The Khalas Tv Blog Punjab ਸੂਬੇ ਵਿੱਚ ਕਾਂਗਰਸ ਸਰਕਾਰ ਵੇਲੇ ਇਸ ਜੇਲ੍ਹ ‘ਚ ਐਸ਼ ਕਰਦਾ ਰਿਹਾ ਆਹ ਗੈਂਗਸਟਰ,ਜਾਂਚ ਨੇ ਖੋਲ੍ਹੇ ਭੇਤ
Punjab

ਸੂਬੇ ਵਿੱਚ ਕਾਂਗਰਸ ਸਰਕਾਰ ਵੇਲੇ ਇਸ ਜੇਲ੍ਹ ‘ਚ ਐਸ਼ ਕਰਦਾ ਰਿਹਾ ਆਹ ਗੈਂਗਸਟਰ,ਜਾਂਚ ਨੇ ਖੋਲ੍ਹੇ ਭੇਤ

ਚੰਡੀਗੜ੍ਹ: ਪੰਜਾਬ ਵਿੱਚ ਕੈਪਟਨ ਸਰਕਾਰ ਵੇਲੇ ਮਾਫੀਆ ਮੁਖਤਾਰ ਅੰਸਾਰੀ ਨੂੰ ਰੋਪੜ ਜੇਲ੍ਹ ਵਿੱਚ ਕੈਦ ਦੇ ਦੌਰਾਨ ਵੀਆਈਪੀ ਟਰੀਟਮੈਂਟ ਦਿੱਤਾ ਗਿਆ ਸੀ। ਇਹ ਖੁਲਾਸਾ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਵਿੱਚ ਹੋਇਆ ਹੈ।

ਇਸ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮਾਫੀਆ ਮੁਖਤਾਰ ਅੰਸਾਰੀ ਰੋਪੜ ਜੇਲ੍ਹ ਵਿੱਚ ਜਨਵਰੀ 2019 ਤੋਂ ਅਪ੍ਰੈਲ 2021 ਤੱਕ 2 ਸਾਲ 3 ਮਹੀਨੇ ਦੀ ਕੈਦ ਦੌਰਾਨ ਰਿਹਾ ਹੈ ਤੇ ਇਸੇ ਅਰਸੇ ਦੌਰਾਨ ਉਸ ਨੂੰ ਵੀਆਈਪੀ ਟਰੀਟਮੈਂਟ ਮਿਲਿਆ ਸੀ। ਪੰਜਾਬ ਦੀ ਮੌਜੂਦਾ ਸਰਕਾਰ ਵਿੱਚ ਪਹਿਲਾਂ ਜੇਲ੍ਹ ਮੰਤਰੀ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮਾਮਲੇ ਵਿੱਚ ਸੰਬੰਧਿਤ ਅਫਸਰਾਂ ‘ਤੇ ਕਾਰਵਾਈ ਕਰਨ ਦੀ ਮੰਗ ਵਿਧਾਨ ਸਭਾ ਸੈਸ਼ਨ ਵਿੱਚ ਕੀਤੀ ਸੀ।

ਇਹ ਖੁਲਾਸਾ ਏਡੀਜੀਪੀ ਆਰ ਐਨ ਢੋਕੇ ਦੀ ਜਾਂਚ ਰਿਪੋਰਟ ਵਿੱਚ ਹੋਇਆ ਹੈ। ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ  ਮੁਖਤਾਰ ਅੰਸਾਰੀ ਤੋਂ ਸਹੂਲਤਾਂ ਦੇ ਬਦਲੇ ਕੁਝ ਜੇਲ੍ਹ ਅਧਿਕਾਰੀਆਂ ਨੇ ਕਥਿਤ ਤੌਰ ‘ਤੇ ਰਿਸ਼ਵਤ ਵੀ ਲਈ ਸੀ।  ਜਿਸ ਕਾਰਨ ਇਹਨਾਂ ਖ਼ਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਾਲਾਂਕਿ ਇਸ ਰਿਪੋਰਟ ਵਿੱਚ ਇਸ ਸੰਬੰਧ ਵਿੱਚ ਕਿਸੇ ਵੀ ਕਾਂਗਰਸੀ ਆਗੂ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਜਦੋਂ ਕਿ ਪਹਿਲਾਂ ਇਹ ਦੋਸ਼ ਲਾਇਆ ਗਿਆ ਸੀ ਕਿ ਅੰਸਾਰੀ ਦੇ ਪੰਜਾਬ ਅਤੇ ਕਾਂਗਰਸ ਦੇ ਕੁਝ ਕੌਮੀ ਆਗੂਆਂ ਨਾਲ ਸਬੰਧ ਹਨ।

ਅੰਸਾਰੀ ਉੱਤਰ ਪ੍ਰਦੇਸ਼ ਦੀ ਇੱਕ ਜੇਲ੍ਹ ਵਿੱਚ ਸਲਾਖਾਂ ਪਿੱਛੇ ਸੀ ਤ ਇਸ ਨੂੰ ਪੰਜਾਬ ਲਿਆਉਣ ਪਿਛੇ ਇਬ ਕਾਰਨ ਸੀ ਕਿ ਪੰਜਾਬ ਪੁਲਿਸ ਨੇ ਮੁਹਾਲੀ ਦੇ ਸੈਕਟਰ 70 ਵਿੱਚ ਇੱਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਉਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ । ਅੰਸਾਰੀ ਨੂੰ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਉਣ ਵੇਲੇ ਇਸੇ ਕੇਸ ਦਾ ਹਵਾਲਾ ਦਿੱਤਾ ਗਿਆ ਸੀ।

ਇਥੇ ਵੀ ਮੁਹਾਲੀ ਪੁਲਿਸ ਨੇ ਅਦਾਲਤ ਵਿੱਚ ਚਲਾਨ ਦਾਖਲ  ਨਹੀਂ ਕੀਤਾ।ਜਿਸਤੋਂ ਬਾਅਦ ਯੂਪੀ ਸਰਕਾਰ ਵੱਲੋਂ ਵਾਰ-ਵਾਰ ਲਗਾਤਾਰ ਕਹੇ ਜਾਣ ਦੇ ਬਾਵਜੂਦ ਸੂਬਾ ਸਰਕਾਰ ਮੁਖਤਾਰ ਅੰਸਾਰੀ ਨੂੰ ਵਾਪਸ ਭੇਜਣ ਤੋਂ ਟਾਲਾ ਵਟਦੀ ਰਹੀ। ਆਖਿਰਕਾਰ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਪੀਲ ਪਾ ਕੇ ਮੁੜ ਮੁਖਤਾਰ ਦੀ ਕਸਟਡੀ ਹਾਸਲ ਕੀਤੀ। ਏਡੀਜੀਪੀ ਢੋਕੇ ਨੇ ਪਿਛਲੇ ਮਹੀਨੇ ਆਪਣੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ, ਜੋ ਮੁੱਖ ਮੰਤਰੀ ਭਗਵੰਤ ਮਾਨ ਕੋਲ ਵਿਚਾਰ ਅਧੀਨ ਹੈ।

 

Exit mobile version