The Khalas Tv Blog International ਨਿਊਜ਼ੀਲੈਂਡ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਤੀਬਰਤਾ ; ਚੇਤਾਵਨੀ ਜਾਰੀ
International

ਨਿਊਜ਼ੀਲੈਂਡ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ ‘ਤੇ 7.2 ਤੀਬਰਤਾ ; ਚੇਤਾਵਨੀ ਜਾਰੀ

New Zealand Earthquake, New Zealand , Earthquake

ਨਿਊਜ਼ੀਲੈਂਡ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ, ਰਿਕਟਰ ਪੈਮਾਨੇ 'ਤੇ 7.2 ਤੀਬਰਤਾ ; ਚੇਤਾਵਨੀ ਜਾਰੀ

ਵੈਲਿੰਗਟਨ :  ਨਿਊਜ਼ੀਲੈਂਡ ‘ਚ ਜ਼ਬਰਦਸਤ ਭੂਚਾਲ ਆਇਆ ਹੈ। ਇਸਦੀ ਰਿਕਟਰ ਪੈਮਾਨੇ ‘ਤੇ ਤੀਬਰਤਾ 7.2 ਮਾਪੀ ਗਈ ਹੈ। ਭਾਰਤੀ ਸਮੇਂ ਮੁਤਾਬਕ ਸੋਮਵਾਰ ਸਵੇਰੇ 6.11 ਵਜੇ ਨਿਊਜ਼ੀਲੈਂਡ ਦੇ ਕਰਮਾਡੇਕ ਟਾਪੂ ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਵੀ ਨਿਊਜ਼ੀਲੈਂਡ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।

ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਯਾਨੀ USGS ਨੇ ਦੱਸਿਆ ਕਿ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਦੱਸ ਦਈਏ ਕਿ ਪਿਛਲੇ ਮਹੀਨੇ ਵੀ ਨਿਊਜ਼ੀਲੈਂਡ ‘ਚ ਭੂਚਾਲ ਦੇ ਖਤਰਨਾਕ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਵੀ ਕਰਮਾਡੇਕ ਟਾਪੂ ਦੇ ਨੇੜੇ ਧਰਤੀ ਕੰਬ ਰਹੀ ਸੀ। ਉਦੋਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ ਸੀ।

Exit mobile version