The Khalas Tv Blog Punjab ਸਹੁਰੇ ਪਰਿਵਾਰ ਨੂੰ ਕਰੋੜਾਂ ਦੇ ਦਾਜ ‘ਚ ਫਸਾਉਣ ਲਈ ਕੁੜੀ ਨੇ ਖੇਡਿਆ ਖਤਰਨਾਕ ਖੇਡ !
Punjab

ਸਹੁਰੇ ਪਰਿਵਾਰ ਨੂੰ ਕਰੋੜਾਂ ਦੇ ਦਾਜ ‘ਚ ਫਸਾਉਣ ਲਈ ਕੁੜੀ ਨੇ ਖੇਡਿਆ ਖਤਰਨਾਕ ਖੇਡ !

Ludhihana dowary case inlaws arrested

ਪੁਲਿਸ ਨੇ ਬਿਜਨੈਸ ਮੈਨ FC ਅਗਰਵਾਲ ਏਜੰਸੀ ਦੇ ਮਾਲਿਕ ਰਾਜੀਵ ਅਗਰਵਾਲ ਨੂੰ ਗਿਰਫ਼ਤਾਰ ਕਰ ਲਿਆ

ਲੁਧਿਆਣਾ : ਦਾਜ ਸਮਾਜ ਦੀ ਅਜਿਹੀ ਲਾਹਨਤ ਹੈ ਜਿਸ ਤੋਂ ਹਰ ਕੁੜੀ ਦਾ ਪਰਿਵਾਰ ਗਭਰਾਉਂਦਾ ਹੈ। ਹਾਲਾਂਕਿ ਭਾਰਤ ਵਿੱਚ ਇਸ ‘ਤੇ ਕਾਨੂੰਨ ਕਾਫ਼ੀ ਸਖ਼ਤ ਹੈ । ਪਰ ਇਸ ਬੁਰਾਈ ਨੂੰ ਪੂਰੀ ਤਰ੍ਹਾਂ ਨਾਲ ਖ਼਼ਤਮ ਨਹੀਂ ਕੀਤਾ ਜਾ ਸਕਿਆ ਹੈ। ਪਰ ਮੌਜੂਦਾ ਦੌਰ ਵਿੱਚ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਕੁੜੀ ਦੇ ਪਰਿਵਾਰ ਵਾਲਿਆਂ ਨੇ ਦਾਜ ਦੇ ਕਾਨੂੰਨ ਦੀ ਗਲਤ ਵਰਤੋਂ ਕਰਕੇ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਬੁਰੀ ਤਰ੍ਹਾਂ ਨਾਲ ਫਸਾਇਆ ਹੈ। ਅਜਿਹਾ ਹੀ ਇੱਕ ਹਾਈਪ੍ਰੋਫਾਇਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ FC ਅਗਰਵਾਲ ਏਜੰਸੀ ਦੇ ਮਾਲਿਕ ਰਾਜੀਵ ਅਗਰਵਾਲ ਨੂੰ ਪੁਲਿਸ ਨੇ ਧੀ ਦੇ ਸਹੁਰੇ ਪਰਿਵਾਰ ਨੂੰ ਦਾਜ ਦੇ ਝੂਠੇ ਮਾਮਲੇ ਵਿੱਚ ਫਸਾਉਣ ‘ਤੇ ਗਿਰਫ਼ਤਾਰ ਕੀਤਾ ਹੈ ।

ਧੀ ਦੇ ਸਹੁਰੇ ਪਰਿਵਾਰ ਨੂੰ ਫਸਾਇਆ

ਰਾਜੀਵ ਅਗਰਵਾਲ ਦੀ ਧੀ ਤਾਸ਼ੀ ਦਾ ਵਿਆਹ ਪ੍ਰਵੀਣ ਗੁਪਤਾ ਦੇ ਪੁੱਤਰ ਅਭਿਸ਼ੇਕ ਗੁਪਤਾ ਨਾਲ ਹੋਇਆ ਸੀ । ਪ੍ਰਵੀਣ ਗੁਪਤਾ ਦਾ ਇਲਜ਼ਾਮ ਹੈ ਕਿ 2020 ਵਿੱਚ ਕਰਵਾਚੌਥ ਵਾਲੇ ਦਿਨ ਤਾਸ਼ੀ ਦੇ ਪਿਤਾ ਰਾਜੀਵ ਅਗਰਵਾਲ ਉਨ੍ਹਾਂ ਦੇ ਘਰ ਪਹੁੰਚੇ ਅਤੇ ਆਪਣੀ ਕੁੜੀ ਨੂੰ ਇਹ ਕਹਿਕੇ ਨਾਲ ਲੈ ਗਏ ਕਿ ਉਸ ਦੇ ਲਈ ਗਹਿਣੇ ਖਰੀਦ ਨੇ ਹਨ । ਬਸ ਉਸ ਦਿਨ ਤੋਂ ਬਾਅਦ ਤਾਸ਼ੀ ਸਹੁਰੇ ਘਰ ਨਹੀਂ ਆਈ। ਫਿਰ ਬਾਅਦ ਵਿੱਚੋਂ ਪਤਾ ਚੱਲਿਆ ਕਿ ਤਾਸ਼ੀ ਦੇ ਪਿਤਾ ਰਾਜੀਵ ਅਗਰਵਾਲ ਨੇ ਪੂਰੇ ਸਹੁਰੇ ਪਰਿਵਾਰ ਖਿਲਾਫ਼ ਦਾਜ ਦਾ ਮਾਮਲਾ ਦਰਜ ਕਰਵਾ ਦਿੱਤਾ । ਪੁਲਿਸ ਨੇ ਸਹੁਰੇ ਪਰਿਵਾਰ ਨੂੰ ਗਿਰਫ਼ਤਾਰ ਕਰ ਲਿਆ। ਤਾਸ਼ੀ ਦੇ ਸਹੁਰੇ ਪ੍ਰਵੀਣ ਗੁਪਤਾ ਅਤੇ ਉਸ ਦੀ ਸੱਸ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਪਰ ਪਤੀ ਨੂੰ ਅਭਿਸ਼ੇਕ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ। ਪਰ ਗੁਪਤਾ ਪਰਿਵਾਰ ਨੇ ਵੀ ਹਿੰਮਤ ਨਹੀਂ ਹਾਰੀ ਅਤੇ ਰਾਜੀਵ ਅਗਰਵਾਲ ਨੂੰ ਬੇਨਕਾਬ ਕਰ ਦਿੱਤਾ ।

ਇਸ ਤਰ੍ਹਾਂ ਬੇਨਕਾਬ ਹੋਇਆ ਰਾਜੀਵ ਅਗਰਵਾਲ

ਰਾਜੀਵ ਅਗਰਵਾਲ ਨੇ ਦਾਜ ਲਈ ਜਿਹਰੇ ਦਸਤਾਵੇਜ਼ ਧੀ ਦੇ ਸਹੁਰੇ ਪਰਿਵਾਰ ਨੂੰ ਫਸਾਉਣ ਦੇ ਲਈ ਲਾਏ ਸਨ। ਉਨ੍ਹਾਂ ਨੂੰ ਅਭਿਸ਼ੇਕ ਵੱਲੋਂ ਅਦਾਲਤ ਵਿੱਚ ਚੁਣੌਤੀ ਦਿੱਤੀ। ਬਸ ਫਿਰ ਕੀ ਸੀ ਇੱਕ-ਇੱਕ ਕਰਕੇ ਸਬ ਕੁਝ ਸਾਫ ਹੋ ਗਿਆ। ਰਾਜੀਵ ਅਗਰਵਾਲ ਦੇ ਗਹਿਣਿਆਂ ਦਾ ਬਿੱਲ,ਮੈਰਿਜ ਪੈਲੇਸ,ਹੋਟਲ ਦੇ ਬਿੱਲ ਸਾਰੇ ਜਾਲੀ ਨਿਕਲੇ,ਬਿੱਲਾਂ ਵਿੱਚ ਛੇੜਖਾਨੀ ਕੀਤੀ ਹੋਈ ਸੀ । ਅਦਾਲਤ ਨੇ ਸਹੁਰੇ ਪਰਿਵਾਰ ਖਿਲਾਫ਼ ਦਾਜ ਦਾ ਕੇਸ ਕਰਨ ਵਾਲੀ ਤਾਸ਼ੀ ਅਗਰਵਾਲ ਉਸ ਦੇ ਪਿਤਾ ਰਾਜੀਵ ਅਗਰਵਾਲ ਦੇ ਖਿਲਾਫ਼ ਕੇਸ ਦਰਜ ਕਰਨ ਦੇ ਹੁਕਮ ਦੇ ਦਿੱਤੇ । ਪਰ ਪੁਲਿਸ ਮਿਲੀ ਭੁਗਤ ਹੋਣ ਦੀ ਵਜ੍ਹਾ ਕਰਕੇ ਰਾਜੀਵ ਅਗਰਵਾਲ ਲਗਾਤਾਰ ਬਚ ਦਾ ਰਿਹਾ। ਪਰ ਬੀਤੇ ਦਿਨੀਂ ਤਾਸ਼ੀ ਦੇ ਸਹੁਰੇ ਪਰਿਵਾਰ ਨੇ ਰਾਜੀਵ ਅਗਰਵਾਲ ਦੀ ਆਪ ਨਿਗਰਾਨੀ ਕੀਤੀ ਅਤੇ ਉਸ ਨੂੰ ਘੇਰ ਲਿਆ । ਫਿਰ ਆਖਿਰਕਾਰ ਪੁਲਿਸ ਨੂੰ ਰਾਜੀਵ ਅਗਰਵਾਲ ਨੂੰ ਗਿਰਫ਼ਤਾਰ ਕਰਨਾ ਪਿਆ । ਹਾਲਾਂਕਿ ਕੁੜੀ ਹੁਣ ਵੀ ਫਰਾਰ ਦੱਸੀ ਜਾ ਰਹੀ ਹੈ ।

Exit mobile version