ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਬੁੱਧਵਾਰ ਨੂੰ 11ਵੀਂ ਕਲਾਸ ਦੀ ਕੁੜੀ ਘਰ ਤੋਂ ਪੇਪਰ ਦੇਣ ਗਈ ਸੀ । ਪਰ ਘਰ ਨਹੀਂ ਪਰਤੀ ਤਾਂ ਪਰਿਵਾਰ ਵਾਲਿਆਂ ਨੂੰ ਚਿੰਤਾ ਹੋਣ ਲੱਗੀ । ਪਹਿਲਾਂ ਧੀ ਦੇ ਸਕੂਲ ਅਤੇ ਇਲਾਕੇ ਦੀਆਂ ਸਾਥੀ ਸਹੇਲੀਆਂ ਨੂੰ ਪੁੱਛਿਆ ਤਾਂ ਹਰ ਪਾਸੋ ਜਵਾਬ ਨਾ ਹੀ ਮਿਲਿਆ । ਫੌਰਨ ਪੁਲਿਸ ਨੂੰ ਇਤਹਾਲ ਕੀਤੀ ਗਈ, ਪੂਰੀ ਰਾਤ ਪੁਲਿਸ ਨੇ 11ਵੀਂ ਕਲਾਸ ਵਿੱਚ ਪੜਨ ਵਾਲੀ ਆਂਚਲ ਦੀ ਤਲਾਸ਼ ਕੀਤੀ ਪਰ ਕੁਝ ਨਹੀਂ ਹੱਥ ਲੱਗਿਆ । ਪਰ ਸਵੇਰ ਵੇਲੇ ਲਾਪਤਾ ਵਿਦਿਆਰਥਣ ਆਂਚਲ ਨੂੰ ਲੈਕੇ ਜਿਹੜੀ ਖ਼ਬਰ ਆਈ ਉਸ ਨੇ ਸਭ ਦੇ ਹੋਸ਼ ਉੱਡਾ ਦਿੱਤੇ ।
ਲੁਧਿਆਣਾ ਦੇ ਇੱਕ ਖੇਤ ਤੋਂ ਪੁਲਿਸ ਨੂੰ 16 ਸਾਲ ਦੀ ਲਾਪਤਾ ਕੁੜੀ ਦੀ ਲਾਸ਼ ਮਿਲੀ । ਸਵੇਰ ਨੂੰ ਕੁਝ ਲੋਕ ਸੈਰ ਕਰ ਰਹੇ ਸਨ ਅਤੇ ਇੱਕ ਰਾਹਗੀਰ ਨੇ ਖੇਤ ਵਿੱਚ ਪਈ ਇੱਕ ਲਾਸ਼ ਵੇਖੀ,ਫੌਰਨ ਪੁਲਿਸ ਨੂੰ ਇਤਹਾਲ ਕੀਤੀ ਗਈ । ਪਤਾ ਚੱਲਿਆ ਕਿ ਉਹ ਹੀ ਵਿਦਿਆਰਥਣ ਸੀ ਜੋ ਬੀਤੇ ਦਿਨ ਘਰ ਤੋਂ 11ਵੀਂ ਕਲਾਸ ਦਾ ਪੇਪਰ ਦੇਣ ਗਈ ਸੀ, ਪਰ ਘਰ ਨਹੀਂ ਪਰਤੀ ਸੀ । ਮ੍ਰਿਤਕ ਕੁੜੀ ਦਾ ਆਂਚਲ ਸਰਕਾਰੀ ਸਕੂਲ ਵਿੱਚ ਪੜ ਦੀ ਸੀ ।
ਮ੍ਰਿਤਕ ਆਂਚਲ ਦੀ ਧੌਣ ‘ਤੇ ਪੁਲਿਸ ਨੂੰ ਨਿਸ਼ਾਨ ਮਿਲੇ ਹਨ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਆਂਚਲ ਦਾ ਹੱਥ ਜਾਂ ਫਿਰ ਰਸੀ ਨਾਲ ਗਲਾ ਦਬਾਇਆ ਗਿਆ ਹੋ ਸਕਦਾ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲਿਸ CCTV ਵੀ ਖੰਗਾਲ ਰਹੀ ਹੈ ਸ਼ਾਇਦ ਕੋਈ ਅਜਿਹਾ ਸਬੂਤ ਮਿਲ ਜਾਵੇ ਜਿਸ ਨਾਲ ਵਾਰਦਾਤ ਨੂੰ ਸੁਲਝਾਉਣ ਵਿੱਚ ਮਦਦ ਮਿਲ ਸਕੇ । ਕੁੜੀ ਦੀ ਲਾਸ਼ ਕਈ ਸਵਾਲ ਖੜੇ ਕਰ ਰਹੀ ਹੈ ਜਿਸ ਦਾ ਜਵਾਬ ਪੁਲਿਸ ਨੂੰ ਲੱਭਣਾ ਹੋਵੇਗਾ ।
ਪੁਲਿਸ ਦੇ ਸਾਹਮਣੇ ਸਵਾਲ
ਇੱਕ ਗੱਲ ਤੈਅ ਹੈ ਕਿ ਜਿਸ ਤਰ੍ਹਾਂ ਨਾਲ ਆਂਚਲ ਦੇ ਗਲੇ ‘ਤੇ ਨਿਸ਼ਾਨ ਮਿਲੇ ਹਨ ਉਸ ਦਾ ਕਤਲ ਕੀਤਾ ਗਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ 11ਵੀਂ ਕਲਾਸ ਦੀ ਆਂਚਲ ਦਾ ਦੁਸ਼ਮਣ ਕੌਣ ਹੈ ? ਕੀ ਮ੍ਰਿਤਕ ਆਂਚਲ ਨੂੰ ਕੋਈ ਸਕੂਲ ਜਾਂ ਫਿਰ ਇਲਾਕੇ ਦਾ ਮੁੰਡਾ ਪਰੇਸ਼ਾਨ ਕਰ ਰਿਹਾ ਸੀ ? ਕੀ ਦੋਸਤੀ ਜਾਂ ਫਿਰ ਕਿਸੇ ਰਿਸ਼ਤੇ ਤੋਂ ਇਨਕਾਰ ਕਰਨ ਕਰਕੇ ਆਂਚਲ ਦਾ ਕਤਲ ਕਰ ਦਿੱਤਾ ਗਿਆ ਹੈ ? ਜਾਂ ਕੋਈ ਹੋਈ ਵਜ੍ਹਾ ਹੈ, ਪੁਲਿਸ ਨੂੰ ਆਂਚਲ ਦੇ ਕਰੀਬੀ ਦੋਸਤਾਂ ਅਤੇ ਪਰਿਵਾਰ ਨਾਲ ਗੱਲ ਕਰਨੀ ਹੋਵੇਗੀ ਉਸ ਤੋਂ ਬਾਅਦ ਹੀ ਆਂਚਲ ਦੇ ਕਤਲਕਾਂਡ ਤੋਂ ਪਰਦਾ ਉੱਠ ਸਕਦਾ ਹੈ । ਇਲਾਕੇ ਵਿੱਚ ਲੱਗੇ CCTV ਵੀ ਕਾਫੀ ਹੱਦ ਤੱਕ ਮਦਦਗਾਰ ਸਾਬਿਤ ਹੋ ਸਕਦੇ ਹਨ।