The Khalas Tv Blog India ਲੰਪੀ ਸਕਿਨ ਦਾ ਕਹਿਰ ਹੋਇਆ ਖੌਫਨਾਕ: 1 ਲੱਖ ਤੋਂ ਪਾਰ ਅੰਕੜਾ,ਗਾਵਾਂ ਤੋਂ ਬਾਅਦ ਹੁਣ ਇਸ ਪਸ਼ੂ ‘ਚ ਫੈਲੀ ਬਿਮਾਰੀ
India Punjab

ਲੰਪੀ ਸਕਿਨ ਦਾ ਕਹਿਰ ਹੋਇਆ ਖੌਫਨਾਕ: 1 ਲੱਖ ਤੋਂ ਪਾਰ ਅੰਕੜਾ,ਗਾਵਾਂ ਤੋਂ ਬਾਅਦ ਹੁਣ ਇਸ ਪਸ਼ੂ ‘ਚ ਫੈਲੀ ਬਿਮਾਰੀ

ਗਾਵਾਂ ਤੋਂ ਬਾਅਦ ਮੱਝਾਂ ਵਿੱਚ ਲੰਪੀ ਸਕਿਨ ਬਿਮਾਰੀ ਫੈਲਣੀ ਸ਼ੁਰੂ ਹੋ ਗਈ ਹੈ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਲੰਪੀ ਸਕਿਨ ਬਿਮਾਰੀ ਦਾ ਦਾਇਰਾ ਲਗਾਤਾਰ ਵੱਧਦਾ ਜਾ ਰਿਹਾ ਹੈ । ਹੁਣ ਪੰਜਾਬ ਦੇ ਸਾਰੇ 23 ਜ਼ਿਲ੍ਹੇ ਇਸ ਦੀ ਚਪੇਟ ਵਿੱਚ ਆ ਗਏ ਹਨ।  ਅੰਕੜਿਆਂ ਮੁਤਾਬਿਕ 1 ਲੱਖ ਤੋਂ ਵੱਧ ਪਸ਼ੂ ਲੰਪੀ ਸਕਿਨ ਬਿਮਾਰੀ ਦੀ ਚਪੇਟ ਵਿੱਚ ਆ ਗਏ ਹਨ।  ਜਿੰਨਾਂ ਵਿੱਚੋਂ 7 ਹਜ਼ਾਰ ਗਾਵਾਂ ਦੀ ਮੌ ਤ ਹੋ ਗਈ ਹੈ, 50 ਹਜ਼ਾਰ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਤੋਂ ਠੀਕ ਕਰ ਲਿਆ ਗਿਆ ਹੈ।  ਪੰਜਾਬ ਸਰਕਾਰ ਨੇ ਹੁਣ ਤੱਕ 3 ਲੱਖ 16 ਹਜ਼ਾਰ ਵੈਕਸੀਨ ਡੋਜ਼ ਵਿੱਚੋਂ 2 ਲੱਖ 92 ਹਜ਼ਾਰ ਪਸ਼ੂਆਂ ਨੂੰ ਟੀਕੇ ਲੱਗਾ ਦਿੱਤੇ ਹਨ। ਪੰਜਾਬ ਵਿੱਚ ਇਸ ਵੇਲੇ 25 ਲੱਖ 31 ਹਜ਼ਾਰ ਗਾਵਾਂ ਨੇ ਜਦਕਿ 40 ਲੱਖ 15 ਹਜ਼ਾਰ ਮੱਝਾਂ ਹਨ। ਲੰਪੀ ਬਿਮਾਰੀ ਦੇਸ਼ ਦੇ 8 ਸੂਬਿਆਂ ਵਿੱਚ ਫੈਲੀ ਹੈ ਪਰ ਪੰਜਾਬ ਸਭ ਤੋਂ ਵੱਧ ਪ੍ਰਭਾਵਿਤ ਹੈ।  ਗਾਵਾਂ ਤੋਂ ਬਾਅਦ ਹੁਣ ਮੱਝਾਂ ਵਿੱਚ ਵੀ ਲੰਪੀ ਸਕਿਨ ਬਿਮਾਰੀ ਦੇ ਕੇਸ ਸਾਹਮਣੇ ਆ ਰਹੇ ਨੇ ਜੋ ਵੀ ਖ਼ਤਰਨਾਕ ਹੈ।

Qld cattle industry prepares for lumpy skin disease | Queensland Country  Life | QLD

ਪਸ਼ੂ ਪਾਲਨ ਵਿਭਾਗ ਦੀ ਚਿਤਾਵਨੀ

ਪੰਜਾਬ ਦੇ ਪਸ਼ੂ ਪਾਲਨ ਵਿਭਾਗ ਨੇ ਦੱਸਿਆ ਹੈ ਕਿ ਲੰਪੀ ਸਕਿਨ ਬਿਮਾਰੀ ਜ਼ਿਆਦਾਤਰ ਗਾਵਾਂ ਵਿੱਚ ਹੀ ਵੇਖਣ ਨੂੰ ਮਿਲ ਦੀ ਹੈ ਪਰ ਹੁਣ ਇਹ ਮੱਝਾਂ ਵਿੱਚ ਵੀ ਵੇਖਣ ਨੂੰ ਮਿਲ ਰਹੀ ਹੈ।  ਵਿਭਾਗ ਮੁਤਾਬਿਕ 48 ਮੱਝਾਂ ਵਿੱਚ ਹੁਣ ਤੱਕ ਲੰਪੀ ਸਕਿਨ ਬਿਮਾਰੀ ਦੇ ਲੱਛਣ ਵੇਖੇ ਗਏ ਹਨ। ਪਸ਼ੂ ਪਾਲ ਵਿਭਾਗ ਦੀ 673 ਟੀਮਾਂ ਲੰਪੀ ਸਕਿਨ ਦੀ ਬਿਮਾਰ ਨਾਲ ਨਜਿੱਠਣ ‘ਤੇ ਲੱਗੀਆਂ ਹੋਈਆਂ ਹਨ। ਪੰਜਾਬ ਦੇ ਪਸ਼ੂ ਪਾਲਨ ਵਿਭਾਗ ਦੀ ਟੀਮ ਕੇਂਦਰ ਸਰਕਾਰ ਦੇ ਨਾਲ ਸਲਾਹ ਗਾਇਡ ਲਾਈਨ ਲੈ ਰਹੀ ਹੈ

ਹੁਣ ਤੱਕ 8 ਸੂਬਿਆਂ ਵਿੱਚ ਬਿਮਾਰੀ ਫੈਲੀ

ਕੇਂਦਰ ਸਰਕਾਰ ਮੁਤਾਬਿਕ ਹੁਣ ਤੱਕ 8 ਸੂਬਿਆਂ ਵਿੱਚ ਲੰਪੀ ਸਕਿਨ ਬਿਮਾਰ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ,ਜੁਲਾਈ ਵਿੱਚ ਬਿਮਾਰੀ ਫੈਲਣ ਤੋਂ ਬਾਅਦ 7,300 ਤੋਂ ਵੱਧ ਪਸ਼ੂਆਂ ਦੀ ਮੌ ਤ ਹੋ ਚੁੱਕੀ ਹੈ। ਪੰਜਾਬ ਵਿੱਚ 1 ਲੱਖ ਤੋਂ ਵੱਧ ਪਸ਼ੂ ਪ੍ਰਭਾਵਿਤ ਹੋਏ ਹਨ। ਗੁਜਰਾਤ ਵਿੱਚ ਤਕਰੀਬਨ 58,546 ਮਾਮਲੇ ਸਾਹਮਣੇ ਆਏ ਹਨ।  ਜਦਕਿ ਰਾਜਸਥਾਨ ਵਿੱਚ 43,962, ਜੰਮੂ-ਕਸ਼ਮੀਰ ਵਿੱਚ 6,385, ਉੱਤਰਾਖੰਡ ਵਿੱਚ 1,300, ਹਿਮਾਚਲ ਪ੍ਰਦੇਸ਼ ਵਿੱਚ 532, ਅੰਡੇਮਾਨ ਅਤੇ ਨਿਕੋਬਾਰ ਵਿੱਚ 260 ਪਸ਼ੂ ਪ੍ਰਭਾਵਿਤ ਹੋਏ ਹਨ, ਲੰਪੀ ਸਕਿਨ ਬਿਮਾਰੀ ਦਾ ਅਸਰ ਦੁੱਧ ਉਤਪਾਦਨ ‘ਤੇ ਵੀ ਨਜ਼ਰ ਆ ਰਿਹਾ ਹੈ।

 

Exit mobile version