ਬਿਊਰੋ ਰਿਪੋਰਟ : 2005 ਵਿੱਚ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਇਕ ਬੱਚੇ ਦਾ ਜਨਮ ਹੋਇਆ । ਜਿਸ ਦਾ ਨਾਂ ਰੱਖਿਆ ਗਿਆ ਲਲਿਤ ਪਾਟੀਦਾਰ । ਪੈਦਾ ਹੁੰਦੇ ਹੀ ਉਸ ਦੇ ਪੂਰੇ ਚਿਹਰੇ ‘ਤੇ ਵਾਲ ਉਗੇ ਹੋਏ ਸਨ । ਮਾਤਾ-ਪਿਤਾ ਬੱਚੇ ਦੀ ਇਹ ਹਾਲਤ ਵੇਖ ਕੇ ਕਾਫੀ ਪਰੇਸ਼ਾਨ ਸਨ ਉਨ੍ਹਾਂ ਨੇ ਕਈ ਡਾਕਟਰਾਂ ਤੋਂ ਬੱਚੇ ਦਾ ਇਲਾਜ਼ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ । ਪਰ ਉਨ੍ਹਾਂ ਨੇ ਵੀ ਹੱਥ ਖੜੇ ਕਰ ਦਿੱਤੇ ਅਤੇ ਇਸ ਦਾ ਇਲਾਜ ਨਾ ਹੋਣ ਦਾ ਦਾਅਵਾ ਕੀਤਾ । ਛੋਟੇ ਹੁੰਦੇ ਲਲਿਤ ਨੂੰ ਪਿੰਡ ਵਾਲੇ ਹਨੂਮਾਨ ਦਾ ਰੂਪ ਸਮਝ ਦੇ ਹੋਏ ਉਸ ਦੀ ਪੂਜਾ ਕਰਦੇ ਸਨ । ਪਰ ਹੁਣ 17 ਸਾਲ ਬੀਤ ਜਾਣ ਦੇ ਬਾਅਦ ਲਲਿਤ ਦੇ ਲਈ ਇਹ ਵੱਡੀ ਪਰੇਸ਼ਾਨੀ ਬਣ ਗਏ ਹਨ। ਉਸ ਲਈ ਖਾਣਾ ਖਾਉਣਾ ਮੁਸ਼ਕਿਲ ਹੁੰਦਾ ਹੈ । ਬੱਚੇ ਉਸ ਨੂੰ ਸਕੂਲ ਵਿੱਚ ਛੇੜ ਦੇ ਹਨ । ਡਾਕਟਰਾਂ ਮੁਤਾਬਿਕ ਲਲਿਤ ਵੇਅਰਵੁਲਫ ਨਾਂ ਦੀ ਬਿਮਾਰੀ ਨਾਲ ਪੀੜਤ ਹੈ । ਦਰਾਸਲ ਸ਼ਰੀਰ ਦਾ ਰੰਗ ਰੂਪ,ਹੱਥਾਂ-ਪੈਰਾਂ,ਉਂਗਲੀਆਂ ਦੀ ਬਨਾਵਟ ਹਰ ਚੀਜ਼ ਦਾ ਸਾਇਜ ਤੈਅ ਹੁੰਦਾ ਹੈ । ਕਿਹਾ ਜਾਂਦਾ ਹੈ ਕਿ ਪੂਰੇ ਸ਼ਰੀਰ ਦੀ ਕੋਡਿੰਗ ਹੁੰਦੀ ਹੈ । ਜੇਕਰ ਸ਼ਰੀਰ ਦੀ ਜੀਨ ਕੋਡਿੰਗ ਵਿਗੜ ਜਾਵੇ ਤਾਂ ਗਰੋਥ ਖ਼ਰਾਬ ਹੋ ਸਕਦੀ ਹੈ । ਫਿਰ ਉਸ ਦਾ ਅਸਰ ਸ਼ਰੀਰ ਦੇ ਕਿਸੇ ਵੀ ਹਿੱਸੇ ‘ਤੇ ਨਜ਼ਰ ਆ ਸਕਦਾ ਹੈ ।
ਕੈਨਰੀ ਆਇਲੈਂਡ ਵਿੱਚ ਮਿਲਿਆ ਸੀ ਪਹਿਲਾਂ ਮਾਮਲਾ
ਵੇਅਰਵੁਲਫ ਸਿੰਡਰੋਮ ਦਾ ਪਹਿਲਾਂ ਮਾਮਲਾ ਕੈਨਰੀ ਆਇਲੈਂਡ ਦੇ ਕੋਲ ਮਿਲਿਆ ਸੀ । ਇਸ ਨੂੰ ਇਟਲੀ ਦੇ ਵਿਗਿਆਨਿਕ ਉਲਿਸਸੇ ਐਲਡ੍ਰੋਵੰਡੀ ਨੇ ਲਭਿਆ ਸੀ । 1642 ਵਿੱਚ ਉਸ ਦੀ ਮੌਤ ਦੇ ਬਾਅਦ ਕਿਤਾਬ ਵਿੱਚ ਇਸ ਨੂੰ ਪਬਲਿਸ਼ ਕੀਤਾ ਗਿਆ ਸੀ । ਇਸ ਵਿੱਚ ਲਿਖਿਆ ਗਿਆ ਸੀ ਗੋਂਜਾਲਵਸ ਦੇ ਪਰਿਵਾਰ ਵਿੱਚ 2 ਧੀਆਂ,ਇਕ ਪੁੱਤਰ ਅਤੇ ਇਕ ਪੌਤਰਾ ਹਾਈਪਰਟ੍ਰਚੋਸਿਸ ਨਾਲ ਪੀੜਤ ਸੀ । 300 ਸਾਲ ਤੋਂ ਜਨਮਜਾਤ ਵੇਅਰਵੁਲਫ ਸਿੰਡਰੋਮ ਦੇ ਸਿਰਫ਼ 50 ਹੀ ਮਾਮਲੇ ਸਾਹਮਣੇ ਆਏ ਹਨ ।
ਸਪੇਨ ਵਿੱਚ 20 ਬੱਚਿਆਂ ਵਿੱਚ ਗਲਤ ਦਵਾਈ ਦੇਣ ਦੀ ਵਜ੍ਹਾ ਕਰਕੇ ਮਾਮਲਾ ਆਇਆ
2019 ਵਿੱਚ ਸਪੇਨ ਦੇ 20 ਬੱਚਿਆਂ ਵਿੱਚ ਵੇਅਰਵੁਲਫ ਸਿੰਡਰੋਮ ਦੇ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਸੀ । ਇਹ ਗਲਤ ਦਵਾਈ ਦੇਣ ਦੀ ਵਜ੍ਹਾ ਕਰਕੇ ਹੋਇਆ ਸੀ । ਇਸ ਦੌਰਾਨ ਬੱਚੇ ਦੇ ਮੱਥੇ,ਗਲੇ,ਹੱਥਾਂ ਅਤੇ ਪੈਰਾਂ ਵਿੱਚ ਬਹੁਤ ਜ਼ਿਆਦਾ ਵਾਲ ਉਗ ਗਏ ਸਨ । ਸਪੇਨ ਦੇ ਹੈੱਲਥ ਰੈਗੁਲੇਟਰਸ ਨੇ ਆਪਣੀ ਜਾਂਚ ਤੋਂ ਬਾਅਦ ਨਤੀਜਾ ਕੱਢਿਆ ਸੀ ਕਿ 2 ਸਾਲ ਪਹਿਲਾਂ ਮਾਪਿਆਂ ਆਪਣੇ ਬੱਚਿਆਂ ਦੇ ਪੇਟ ਦਰਦ ਦੀ ਦਵਾਈ ਲੈਣ ਦੇ ਲਈ ਇਕ ਡਾਕਟਰ ਕੋਲ ਗਏ ਸਨ । ਡਾਕਟਰ ਨੇ ਬੱਚਿਆ ਨੂੰ ਓਮੋਪ੍ਰਾਜੋਲ ਨਾਂ ਦੀ ਦਵਾਈ ਦਿੱਤੀ ਸੀ । ਦਵਾਈ ਦੀ ਦੁਕਾਨ ਤੋਂ ਮਾਪਿਆਂ ਨੇ ਇਹ ਦਵਾਈ ਖਰੀਦੀ ਅਤੇ ਬੱਚਿਆ ਨੂੰ ਦਿੱਤੀ । ਇਸ ਤੋਂ ਬਾਅਦ ਬੱਚੇ ਠੀਕ ਹੋ ਗਏ । ਪਰ ਇੱਥੋਂ ਹੀ ਬੱਚਿਆਂ ਦੀ ਪਰੇਸ਼ਾਨੀ ਸ਼ੁਰੂ ਹੋ ਗਈ । ਜਿੰਨਾਂ ਬੱਚਿਆ ਨੇ ਇਹ ਦਵਾਈ ਖਾਦੀ ਸੀ ਉਨ੍ਹਾਂ ਦੇ ਸ਼ਰੀਰ ਵਿੱਚ ਵਾਲ ਉਗਨੇ ਸ਼ੁਰੂ ਹੋ ਗਏ ਸਨ। ਸ਼ਿਕਾਇਤ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਜਾਂਚ ਕਰਵਾਈ ਅਤੇ ਪਤਾ ਚੱਲਿਆ ਕਿ ਦੁਕਾਨਦਾਰ ਨੇ ਮਾਪਿਆਂ ਨੂੰ ਓਮੋਪ੍ਰਜੋਲ ਦੀ ਥਾਂ ਮਿਨੋਕਸਿਡਿਲ ਦਵਾਈ ਦਿੱਤੀ ਸੀ । ਦਰਾਸਲ ਦਵਾਈ ਬਣਾਉਣ ਵਾਲੀ ਕੰਪਨੀ ਨੇ ਆਪਣੀ ਸਿਰਪ ਦੀ ਬੋਤਲ ‘ਤੇ ਪੇਟ ਦਰਦ ਅਤੇ ਗੈਸ ਲਈ ਦੇਣ ਵਾਲੀ ਓਮੋਪ੍ਰਾਜੋਲ ਨਾਂ ਦੀ ਦਵਾਈ ‘ਤੇ ਮਿਨੋਕਸਿਡਿਲ ਦਾ ਲੇਬਲ ਲਗਾਇਆ ਸੀ ਜਿਸ ਨੂੰ ਗੰਜੇਪਨ ਨੂੰ ਰੋਕਣ ਲਈ ਦਿੱਤਾ ਜਾਂਦਾ ਸੀ ।