The Khalas Tv Blog India 2 ਵਾਰ ਮੌ ਤ ਨੂੰ ਮਾਤ ਦਿੱਤੀ,’84 ਦੇ ਪੀੜਤ ਇਸ ਸਿੱਖ ਦੇ ਖ਼ਾਸ ਜਜ਼ਬੇ ਨੂੰ ਸਨਅਤਕਾਰ ਮਹਿੰਦਰਾ ਨੇ ਦੱਸਿਆ ਆਪਣਾ ‘start up hero’
India

2 ਵਾਰ ਮੌ ਤ ਨੂੰ ਮਾਤ ਦਿੱਤੀ,’84 ਦੇ ਪੀੜਤ ਇਸ ਸਿੱਖ ਦੇ ਖ਼ਾਸ ਜਜ਼ਬੇ ਨੂੰ ਸਨਅਤਕਾਰ ਮਹਿੰਦਰਾ ਨੇ ਦੱਸਿਆ ਆਪਣਾ ‘start up hero’

‘ਦ ਖ਼ਾਲਸ ਬਿਊਰੋ : ਹਿੰਮਤ,ਸਬਰ ਤੇ ਸੰਤੋਖ ਇੰਨਾਂ ਤਿੰਨਾਂ ਗੁਣਾਂ ਨੂੰ ਕਿਸੇ ਇੱਕ ਸ਼ਖ਼ਸ ਵਿੱਚ ਵੇਖਣਾ ਹੈ ਤਾਂ ਤੁਹਾਨੂੰ ਦਿੱਲੀ ਦੇ ਪਰਮਜੀਤ ਸਿੰਘ ਦੀ ਪਿਛਲੇ 35 ਸਾਲਾਂ ਦੀ ਸੰਘਰਸ਼ ਦੀ ਕਹਾਣੀ ਸੁਣਨੀ ਹੋਵੇਗੀ । ਭਾਰਤ ਦੇ ਸਭ ਤੋਂ ਵੱਡੇ ਸਨਅਤਕਾਰਾਂ ਵਿੱਚੋਂ ਇੱਕ ਮਹਿੰਦਰਾ ਗਰੁੱਪ ਦੇ ਮਾਲਿਕ ਆਨੰਦ ਮਹਿੰਦਰਾ ਨੇ ਜਦੋਂ ਪਰਮਜੀਤ ਸਿੰਘ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਉਸ ਨੂੰ ਆਪਣਾ Start-up-hero ਦੱਸਿਆ।

1984 ਤੱਕ ਕਰੋੜਾਂ ਦਾ ਮਾਲਿਕ ਪਰਮਜੀਤ ਸਿੰਘ ਅਰਸ਼ ਤੋਂ ਫਰਸ਼ ਤੱਕ ਪਹੁੰਚ ਗਿਆ। 35 ਸਾਲਾਂ ਵਿੱਚ 2 ਵਾਰ ਮੌ ਤ ਨੂੰ ਮਾਤ ਦਿੱਤੀ। ਇੱਥੋਂ ਤੱਕ ਉਹ 13 ਦਿਨ ਤੱਕ ਕੋਮਾ ਵਿੱਚ ਵੀ ਰਿਹ। ਇਸ ਵਕਤ ਦਿੱਲੀ ਵਿੱਚ ਆਟੋ ਚਲਾਉਣ ਵਾਲਾ ਪਰਮਜੀਤ ਸਿੰਘ ਦਾ ਚਿਹਰਾ ਹੁਣ ਵੀ ਉਸੇ ਤਰ੍ਹਾਂ ਖਿਲਿਆ ਰਹਿੰਦਾ ਹੈ। ਪਰਮਜੀਤ ਸਿੰਘ ਵਿੱਚ ਮਿਹਨਤ ਦਾ ਜਜ਼ਬਾ ਇੰਨਾਂ ਜ਼ਿਆਦਾ ਹੈ ਕਿ ਉਹ ਹੁਣ ਕਰੋੜਾਂ ਲੋਕਾਂ ਲਈ ਹਿੰਮਤ ਦੀ ਮਿਸਾਲ ਬਣ ਗਿਆ ਹੈ।

ਪਰਮਜੀਤ ਨੇ 2 ਵਾਰ ਮੌਤ ਨੂੰ ਮਾਤ ਦਿੱਤੀ

ਪਰਮਜੀਤ ਸਿੰਘ ਦੇ ਪਿਤਾ Civil servent ਸੀ, 1984 ਤੱਕ ਪਰਮਜੀਤ ਸਿੰਘ ‘ਰਸਨ’ਕੰਪਨੀ (Rusna) ਦਾ ਦਿੱਲੀ ਵਿੱਚ ਇਕੱਲਾ ਡੀਲਰ ਸੀ। ਉਸ ਦਾ ਲਾਜਪਤ ਨਗਰ ਵਿੱਚ ਵੱਡਾ ਗੋਦਾਮ ਸੀ। 8 ਆਟੋ ਸੀ, ਪਰ 84 ਨਸਲਕੁਸ਼ੀ ਨੇ ਉਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ । ਉਸ ਦਾ ਸਾਰਾ ਕੁਝ ਲੁੱ ਟਿਆ ਗਿਆ । ਰਸਨਾ ਕੰਪਨੀ ਦੀ ਡੀਲਰਸ਼ਿੱਪ ਵੀ ਚੱਲੀ ਗਈ, ਕਰੋੜਾ ਗਵਾਉਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਟੈਕਸੀ ਚਲਾਉਣ ਲੱਗ ਗਿਆ।

6 ਸਾਲ ਟੈਕਸੀ ਚਲਾਈ ਇਸ ਦੌਰਾਨ ਮਸੂਰੀ ਵਿੱਚ ਉਸ ਦਾ ਜ਼ਬਰਦਸਤ accident ਹੋ ਗਿਆ ਸ਼ਰੀਰ ਦਾ ਕੋਈ ਹਿਸਾ ਨਹੀਂ ਸੀ ਜਿੱਥੇ ਸੱਟ ਨਹੀਂ ਲੱਗੀ। ਗੋਢੇ ਰਿਬ ਅਤੇ ਹੱਥ ਤਾਂ ਬੁਰੀ ਤਰ੍ਹਾਂ ਜ਼ ਖਮੀ ਹੋਏ,ਪਰਮਜੀਤ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ 13 ਦਿਨ ਤੱਕ ਕੋਮਾ ਵਿੱਚ ਰਿਹਾ ਜਦੋਂ ਹੋਸ਼ ਵਿੱਚ ਆਇਆ ਤਾਂ ਮੁੜ ਸਾਹਮਣੇ ਹਨੇਰਾ ਸੀ। ਦੂਜੀ ਵਾਰ ਮੌ ਤ ਦੇ ਮੂੰਹ ਤੋਂ ਬਾਹਰ ਆਏ ਪਰਮਜੀਤ ਸਿੰਘ ਨੇ ਮੁੜ ਹਿੰਮਤ ਕੀਤੀ ਅਤੇ ਪੈਰਾ ‘ਤੇ ਖੜਾ ਹੋਇਆ। ਆਟੋ ਚਲਾਉਣਾ ਸ਼ੁਰੂ ਕਰ ਦਿੱਤਾ, ਇੰਨੀ ਤਕਲੀਫਾਂ ਤੋਂ ਬਾਅਦ ਵੀ ਪਰਮਜੀਤ ਖੁਸ਼ ਰਹਿੰਦਾ ਹੈ ਉਸ ਨੂੰ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ।

ਜਦੋਂ ਪਰਮਜੀਤ ਸਿੰਘ ਦੇ ਖਿੜੇ ਚਿਹਰੇ ਦੇ ਪਿੱਛੇ ਦੀ ਦਰਦਨਾਕ ਕਹਾਣੀ ਸਨਅਤਕਾਰ ਆਨੰਦ ਮਹਿੰਦਰਾ ਨੇ ਸੁਣੀ ਤਾਂ ਉਨ੍ਹਾਂ ਨੇ ਪਰਮਜੀਤ ਸਿੰਘ ਨੂੰ ਆਪਣਾ start up hero ਦੱਸਿਆ, ਆਨੰਦ ਮਹਿੰਦਰਾ ਦੀ ਤਾਰੀਫ ਤੋਂ ਬਾਅਦ ਪਰਮਜੀਤ ਸਿੰਘ ਦੇ ਹੋਸਲੇ ਨੂੰ ਸੋਸ਼ਲ ਮੀਡੀਆ ‘ਤੇ ਸਲਾਮ ਕੀਤਾ ਜਾ ਰਿਹਾ ਹੈ।

Exit mobile version