The Khalas Tv Blog Punjab ਲੁਧਿਆਣਾ: ਨਵਜੰਮੀ ਬੱਚੀ ਠੰਡ ‘ਚ ਬਿਨਾਂ ਕੱਪੜੇ ਕੂੜੇ ਦੇ ਢੇਰ ‘ਤੇ ਮਿਲੀ !
Punjab

ਲੁਧਿਆਣਾ: ਨਵਜੰਮੀ ਬੱਚੀ ਠੰਡ ‘ਚ ਬਿਨਾਂ ਕੱਪੜੇ ਕੂੜੇ ਦੇ ਢੇਰ ‘ਤੇ ਮਿਲੀ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਬਹੁਤ ਹੀ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ । ਕੁੜੇ ਦੇ ਢੇਰ ‘ਤੇ ਇੱਕ ਨਵ-ਜੰਮੀ ਬੱਚੀ ਬਿਨਾਂ ਕੱਪੜਿਆਂ ਦੇ ਠੰਡ ਵਿੱਚ ਮਿਲੀ ਹੈ । ਜਦੋਂ ਸਵੇਰ ਦੀ ਸੈਰ ਵੇਲੇ ਪਤੀ-ਪਤਨੀ ਜਾ ਰਹੇ ਸਨ ਤਾਂ ਉਨ੍ਹਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਆਲੇ-ਦੁਆਲੇ ਵੇਖਿਆ ਤਾਂ ਕੂੜੇ ਦੇ ਢੇਰ ‘ਤੇ ਬੱਚੀ ਰੋ ਰਹੀ ਸੀ । ਪਤੀ-ਪਤਨੀ ਨੇ ਫੌਰਨ ਬੱਚੀ ਨੂੰ ਚੁੱਕਿਆ ਅਤੇ ਫਿਰ ਉਸ ਨੂੰ ਆਪਣੇ ਘਰ ਲੈਕੇ ਆਏ ਅਤੇ ਕੱਪੜੇ ਵੀ ਪੁਆਏ ਹਨ । ਮੌਕੇ ‘ਤੇ ਪਤੀ-ਪਤਨੀ ਨੇ ਵੀਡੀਓ ਵੀ ਬਣਾਈ ਤਾਂਕੀ ਸਬੂਤ ਦੇ ਤੌਰ ‘ਤੇ ਉਹ ਪੁਲਿਸ ਨੂੰ ਵਿਖਾ ਸਕਣ। ਮਾਪਿਆਂ ਨੇ ਬੱਚੀ ਨੂੰ ਦੁੱਧ ਪਿਲਾਇਆ ਅਤੇ ਡਾਕਟਰ ਨੂੰ ਵੀ ਵਿਖਾਇਆ। ਬੱਚੀ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ । ਪਤੀ-ਪਤਨੀ ਨੇ ਬੱਚੇ ਦੇ ਮਿਲਣ ਦਾ ਜਾਣਕਾਰੀ ਪੁਲਿਸ ਦੇ ਨਾਲ ਸਾਂਝੀ ਕਰ ਦਿੱਤੀ ਹੈ । ਪਰ ਇਸ ਦੌਰਾਨ ਬੱਚੀ ਨੂੰ ਲੈਕੇ ਕੁਝ ਸਵਾਲ ਜਿਹੜੇ ਪੁਲਿਸ ਤਲਾਸ਼ ਕਰ ਰਹੀ ਹੈ ।

ਬੱਚੀ ਨਾਲ ਜੁੜੇ ਸਵਾਲ

ਬੱਚੀ ਨੂੰ ਇਸ ਤਰ੍ਹਾਂ ਕੂੜੇ ਦੇ ਢੇਰ ‘ਤੇ ਆਖਿਰ ਕਿਸ ਨੇ ਰੱਖਿਆ ? ਇਸ ਨੂੰ ਮਜ਼ਬੂਰੀ ਦਾ ਨਾ ਦੇ ਕੇ ਪੱਲਾ ਨਹੀਂ ਝਾੜਿਆ ਜਾ ਸਕਦਾ ਹੈ । ਜੇਕਰ ਜਨਮ ਤੋਂ ਬਾਅਦ ਮਾਪੇ ਬੱਚੀ ਨੂੰ ਨਹੀਂ ਪਾਲ ਸਕਦੇ ਸਨ ਤਾਂ ਉਹ ਕਿਸੇ ਨੂੰ ਕਾਨੂੰਨੀ ਤੌਰ ‘ਤੇ ਗੋਦ ਦੇ ਸਕਦੇ ਸਨ । ਕਿਸੇ ਆਸ਼ਰਮ ਨੂੰ ਦੇ ਸਕਦੇ ਹਨ ਜਿੱਥੇ ਬੱਚੇ ਗੋਦ ਦਿੱਤੇ ਜਾਂਦੇ ਸਨ । ਜੇਕਰ ਇੱਕ ਇਕੱਲੀ ਔਰਤ ਕਿਸੇ ਵਜ੍ਹਾ ਕਰਕੇ ਮਜ਼ਬੂਰ ਸੀ ਤਾਂ ਵੀ ਬੱਚੇ ਨੂੰ ਇਸ ਹਾਲਤ ਵਿੱਚ ਛੱਡਣਾ ਕਿਸੇ ਵੱਡੇ ਗੁਨਾਹ ਤੋਂ ਘੱਟ ਨਹੀਂ ਹੈ । ਹਰ ਸਾਲ ਅਜਿਹੇ ਕਈ ਮਾਪੇ ਹਨ ਜੋ ਔਲਾਦ ਦੇ ਲਈ ਤਰਸ ਜਾਂਦੇ ਹਨ । ਅਨਾਥ ਘਰਾਂ ਦੇ ਬਾਹਰ ਬੱਚਿਆਂ ਨੂੰ ਗੋਦ ਲੈਣ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹਨ । ਜੇਕਰ ਕਿਸੇ ਨੇ ਧੀ ਦੇ ਜਨਮ ‘ਤੇ ਬੱਚੀ ਨੂੰ ਠੰਡ ਵਿੱਚ ਤੜਪਨ ਦੇ ਲਈ ਛੱਡ ਦਿੱਤਾ ਹੈ ਤਾਂ ਇਹ ਹੋਰ ਵੀ ਵੱਡਾ ਗੁਨਾਹ ਹੈ । ਲੋਕਾਂ ਦੀ ਮਾਨਸਿਕਤਾਂ ਇਸ ਲਈ ਵੱਡੀ ਜ਼ਿੰਮੇਵਾਰ ਹੈ । ਪੁਲਿਸ ਅਜਿਹਾ ਗੁਨਾਹਗਾਰ ਕਰਨ ਵਾਲਿਆਂ ਦਾ ਪਤਾ ਲੱਗਾ ਰਹੀ ਹੈ । ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਤੋਂ ਬੱਚੀ ਨੂੰ ਰੱਖਣ ਵਾਲਿਆਂ ਦੀ ਤਲਾਸ਼ ਹੋ ਰਹੀ ਹੈ। ਇਲਾਕੇ ਦੇ ਹਸਪਤਾਲ ਤੋਂ ਵੀ ਪੁਲਿਸ ਪੁੱਛ-ਗਿੱਛ ਕਰੇਗੀ ਤਾਂਕੀ ਪਤਾ ਚੱਲ ਸਕੇ ਕਿ 1 ਜਾਂ ਫਿਰ 2 ਦਿਨ ਪਹਿਲਾਂ ਜਿੰਨਾਂ ਬੱਚਿਆਂ ਦਾ ਜਨਮ ਹੋਇਆ ਹੈ ਉਹ ਕਿੱਥੇ ਹਨ ।

Exit mobile version