The Khalas Tv Blog India ਹਰਿਆਣਾ ‘ਚ ਕਿਸਾਨਾਂ ਦੀ ਮਹਾਪੰਚਾਇਤ, ਡੱਲੇਵਾਲ ਨੂੰ ਹਰਿਆਣੇ ‘ਚ ਨਹੀਂ ਰੱਖਣ ਦਿੱਤਾ ਪੈਰ
India Khetibadi Punjab

ਹਰਿਆਣਾ ‘ਚ ਕਿਸਾਨਾਂ ਦੀ ਮਹਾਪੰਚਾਇਤ, ਡੱਲੇਵਾਲ ਨੂੰ ਹਰਿਆਣੇ ‘ਚ ਨਹੀਂ ਰੱਖਣ ਦਿੱਤਾ ਪੈਰ

 ਹਰਿਆਣਾ ਵਿਧਾਨ ਸਭਾ ਚੋਣਾਂ ਦਰਮਿਆਨ ਕਿਸਾਨ ਜਥੇਬੰਦੀਆਂ ਨੇ ਐਤਵਾਰ ਨੂੰ ਅੱਜ ਉਚਾਣਾ ਅਨਾਜ ਮੰਡੀ ਵਿੱਚ ਮਜ਼ਦੂਰ ਮਹਾਂਪੰਚਾਇਤ ਬੁਲਾਈ ਹੈ। ਜਿਸ ਵਿੱਚ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ  ਤੇ ਕਿਸਾਨ ਟਰੈਕਟਰ ਟਰਾਲੀਆਂ ਤੇ ਬੱਸਾਂ ਤੇ ਪਹੁੰਚਣਾ ਸ਼ੁਰੂ ਹੋ ਗਏ ਨੇ ਹਾਲਾਂਕਿ ਪ੍ਰਸ਼ਾਸਨ ਵੱਲੋਂ  ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਵੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਨੇ  ਵੱਡੀ ਗਿਣਤੀ ਚ ਉਚਾਣਾਂ ਵੱਲ ਚਾਲੇ ਪਾ ਦਿੱਤੇ ਹਨ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ  ਦਾ ਕਹਿਣਾ ਹੈ ਕਿ ਅੜਚਨਾ ਪੈਦਾ ਕਰਕੇ ਸਾਨੂੰ ਰੋਕਣ ਦੀ  ਕੋਸ਼ਿਸ਼ ਕੀਤੀ  ਜਾ ਰਹੀ ਹੈ  ਭਾਜਪਾ ਕਿਸਾਨਾਂ ਦੀ ਆਵਾਜ਼ ਤੋਂ ਬੁਖਲਾਈ ਹੋਈ ਆ ਸਰਕਾਰ ਚਾਹੇ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਅਸੀਂ ਹਰ ਹਾਲ ਦੇ ਵਿਚ ਮਹਾਂ ਪੰਚਾਇਤ ਨੂੰ ਸਫਲ ਬਣਾਵਾਂਗੇ

ਦੂਜੇ ਬੰਨੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ  ਕਹਿਣਾ  ਹੈ ਕਿ ਅਸੀਂ ਪੀਸ ਫੁੱਲ ਢੰਗ ਨਾਲ ਪ੍ਰਦਰਸ਼ਨ ਕਰਨਾ ਸੀ ਪਰ ਉਹ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਆਪਣੀਆਂ ਹੀ ਮੰਡੀਆਂ ਚ ਇਕੱਠੇ ਨਹੀਂ ਹੋਣ ਦਿੱਤਾ  ਜਾ ਰਿਹਾ ਕਿਸਾਨ ਆਗੂ ਸਰਵਣ ਸਿੰਧ ਪੰਧੇਰ ਨੇ  ਕਿਸਾਨਾਂ ਨੂੰ ਬਿਨਾਂ ਕਿਸੇ ਡਰ ਪਹੁੰਚਣ ਦੀ ਬੇਨਤੀ  ਵੀ ਕੀਤੀ।

ਇਸ ਸਬੰਧੀ ਜੀਂਦ ਪੁਲਿਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਇਸ ਮਹਾਪੰਚਾਇਤ ਨੂੰ ਲੈ ਕੇ ਕੋਈ ਮਨਜ਼ੂਰੀ ਨਹੀਂ ਲਈ ਹੈ। ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਲਰਟ ਮੋਡ ’ਤੇ ਹੈ ਅਤੇ ਹਰ ਕਿਸਾਨਾਂ ਨੂੰ ਗਤੀਵਿਧੀ ’ਤੇ ਬਾਰੀਕੀ ਨਾਲ ਨਜ਼ਰ ਵੀ ਰੱਖੀ ਜਾ ਰਹੀ ਹੈ।

ਪੁਲਿਸ ਨੇ ਕਿਹਾ ਕਿ ਪਰਮਿਸ਼ਨ ਨਹੀਂ ਲਈ

ਉਚਾਨਾ ਥਾਣੇ ਦੇ ਐਸਐਚਓ ਪਵਨ ਕੁਮਾਰ ਨੇ ਦੱਸਿਆ ਕਿ ਮਹਾਪੰਚਾਇਤ ਸਬੰਧੀ ਕਿਸਾਨਾਂ ਤੋਂ ਮਨਜ਼ੂਰੀ ਨਹੀਂ ਲਈ ਗਈ ਹੈ, ਜਿਸ ਕਾਰਨ ਅਧਿਕਾਰੀਆਂ ਦੇ ਹੁਕਮਾਂ ’ਤੇ ਚੀਕਾ ਵਿੱਚ ਬਾਰਡਰ ਬੰਦ ਕਰ ਦਿੱਤਾ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਮਹਿੰਦਰ ਸਿੰਘ ਮੰਡੀਆਂ ਨੇ ਕਿਹਾ ਕਿ ਇਹ ਕਿਸਾਨਾਂ-ਮਜ਼ਦੂਰਾਂ ਦੀ ਕਾਨਫਰੰਸ ਹੈ। ਭਾਜਪਾ ਨੇ ਵਾਅਦਾ ਕੀਤਾ ਸੀ ਕਿ ਨੌਜਵਾਨਾਂ ਨੂੰ 2 ਕਰੋੜ ਨੌਕਰੀਆਂ ਦਿੱਤੀਆਂ ਜਾਣਗੀਆਂ। ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ। ਮੋਦੀ ਸਰਕਾਰ ਨੇ ਸਿਰਫ 2 ਲੱਖ ਨੌਕਰੀਆਂ ਦਿੱਤੀਆਂ ਹਨ।

ਸਵਾਮੀਨਾਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ। ਕਣਕ ਤਿਆਰ ਕਰਨ ‘ਤੇ 3600 ਰੁਪਏ ਖਰਚ ਆਉਂਦਾ ਹੈ। ਜਦੋਂਕਿ ਭਾਅ 2300 ਰੁਪਏ ਪ੍ਰਤੀ ਕੁਇੰਟਲ ਹੈ। ਕਿਸਾਨਾਂ ਨੂੰ ਮਾਰਨ ਦੀਆਂ ਨੀਤੀਆਂ ਹਨ। ਭਾਜਪਾ ਸਰਕਾਰ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਲੋਕ ਸਭਾ ਅਤੇ ਰਾਜ ਸਭਾ ਵਿੱਚ 2 ਮਿੰਟ ਦਾ ਮੌਨ ਵੀ ਨਹੀਂ ਰੱਖਿਆ।

Exit mobile version