰਿਆ ਭਿਆਨਕ ਹਾਦਸਾ, ਇਕ ਪਰਿਵਾਰ ‘ਚ ਛਇਆ ਮਾਤਮ

ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਇੱਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿੱਚ ਅੰਬਾਂ ਨਾਲ ਲੱਦਿਆ ਇੱਕ ਮਹਿੰਦਰਾ ਪਿਕਅੱਪ ਟਰੱਕ ਨਾਲ ਟਕਰਾ ਗਿਆ। ਹਾਦਸੇ ਵਿੱਚ ਮਹਿੰਦਰਾ ਪਿਕਅੱਪ ਦੇ ਡਰਾਈਵਰ ਦੀ ਮੌਤ ਹੋ ਗਈ। ਜਦੋਂ ਤੱਕ ਕੈਬਿਨ ਵਿੱਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਹ ਹਾਦਸਾ ਜੀ.ਟੀ ਰੋਡ ‘ਤੇ ਦਹੇਦੂ ਨੇੜੇ ਵਾਪਰਿਆ। ਅੰਬਾਂ ਨਾਲ ਲੱਦੀ ਮਹਿੰਦਰਾ ਪਿਕਅੱਪ ਨੂੰ ਲਾਲ ਹੁਸੈਨ  ਵਾਸੀ ਦਾਰਪੁਰ ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਚਲਾ ਰਿਹਾ ਸੀ। ਉਸ ਨੇ ਲੁਧਿਆਣੇ ਵਿੱਚ ਅੰਬ ਉਤਾਰਨੇ ਸਨ। ਜਿਉਂ ਹੀ ਉਹ ਦਹੇੜੂ ਨੇੜੇ ਜੀ.ਟੀ. ਕੋਲ ਪਹੁੰਚਿਆ ਤਾਂ ਪਿੱਛੇ ਤੋਂ ਸੜਕ ‘ਤੇ ਖੜ੍ਹੇ ਟਰੱਕ ਨਾਲ ਟਕਰਾ ਗਿਆ।

ਰੋਡ ਸੇਫਟੀ ਫੋਰਸ ਦੀ ਟੀਮ ਏਐਸਆਈ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਮੌਕੇ ’ਤੇ ਪੁੱਜੀ। ਗੱਡੀ ਦੀ ਹਾਲਤ ਦੇਖ ਕੇ ਕਰੇਨ ਬੁਲਾਈ ਗਈ। ਕਰੇਨ ਨਾਲ ਮਹਿੰਦਰਾ ਪਿਕਅੱਪ ਦਾ ਕੈਬਿਨ ਟੁੱਟ ਗਿਆ ਅਤੇ ਡਰਾਈਵਰ ਨੂੰ ਲਹੂ-ਲੁਹਾਨ ਹਾਲਤ ‘ਚ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸਬੰਧਤ ਸਦਰ ਥਾਣੇ ਦੀ ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ –  ਪੰਜਾਬ ਸਰਕਾਰ ਵੱਲ਼ੋ ਬਡਰੁੱਖਾ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਨੂੰ ਲੈ ਕੇ ਕਰਵਾਇਆ ਸਮਾਗਮ

 

Exit mobile version