The Khalas Tv Blog India ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਲਾਪਤਾ; ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੰਗਾਮਾ
India International Punjab

ਦੁਬਈ ਤੋਂ ਪਰਤੇ 50 ਯਾਤਰੀਆਂ ਦਾ ਸਮਾਨ ਲਾਪਤਾ; ਅੰਮ੍ਰਿਤਸਰ ਹਵਾਈ ਅੱਡੇ ‘ਤੇ ਹੰਗਾਮਾ

‘ਦ ਖ਼ਾਲਸ ਬਿਊਰੋ : ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਅੱਜ ਵੀਰਵਾਰ ਸਵੇਰੇ 2 ਘੰਟੇ ਦੇਰੀ ਨਾਲ ਪਹੁੰਚੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਪਹਿਲਾਂ ਸਮਾਨ ਲਈ ਬੈਲਟ ‘ਤੇ ਹੀ ਸੰਘਰਸ਼ ਕਰਨਾ ਪਿਆ। ਕਰੀਬ 50 ਯਾਤਰੀਆਂ ਦਾ ਸਮਾਨ ਗਾਇਬ ਪਾਇਆ ਗਿਆ। ਜਿਸ ਤੋਂ ਬਾਅਦ ਅੱਜ ਸਵੇਰੇ ਹਵਾਈ ਅੱਡੇ ‘ਤੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਫਿਲਹਾਲ ਯਾਤਰੀ ਸਾਮਾਨ ਲੈਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ।ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ ਦੀ ਫਲਾਈਟ ਨੰਬਰ SG56 ਨੇ ਦੇਰੀ ਨਾਲ ਉਡਾਣ ਭਰੀ। ਇਹ ਫਲਾਈਟ ਦੁਬਈ ਦੇ ਸਮੇਂ ਮੁਤਾਬਕ ਰੋਜ਼ਾਨਾ ਰਾਤ 10.45 ਵਜੇ ਉਡਾਣ ਭਰਦੀ ਹੈ, ਪਰ ਬੁੱਧਵਾਰ ਰਾਤ ਨੂੰ ਇਸ ਫਲਾਈਟ ਨੇ 12.41 ਵਜੇ ਉਡਾਣ ਭਰੀ।

ਜਿਸ ਕਾਰਨ ਇਹ ਉਡਾਣ 2 ਘੰਟੇ ਦੀ ਦੇਰੀ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਸਵੇਰੇ 3.20 ਦੀ ਬਜਾਏ 5.07 ਵਜੇ ਲੈਂਡ ਹੋਈ। ਦੇਰ ਨਾਲ ਅੰਮ੍ਰਿਤਸਰ ਪਹੁੰਚਣ ਵਾਲੇ ਯਾਤਰੀਆਂ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ। ਇਸ ਤੋਂ ਬਾਅਦ ਯਾਤਰੀਆਂ ਨੂੰ ਸਾਮਾਨ ਬੈਲਟ ‘ਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ਯਾਤਰੀ ਮਾਨਵ ਬਾਂਸਲ ਨੇ ਦੱਸਿਆ ਕਿ ਦੁਬਈ ਤੋਂ ਫਲਾਈਟ ਲੇਟ ਹੋਣ ਦਾ ਕਾਰਨ ਯਾਤਰੀਆਂ ਦਾ ਸਮਾਨ ਵੀ ਸੀ। ਪਰ ਜਦੋਂ ਉਹ ਅੰਮ੍ਰਿਤਸਰ ਪਹੁੰਚੇ ਤਾਂ ਯਾਤਰੀਆਂ ਦਾ ਅੱਧਾ ਸਮਾਨ ਵੀ ਗਾਇਬ ਸੀ। ਜਿਸ ਤੋਂ ਬਾਅਦ ਯਾਤਰੀਆਂ ਨੂੰ ਅਜੇ ਵੀ ਸਮਾਨ ਕਾਊਂਟਰ ‘ਤੇ ਆਪਣੇ ਸਮਾਨ ਨੂੰ ਲੈ ਕੇ ਪ੍ਰੇਸ਼ਾਨੀ ਪਾਈ ਜਾ ਰਹੀ ਹੈ।

ਗਰਾਊਂਡ ਸਟਾਫ ‘ਚ ਸਿਰਫ 3 ਕਰਮਚਾਰੀ ਹਨ। ਦੂਜੇ ਪਾਸੇ ਸਪਾਈਸ ਜੈੱਟ ਨੇ ਯਾਤਰੀਆਂ ਨੂੰ ਗਰਾਊਂਡ ਸਟਾਫ ਨਾਲ ਸੰਪਰਕ ਕਰਨ ਲਈ ਕਿਹਾ ਹੈ। ਪਰ ਕਰੀਬ 50 ਸਵਾਰੀਆਂ ਲਈ ਸਿਰਫ਼ 3 ਮੁਲਾਜ਼ਮ ਹਨ। ਜਿਸ ਕਾਰਨ ਯਾਤਰੀਆਂ ਨੂੰ ਹੋਰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Exit mobile version